ਮਾਪੇ ਹੋ ਜਾਣ ਸਾਵਧਾਨ ! ''ਕੁਰਕਰੇ'' ਦੇ ਪੈਕਟ ''ਚੋਂ ਨਿਕਲੇ Gift ਨੇ ਖੋਹ ਲਿਆ ਜਿਗਰ ਦਾ ਟੋਟਾ, ਹੈਰਾਨ ਕਰੇਗਾ ਮਾਮਲਾ

Sunday, Aug 02, 2026 - 09:05 PM (IST)

ਮਾਪੇ ਹੋ ਜਾਣ ਸਾਵਧਾਨ ! ''ਕੁਰਕਰੇ'' ਦੇ ਪੈਕਟ ''ਚੋਂ ਨਿਕਲੇ Gift ਨੇ ਖੋਹ ਲਿਆ ਜਿਗਰ ਦਾ ਟੋਟਾ, ਹੈਰਾਨ ਕਰੇਗਾ ਮਾਮਲਾ

ਨੈਸ਼ਨਲ ਡੈਸਕ : ਕਰਨਾਟਕ ਦੇ ਮੈਸੂਰੂ ਜ਼ਿਲ੍ਹੇ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਪੰਜ ਸਾਲਾ ਮਾਸੂਮ ਬੱਚੇ ਦੀ ਪਲਾਸਟਿਕ ਦੀ ਗੇਂਦ ਨਿਗਲਣ ਕਾਰਨ ਮੌਤ ਹੋ ਗਈ। ਪੁਲਸ ਅਨੁਸਾਰ ਇਹ ਖਿਡੌਣਾ ਗੇਂਦ ਬੱਚੇ ਨੂੰ 'ਕੁਰਕੁਰੇ' ਦੇ ਇੱਕ ਪੈਕਟ ਵਿੱਚੋਂ ਤੋਹਫ਼ੇ ਵਜੋਂ ਮਿਲੀ ਸੀ। ਇਹ ਘਟਨਾ ਗੌਰੀਪੁਰਾ ਪਿੰਡ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬੱਚਾ ਪੈਕਟ ਵਿੱਚੋਂ ਨਿਕਲੀ ਪਲਾਸਟਿਕ ਦੀ ਛੋਟੀ ਗੇਂਦ ਨਾਲ ਖੇਡ ਰਿਹਾ ਸੀ ਤੇ ਖੇਡਦੇ-ਖੇਡਦੇ ਉਸ ਨੇ ਇਸ ਨੂੰ ਮੂੰਹ ਵਿੱਚ ਪਾ ਲਿਆ। ਗੇਂਦ ਅਚਾਨਕ ਬੱਚੇ ਦੇ ਗਲੇ ਵਿੱਚ ਫਸ ਗਈ, ਜਿਸ ਕਾਰਨ ਉਸ ਦਾ ਦਮ ਘੁਟਣ ਲੱਗਾ ਅਤੇ ਹਾਲਤ ਗੰਭੀਰ ਹੋ ਗਈ।

ਜਾਣਕਾਰੀ ਅਨੁਸਾਰ ਪਰਿਵਾਰਕ ਮੈਂਬਰ ਤੁਰੰਤ ਬੱਚੇ ਨੂੰ ਹਸਪਤਾਲ ਲੈ ਕੇ ਗਏ ਪਰ ਡਾਕਟਰੀ ਸਹਾਇਤਾ ਮਿਲਣ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਬੱਚਾ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸੀ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਅਤੇ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ।  ਪੁਲਸ ਸੂਤਰਾਂ ਅਨੁਸਾਰ ਫਿਲਹਾਲ ਪਰਿਵਾਰ ਵੱਲੋਂ ਇਸ ਮਾਮਲੇ ਵਿੱਚ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਸ਼ਿਕਾਇਤ ਨਾ ਮਿਲਣ ਕਾਰਨ ਅਜੇ ਤੱਕ ਕੋਈ ਅਪਰਾਧਿਕ ਮਾਮਲਾ ਜਾਂ ਅਚਾਨਕ ਮੌਤ ਦਾ ਕੇਸ ਦਰਜ ਨਹੀਂ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਪਰਿਵਾਰ ਦੇ ਸੰਪਰਕ ਵਿੱਚ ਹਨ ਅਤੇ ਰਸਮੀ ਸ਼ਿਕਾਇਤ ਮਿਲਣ 'ਤੇ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shubam Kumar

Content Editor

Related News