ਛੱਠ ਪੂਜਾ ਤੋਂ ਪਹਿਲਾਂ ਮੈਲੀ ਹੋਈ ਯਮੁਨਾ, ਹਰ ਪਾਸੇ ਝੱਗ ਹੀ ਝੱਗ (ਵੀਡੀਓ)

Friday, Oct 18, 2024 - 04:07 PM (IST)

ਛੱਠ ਪੂਜਾ ਤੋਂ ਪਹਿਲਾਂ ਮੈਲੀ ਹੋਈ ਯਮੁਨਾ, ਹਰ ਪਾਸੇ ਝੱਗ ਹੀ ਝੱਗ (ਵੀਡੀਓ)

ਨਵੀਂ ਦਿੱਲੀ (ਭਾਸ਼ਾ)- ਦਿੱਲੀ 'ਚ ਯਮੁਨਾ ਨਦੀ ਸ਼ੁੱਕਰਵਾਰ ਨੂੰ ਸਫੈਦ ਝੱਗ ਦੀ ਮੋਟੀ ਪਰਤ ਨਾਲ ਢੱਕੀ ਹੋਈ ਦੇਖੀ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਲੋਕਾਂ ਦੀ ਸਿਹਤ ਲਈ ਖ਼ਤਰਾ ਹੈ, ਖ਼ਾਸ ਕਰ ਕੇ ਤਿਉਹਾਰੀ ਸੀਜ਼ ਦੇ ਕਰੀਬ ਆਉਣ 'ਤੇ। ਸੋਸ਼ਲ ਮੀਡੀਆ 'ਤੇ ਵਾਇਰਲ ਕਈ ਵੀਡੀਓਜ਼ 'ਚ ਨਦੀ ਦੇ ਵੱਡੇ ਹਿੱਸੇ 'ਚ ਝੱਗ ਦਿਖਾਈ ਦੇ ਰਿਹਾ ਹੈ, ਜੋ ਪਾਣੀ ਦੇ ਉੱਪਰ ਬਰਫ਼ ਦੀ ਤਰ੍ਹਾਂ ਦਿਖਾਈ ਦੇ ਰਿਹਾ ਹੈ। ਸਾਊਥ ਏਸ਼ੀਆ ਨੈੱਟਵਰਕ ਆਨ ਡੈਮਸ, ਰਿਵਰਸ ਐਂਡ ਪੀਪਲ (ਐੱਸ.ਏ.ਐੱਨ.ਡੀ.ਆਰ.ਪੀ.) ਦੇ ਐਸੋਸੀਏਟ ਕੋਆਰਡੀਨੇਟਰ ਭੀਮ ਸਿੰਘ ਰਾਵਤ ਨੇ ਦੱਸਿਆ,''ਆਮ ਤੌਰ 'ਤੇ ਯਮੁਨਾ ਦੇ ਉੱਪਰੀ ਹਿੱਸੇ 'ਚ ਹੜ੍ਹ ਆਉਂਦਾ ਹੈ  ਪਰ ਇਸ ਸਾਲ 2024 ਦੇ ਹਾਲ ਹੀ 'ਚ ਖ਼ਤਮ ਹੋਏ ਦੱਖਣ-ਪੱਛਮ ਮਾਨਸੂਨ ਦੌਰਾਨ ਕੋਈ ਹੜ੍ਹ ਨਹੀਂ ਆਇਆ।'' ਰਾਵਤ ਨੇ ਕਿਹਾ,''ਇਹ ਅਸਾਧਾਰਣ ਹੈ, ਕਿਉਂਕਿ ਨਦੀ 'ਚ ਆਮ ਤੌਰ 'ਤੇ ਹਰ ਸਾਲ ਇਸ ਹਿੱਸੇ 'ਚ ਘੱਟੋ-ਘੱਟ 2 ਵਾਰ ਜਾਂ ਮੱਧਮ ਹੜ੍ਹ ਆਉਂਦਾ ਹੈ।''

ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨਦੀ 'ਚ ਪ੍ਰਦੂਸ਼ਣ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜੋ ਨਦੀ ਦੇ ਨੇੜੇ ਮਨੁੱਖੀ ਸਿਹਤ ਅਤੇ ਜੰਗਲੀ ਜੀਵਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਦੀ 'ਚ ਕੁਝ ਗੈਰ-ਕੁਦਰਤੀ ਸਫ਼ਾਈ ਸਮਰੱਥਾਵਾਂ ਹਨ ਪਰ ਪ੍ਰਦੂਸ਼ਣ ਦਾ ਪੱਧਰ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਮਾਨਸੂਨ ਦੌਰਾਨ ਜੋ ਸਫੈਦ ਝੱਗ ਦੇਖਿਆ ਗਿਆ ਸੀ, ਉਹ ਤਿਉਹਾਰਾਂ ਦੇ ਮੌਸਮ ਹੋਰ ਵੱਧ ਸਪੱਸ਼ਟ ਹੋ ਜਾਂਦਾ ਹੈ। ਮਾਹਿਰਾਂ ਨੇ ਸਰਕਾਰ ਤੋਂ ਯਮੁਨਾ 'ਚ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਦੀ ਅਪੀਲ ਕੀਤੀ ਹੈ, ਖ਼ਾਸ ਕਰ ਕੇ ਜਦੋਂ ਛੱਠ ਪੂਜਾ ਵਰਗੇ ਮੁੱਖ ਤਿਉਹਾਰ ਨੇੜੇ ਆ ਰਹੇ ਹਨ। ਵਾਤਾਵਰਣ ਮਾਹਿਰਾਂ ਅਨੁਸਾਰ, ਤਿੱਖੇ ਝੱਗ 'ਚ ਅਮੋਨੀਆ ਅੇਤ ਫਾਸਫੇਟ ਦਾ ਉੱਚ ਪੱਧਰ ਹੁੰਦਾ ਹੈ, ਜੋ ਸਾਹ ਅਤੇ ਚਮੜੀ ਸੰਬੰਧੀ ਸਮੱਸਿਆਵਾਂ ਸਣੇ ਗੰਭੀਰ ਸਿਹਤ ਜ਼ੋਖ਼ਮ ਪੈਦਾ ਕਰਦਾ ਹੈ। ਇਕ ਹੋਰ ਮਾਹਿਰ ਨੇ ਕਿਹਾ,''ਇਸ ਤਰ੍ਹਾਂ ਦਾ ਝੱਗ ਉਦੋਂ ਬਣਦਾ ਹੈ, ਜਦੋਂ ਸੜੇ ਹੋਏ ਪੌਦਿਆਂ ਅਤੇ ਪ੍ਰਦੂਸ਼ਕਾਂ ਤੋਂ ਨਿਕਲਣ ਵਾਲੀ ਚਰਬੀ ਪਾਣੀ 'ਚ ਮਿਲ ਜਾਂਦੀ ਹੈ ਪਰ ਮਾਨਸੂਨ ਦੌਰਾਨ ਇਸ ਦੀ ਮੌਜੂਦਗੀ ਹੈਰਾਨੀਜਨਕ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News