ਭਗਤ ਮੋਟਰਜ਼ ਸ਼ਾਪ ਦੇ ਤਾਲੇ ਤੋੜ ਕੇ ਚੋਰ ਵੱਡੀ ਗਿਣਤੀ ਵਿਚ ਸਾਮਾਨ ਚੋਰੀ ਕਰਕੇ ਫਰਾਰ
Tuesday, Jul 28, 2026 - 01:59 PM (IST)
ਗੁਰਦਾਸਪੁਰ (ਵਿਨੋਦ)-ਸਥਾਨਕ ਬੱਸ ਸਟੈਂਡ ਤਿੱਬੜੀ ਚੌਂਕ ਬਾਈਪਾਸ ਦੇ ਨਜ਼ਦੀਕ ਭਗਤ ਮੋਟਰਜ਼ ਸਾਪ ਦੇ ਤਾਲੇ ਤੋੜ ਕੇ ਚੋਰ ਦੁਕਾਨ 'ਚੋਂ ਵੱਡੀ ਗਿਣਤੀ ਵਿਚ ਸਾਮਾਨ ਚੋਰੀ ਕਰਕੇ ਲੈ ਗਏ। ਇਸ ਸਬੰਧੀ ਸਿਟੀ ਪੁਲਸ ਗੁਰਦਾਸਪੁਰ ਨੇ ਅਣਪਛਾਤੇ ਵਿਅਕਤੀਆ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਦੁਕਾਨ ਮਾਲਕ ਭਗਤ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਸੈਦੋਵਾਲ ਖੁਰਦ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੀ ਵਰਕਸ਼ਾਪ ਬੰਦ ਕਰਕੇ ਆਪਣੇ ਘਰ ਚਲਾ ਗਿਆ ਸੀ। ਜਦ ਸਵੇਰੇ ਵਰਕਸ਼ਾਪ ’ਤੇ ਆਇਆ ਤਾਂ ਵੇਖਿਆ ਕਿ ਕਾਊਂਟਰ ਦਾ ਤਾਲਾ ਟੁੱਟਾ ਹੋਇਆ ਸੀ। ਦੁਕਾਨ ਵਿਚ ਲੱਗੇ ਕੈਮਰੇ ਚੈਕ ਕਰਨ ਤੇ ਵੇਖਿਆ ਕਿ ਕੋਈ ਅਣਪਛਾਤੇ ਵਿਅਕਤੀ ਵਰਕਸ਼ਾਪ ਦੇ ਅੰਦਰੋਂ ਲਗਜਰੀ ਗੱਡੀਆਂ ਦੇ ਰੇਡੀਏਟਰ, ਕੰਡੈਂਸਰ (ਨਵੇਂ ਅਤੇ ਪੁਰਾਣੇ) ਦੋ ਗੇਅਰਬਾਕਸ, ਵੈਕੁਅਮ ਕਲੀਨਰ, ਫੋਮ ਟੈਂਕ, ਈ.ਸੀ.ਐੱਮ, ਗੱਡੀਆਂ ਦੀਆਂ ਵਾਈਰਿੰਗਾਂ, ਪੇਂਟਗੰਨ, ਸਪ੍ਰੇਅਗੰਨ, ਲਾਈਨਮੈਂਟ ਮਸ਼ੀਨ ਦਾ ਸਾਮਾਨ ਚੋਰੀ ਕਰਕੇ ਲੈ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
