ਚੋਰੀ ਮਗਰੋਂ ਘਰੇ ਆ ਕੇ ਖੋਲ੍ਹਿਆ ਬੈਗ ਤਾਂ ਲੱਖਾਂ ਰੁਪਏ ਵੇਖ ਚੋਰ ਨੂੰ ਪਿਆ ਦਿਲ ਦਾ ਦੌਰਾ

Thursday, Apr 01, 2021 - 01:59 PM (IST)

ਚੋਰੀ ਮਗਰੋਂ ਘਰੇ ਆ ਕੇ ਖੋਲ੍ਹਿਆ ਬੈਗ ਤਾਂ ਲੱਖਾਂ ਰੁਪਏ ਵੇਖ ਚੋਰ ਨੂੰ ਪਿਆ ਦਿਲ ਦਾ ਦੌਰਾ

ਬਿਜਨੌਰ- ਉੱਤਰ ਪ੍ਰਦੇਸ਼ ਦੇ ਬਿਜਨੌਰ 'ਚ ਚੋਰੀ ਤੋਂ ਬਾਅਦ ਬੈਗ 'ਚ ਵੱਡੀ ਗਿਣਤੀ 'ਚ ਨਕਦੀ ਦੇਖ ਕੇ ਖੁਸ਼ੀ ਦੇ ਮਾਰੇ ਇਕ ਚੋਰ ਨੂੰ ਦਿਲ ਦਾ ਦੌਰਾ ਪੈ ਗਿਆ। ਜਿਸ ਤੋਂ ਬਾਅਦ ਉਸ ਦੇ ਸਾਥੀ ਨੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ। ਇਸੇ ਕਾਰਨ ਦੋਵੇਂ ਪੁਲਸ ਦੀ ਪਕੜ 'ਚ ਵੀ ਆ ਗਏ। ਪੁਲਸ ਸੁਪਰਡੈਂਟ ਧਰਮਵੀਰ ਸਿੰਘ ਨੇ ਦੱਸਿਆ ਕਿ ਕੋਤਵਾਲੀ ਦੇਹਾਤ ਦੇ ਚੌਰਾਹੇ 'ਤੇ ਉਰੂਜ ਹੈਦਰ ਦੇ ਜਨਸੇਵਾ ਕੇਂਦਰ ਤੋਂ 16-17 ਫਰਵਰੀ ਦੀ ਰਾਤ 7.04 ਲੱਖ ਰੁਪਏ ਨਕਦੀ ਅਤੇ ਹੋਰ ਸਾਮਾਨ ਦੀ ਚੋਰੀ ਹੋਈ ਸੀ।

ਇਹ ਵੀ ਪੜ੍ਹੋ : ਪੱਛਮੀ ਬੰਗਾਲ 'ਚ ਤ੍ਰਿਣਮੂਲ ਵਰਕਰ ਦਾ ਚਾਕੂ ਮਾਰ ਕੇ ਕਤਲ, 7 ਲੋਕ ਗ੍ਰਿਫ਼ਤਾਰ

ਪੁਲਸ ਨੇ ਨੌਸ਼ਾਦ ਅਤੇ ਏਜਾਜ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਕੋਲੋਂ 3.70 ਲੱਖ ਰੁਪਏ ਨਕਦੀ, 2 ਦੇਸੀ ਪਿਸਤੌਲਾਂ ਅਤੇ ਇਕ ਬਾਈਕ ਬਰਾਮਦ ਕੀਤੀ ਹੈ। ਪੁਲਸ ਹਿਰਾਸਤ 'ਚ ਨੌਸ਼ਾਦ ਨੇ ਦੱਸਿਆ ਕਿ ਚੋਰੀ ਤੋਂ ਬਾਅਦ ਬੈਗ 'ਚ ਇੰਨੀ ਨਕਦੀ ਦੇਖ ਕੇ ਏਜਾਜ ਨੂੰ ਖੁਸ਼ੀ ਦੇ ਮਾਰੇ ਦਿਲ ਦਾ ਦੌਰਾ ਪੈ ਗਿਆ। ਉਸ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ, ਜਿੱਥੇ ਉਸ ਦੇ ਇਲਾਜ 'ਚ ਸਵਾ ਲੱਖ ਰੁਪਏ ਲੱਗ ਗਏ। ਨੌਸ਼ਾਦ ਵੀ 1.30 ਲੱਖ ਰੁਪਏ ਜੂਏ 'ਚ ਹਾਰ ਗਿਆ। ਪੁਲਸ ਇਨ੍ਹਾਂ ਦੇ ਖਰਚਿਆਂ ਤੋਂ ਹੀ ਇਨ੍ਹਾਂ ਤੱਕ ਪਹੁੰਚ ਸਕੀ ਅਤੇ ਚੋਰੀ ਦੇ ਮਾਮਲੇ ਨੂੰ ਸੁਲਝਾ ਲਿਆ।

ਇਹ ਵੀ ਪੜ੍ਹੋ : ਤਿਰੂਪਤੀ 'ਚ ਦਾਨ ਕੀਤੇ ਗਏ ਭਗਤਾਂ ਦੇ ਵਾਲ ਪਹੁੰਚ ਰਹੇ ਚੀਨ, ਮਾਮਲੇ 'ਚ ਛਿੜੀ ਸਿਆਸੀ ਲੜਾਈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News