ਕਲੀਨਿਕ 'ਚ ਚੋਰੀ ਕਰਨ ਆਇਆ ਚੋਰ, ਉੱਥੋਂ ਹੀ ਕਰਵਾਉਣਾ ਪੈ ਗਿਆ ਇਲਾਜ! ਹੈਰਾਨ ਕਰੇਗਾ ਮਾਮਲਾ

Saturday, Apr 11, 2026 - 05:55 PM (IST)

ਕਲੀਨਿਕ 'ਚ ਚੋਰੀ ਕਰਨ ਆਇਆ ਚੋਰ, ਉੱਥੋਂ ਹੀ ਕਰਵਾਉਣਾ ਪੈ ਗਿਆ ਇਲਾਜ! ਹੈਰਾਨ ਕਰੇਗਾ ਮਾਮਲਾ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਗ਼ਾਜ਼ੀਆਬਾਦ ਦੇ ਵੈਸ਼ਾਲੀ ਇਲਾਕੇ ਤੋਂ ਇੱਕ ਬੇਹੱਦ ਹੈਰਾਨੀਜਨਕ ਤੇ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਚੋਰ ਚੋਰੀ ਕਰਨ ਦੇ ਇਰਾਦੇ ਨਾਲ ਇੱਕ ਕਲੀਨਿਕ 'ਚ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕਿਸਮਤ ਨੇ ਅਜਿਹਾ ਚੱਕਰ ਚਲਾਇਆ ਕਿ ਉਸ ਦੀ ਜਾਨ 'ਤੇ ਬਣ ਆਈ। ਜਾਣਕਾਰੀ ਅਨੁਸਾਰ ਇਹ ਘਟਨਾ ਇੰਦਰਾਪੁਰਮ ਦੇ ਅਭੈ ਖੰਡ ਸਥਿਤ ਇੱਕ ਕਲੀਨਿਕ ਦੀ ਹੈ। ਬਿਹਾਰ ਦਾ ਰਹਿਣ ਵਾਲਾ ਅਭਿਸ਼ੇਕ ਨਾਮਕ ਨੌਜਵਾਨ ਰਾਤ ਦੇ ਸਮੇਂ ਛੱਤ ਰਾਹੀਂ ਕਲੀਨਿਕ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਗਰਦਨ ਸ਼ਟਰ ਤੇ ਕੰਕਰੀਟ ਦੀ ਕੰਧ ਦੇ ਵਿਚਕਾਰ ਬੁਰੀ ਤਰ੍ਹਾਂ ਫਸ ਗਈ। ਉਹ ਨਾ ਤਾਂ ਅੰਦਰ ਜਾ ਸਕਿਆ ਅਤੇ ਨਾ ਹੀ ਬਾਹਰ ਨਿਕਲ ਸਕਿਆ, ਜਿਸ ਕਾਰਨ ਉਹ ਸਾਰੀ ਰਾਤ ਉੱਥੇ ਹੀ ਲਟਕਿਆ ਰਿਹਾ।

ਸਵੇਰੇ ਜਦੋਂ ਕਲੀਨਿਕ ਖੋਲ੍ਹਣ ਦੀ ਤਿਆਰੀ ਕੀਤੀ ਗਈ ਤਾਂ ਸ਼ਟਰ ਵਿੱਚ ਇੱਕ ਨੌਜਵਾਨ ਨੂੰ ਫਸਿਆ ਦੇਖ ਕੇ ਹੜਕੰਪ ਮਚ ਗਿਆ। ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਸਰਵਿਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਰੈਸਕਿਊ ਟੂਲਸ ਦੀ ਮਦਦ ਨਾਲ ਸ਼ਟਰ ਨੂੰ ਹਟਾਇਆ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਚੋਰ ਦੀ ਗਰਦਨ ਨੂੰ ਸੁਰੱਖਿਅਤ ਬਾਹਰ ਕੱਢਿਆ।  ਰਾਤ ਭਰ ਗਰਦਨ ਫਸੇ ਰਹਿਣ ਕਾਰਨ ਚੋਰ ਦੀ ਹਾਲਤ ਕਾਫੀ ਵਿਗੜ ਚੁੱਕੀ ਸੀ। ਦਿਲਚਸਪ ਗੱਲ ਇਹ ਰਹੀ ਕਿ ਜਿਸ ਕਲੀਨਿਕ ਵਿੱਚ ਉਹ ਚੋਰੀ ਕਰਨ ਆਇਆ ਸੀ, ਉਸੇ ਕਲੀਨਿਕ ਦੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ। ਫਾਇਰ ਬ੍ਰਿਗੇਡ ਦੀ ਟੀਮ ਨੇ ਰੈਸਕਿਊ ਤੋਂ ਬਾਅਦ ਚੋਰ ਨੂੰ ਸਥਾਨਕ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਪੁਲਸ ਮੁਤਾਬਕ ਮੁਲਜ਼ਮ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਖੁਸ਼ਕਿਸਮਤੀ ਇਹ ਰਹੀ ਕਿ ਸਮੇਂ ਸਿਰ ਰੈਸਕਿਊ ਹੋਣ ਕਾਰਨ ਉਸ ਦੀ ਜਾਨ ਬਚ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 

 


author

Shubam Kumar

Content Editor

Related News