ਰਾਜ ਸਭਾ ''ਚ ਆਵਾਜ਼ ਬੁਲੰਦ ਕਰੇਗਾ ਇਹ ਕਲਾਕਾਰ ! ਮਾਂ ਬੋਲੀ ''ਚ ਚੁੱਕੀ ਸਹੁੰ
Friday, Jul 25, 2025 - 11:32 AM (IST)

ਨਵੀਂ ਦਿੱਲੀ (ਏਜੰਸੀ)- ਦੱਖਣੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਅਤੇ ਮੱਕਲ ਨੀਧੀ ਮਇਯਮ (MNM) ਪਾਰਟੀ ਦੇ ਸੰਸਥਾਪਕ ਕਮਲ ਹਾਸਨ ਨੇ ਅੱਜ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਆਪਣਾ ਹਲਫਨਾਮਾ ਤਮਿਲ ਭਾਸ਼ਾ ਵਿੱਚ ਪੜ੍ਹਿਆ, ਜਿਸ ਦੌਰਾਨ ਸੰਸਦ ਵਿਚ ਹਾਜ਼ਰ ਹੋਰ ਮੈਂਬਰਾਂ ਵੱਲੋਂ ਟੇਬਲ ਵੱਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ: ਵੱਡੀ ਖਬਰ ; ਮਸ਼ਹੂਰ ਗਾਇਕ 'ਤੇ ਫਾਇਰਿੰਗ
ਸਹੁੰ ਚੁੱਕਣ ਤੋਂ ਬਾਅਦ ਕਮਲ ਹਾਸਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਇਹ ਮੇਰੇ ਲਈ ਇਕ ਵੱਡਾ ਸਨਮਾਨ ਹੈ।” ਕਮਲ ਹਾਸਨ ਤੋਂ ਇਲਾਵਾ, ਸਹੁੰ ਚੁੱਕਣ ਵਾਲੇ ਮੈਂਬਰਾਂ ਵਿੱਚ ਡੀ.ਐੱਮ.ਕੇ. ਦੇ ਪੀ ਵਿਲਸਨ, ਐੱਸ.ਆਰ. ਸ਼ਿਵਲਿੰਗਮ ਅਤੇ ਸ਼੍ਰੀਮਤੀ ਰਾਜਥੀ ਸ਼ਾਮਲ ਹਨ। ਸਾਰੇ ਮੈਂਬਰ ਉੱਚ ਸਦਨ ਵਿੱਚ ਤਾਮਿਲਨਾਡੂ ਦੀ ਨੁਮਾਇੰਦਗੀ ਕਰਨਗੇ ਅਤੇ ਸਾਰਿਆਂ ਨੇ ਤਾਮਿਲ ਭਾਸ਼ਾ ਵਿੱਚ ਸਹੁੰ ਚੁੱਕੀ।
ਇਹ ਵੀ ਪੜ੍ਹੋ: ਦੁਖਦ ਖਬਰ; ਮਸ਼ਹੂਰ ਬਾਲੀਵੁੱਡ ਗਾਇਕ ਦੀ ਹੋਈ ਮੌਤ, ਸੰਗੀਤ ਜਗਤ ‘ਚ ਸੋਗ ਦੀ ਲਹਿਰ
ਰਾਜਨੀਤਿਕ ਸਫ਼ਰ ਦਾ ਨਵਾਂ ਪੜਾਅ
ਕਮਲ ਹਾਸਨ ਦੀ ਰਾਜ ਸਭਾ ਚੋਣ ਉਨ੍ਹਾਂ ਦੇ ਰਾਜਨੀਤਿਕ ਕਰੀਅਰ ਵਿਚ ਇਕ ਨਵਾਂ ਮੋੜ ਹੈ। ਇਹ ਪਹਿਲੀ ਵਾਰ ਹੈ ਕਿ ਉਹ ਰਾਸ਼ਟਰੀ ਕਾਨੂੰਨਸਾਜੀ ਭੂਮਿਕਾ ਨਿਭਾਉਣਗੇ। ਉਨ੍ਹਾਂ ਨੂੰ ਰਾਜ ਸਭਾ ਲਈ DMK-ਅਗਵਾਈ ਵਾਲੇ ਗਠਜੋੜ ਦੇ ਸਮਰਥਨ ਨਾਲ ਚੁਣਿਆ ਗਿਆ, ਜਿਸ ਨੇ 2024 ਦੀ ਲੋਕ ਸਭਾ ਚੋਣ ਦੌਰਾਨ MNM ਦੀ ਸਮਰਥਨਾ ਦੇ ਬਦਲੇ ਇਹ ਸੀਟ ਦੇਣ ਦਾ ਵਾਅਦਾ ਕੀਤਾ ਸੀ।
ਇਹ ਵੀ ਪੜ੍ਹੋ: ਸਿਰਫ਼ 9 ਸਕਿੰਟ ਦੇ 'ਸੀਨ' ਕਾਰਨ ਬਰਬਾਦ ਹੋਇਆ ਅਦਾਕਾਰ ਦਾ ਕਰੀਅਰ, ਦੇਸ਼ ਛੱਡਣ ਲਈ ਹੋਣਾ ਪਿਆ ਮਜਬੂਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8