ਚੰਗੀ ਖ਼ਬਰ! ਬੱਚਿਆਂ 'ਤੇ ਨਹੀਂ ਹੋਵੇਗਾ ਤੀਜੀ ਲਹਿਰ ਦਾ ਅਸਰ, ਸਿਹਤ ਮੰਤਰਾਲਾ ਨੇ ਦੱਸੀ ਇਸ ਦੀ ਵਜ੍ਹਾ

Wednesday, Jun 30, 2021 - 08:37 PM (IST)

ਨਵੀਂ ਦਿੱਲੀ - ਬੱਚਿਆਂ ਵਿੱਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਲੈ ਕੇ ਡਰ ਦਾ ਮਾਹੌਲ ਬਣਿਆ ਹੋਇਆ ਹੈ, ਖਾਸਕਰ ਕੋਵਿਡ-19 ਇਨਫੈਕਸ਼ਨ ਦੀ ਤੀਜੀ ਲਹਿਰ ਨੂੰ ਲੈ ਕੇ ਪਰ ਬੁੱਧਵਾਰ ਨੂੰ ਸਿਹਤ ਮੰਤਰਾਲਾ ਨੇ ਸਪੱਸ਼ਟ ਕੀਤਾ ਹੈ ਕਿ ਜ਼ਿਆਦਾਤਰ ਬੱਚੇ ਅਸਿੰਟੋਮੈਪਿਟ ਹੁੰਦੇ ਹਨ ਅਤੇ ਕਦੇ-ਕਦੇ ਹੀ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਣ ਦੀ ਲੋੜ ਪੈਂਦੀ ਹੈ। ਕੋਰੋਨਾ ਦੀ ਦੂਜੀ ਲਹਿਰ ਪਹਿਲਾਂ ਦੀ ਉਮੀਦ ਤੋਂ ਜ਼ਿਆਦਾ ਖ਼ਤਰਨਾਕ ਸਾਬਤ ਹੋਈ ਹੈ।  ਇਸ ਲਹਿਰ ਦੌਰਾਨ ਕੋਰੋਨਾ ਪਾਜ਼ੇਟਿਵ ਬੱਚਿਆਂ ਦੀ ਗਿਣਤੀ ਵੀ ਵੱਧ ਵੇਖੀ ਗਈ। ਇਸ ਵਾਇਰਸ ਦਾ ਬੱਚਿਆਂ 'ਤੇ ਵਿਰੋਧ ਪ੍ਰਭਾਵ ਪੈਣ ਨਾਲ ਜੁੜੇ ਕਈ ਸਵਾਲ ਮੀਡੀਆ ਵਿੱਚ ਚੁੱਕੇ ਗਏ ਹਨ।

ਹੁਣ ਕੇਂਦਰੀ ਸਿਹਤ ਮੰਤਰਾਲਾ ਵੱਲੋਂ ਕਿਹਾ ਗਿਆ ਹੈ ਕਿ ਕੋਰੋਨਾ ਦੀ ਲਹਿਰ ਬੱਚਿਆਂ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕਰਦੀ ਹੈ। ਜਿਨ੍ਹਾਂ ਬੱਚਿਆਂ ਨੂੰ ਕੋਰੋਨਾ ਹੁੰਦਾ ਹੈ ਉਹ ਜ਼ਿਆਦਾਤਰ ਅਸਿਮਟੋਮੈਟਿਕ ਹੁੰਦੇ ਹਨ ਯਾਨੀ ਉਨ੍ਹਾਂ ਵਿੱਚ ਇਸ ਇਨਫੈਕਸ਼ਨ ਦੇ ਲੱਛਣ ਬੇਹੱਦ ਹੀ ਘੱਟ ਹੁੰਦੇ ਹੈ। ਮੰਤਰਾਲਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੀੜਤ ਹੋਣ ਵਾਲੇ ਬਹੁਤ ਹੀ ਘੱਟ ਬੱਚਿਆਂ ਨੂੰ ਕਦੇ-ਕਦੇ ਹਸਪਤਾਲ ਵਿੱਚ ਦਾਖਲ ਕਰਣ ਦੀ ਲੋੜ ਪੈਂਦੀ ਹੈ। ਸਿਹਤ ਮੰਤਰਾਲਾ  ਨੇ ਕਿਹਾ ਹੈ ਕਿ ਜੇਕਰ ਪੂਰੀ ਤਰ੍ਹਾਂ ਤੰਦਰੁਸਤ ਬੱਚਿਆਂ ਨੂੰ ਇਹ ਇਨਫੈਕਸ਼ਨ ਹੁੰਦਾ ਵੀ ਹੈ ਤਾਂ ਉਹ ਥੋੜੇ ਬੀਮਾਰ ਹੁੰਦੇ ਹਨ ਅਤੇ ਉਹ ਬਿਨਾਂ ਹਸਪਤਾਲ ਗਏ ਜਲਦੀ ਠੀਕ ਹੋ ਜਾਂਦੇ ਹਨ। ਕੋਰੋਨਾ ਦੀ ਦੂਜੀ ਲਹਿਰ ਦੌਰਾਨ ਜਿਨ੍ਹਾਂ ਬੱਚਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਣ ਦੀ ਲੋੜ ਪਈ ਸੀ, ਉਨ੍ਹਾਂ ਨੂੰ ਇੰਮਿਊਨਿਟੀ ਦੀ ਕਮੀ ਸੀ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਣਾ ਪਿਆ ਸੀ।  
 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


Inder Prajapati

Content Editor

Related News