ਕਿਸਾਨਾਂ ਵੱਲੋਂ ਬੈਠਕ 'ਚ ਮੌਜੂਦ ਸੀ ਇਹ ਇਕੱਲੀ ਬੀਬੀ, ਦਮਦਾਰੀ ਨਾਲ ਰੱਖੀ ਗੱਲ
Thursday, Dec 03, 2020 - 09:30 PM (IST)
ਨਵੀਂ ਦਿੱਲੀ - ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੇ ਵਿਗਿਆਨ ਭਵਨ ਵਿੱਚ ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਦੀ ਵੀਰਵਾਰ ਨੂੰ ਬੈਠਕ ਹੋਈ। ਚੌਥੇ ਦੌਰ ਦੀ ਇਸ ਬੈਠਕ ਵਿੱਚ ਕਰੀਬ 40 ਕਿਸਾਨ ਆਗੂਆਂ ਨੇ ਸ਼ਿਰਕਤ ਕੀਤੀ। ਦੁਪਹਿਰ 12 ਵਜੇ ਸ਼ੁਰੂ ਹੋਈ ਇਹ ਬੈਠਕ ਕਰੀਬ ਸਾਢੇ ਸੱਤ ਘੰਟੇ ਚੱਲੀ। ਇਸ ਅਹਿਮ ਬੈਠਕ ਵਿੱਚ ਕਿਸਾਨਾਂ ਵੱਲੋਂ ਕਵਿਤਾ ਤਾਲੁਕਦਾਰ ਇਕੱਲੀ ਬੀਬੀ ਰਹੀ।
ਜਾਣੋਂ ਕੌਣ ਹਨ ਉਹ 35 ਕਿਸਾਨ, ਜੋ ਕਰ ਰਹੇ ਨੇ ਸਰਕਾਰ ਨਾਲ ਗੱਲਬਾਤ
ਕਵਿਤਾ ਇੱਕ ਸਮਾਜ ਸੇਵੀ ਹੈ ਅਤੇ ਕਿਸਾਨ ਅੰਦੋਲਨ ਦੀ ਸੈਂਟਰਲ ਕੋਆਰਡੀਨੇਸ਼ਨ ਕਮਿਟੀ ਦੀ ਮੈਂਬਰ ਵੀ ਹੈ। ਇਸ ਚਰਚਾ ਵਿੱਚ ਕਿਸਾਨਾਂ ਦੀ ਨੁਮਾਇੰਦਗੀ ਕਰਦੇ ਹੋਏ ਕਵਿਤਾ ਨੇ ਜ਼ਬਰਦਸਤ ਦਲੀਲਾਂ ਦਿੱਤੀਆਂ ਹਨ। ਕਵਿਤਾ ਤਾਲੁਕਦਾਰ ਆਲ ਇੰਡੀਆ ਕਿਸਾਨ ਸੰਯੁਕਤ ਕਮੇਟੀ ਦੀ ਵੀ ਮੈਂਬਰ ਹੈ।
ਸਰਕਾਰ ਦਾ ਕਿਸਾਨਾਂ ਨਾਲ ਕੋਈ ਈਗੋ ਨਹੀਂ ਹੈ: ਖੇਤੀਬਾੜੀ ਮੰਤਰੀ
ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਪਿਛਲੇ 8 ਦਿਨਾਂ ਤੋਂ ਦਿੱਲੀ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਉਥੇ ਹੀ, ਸਰਕਾਰ ਕਿਸਾਨਾਂ ਨੂੰ ਸਮਝਾਉਣ ਵਿੱਚ ਲੱਗੀ ਹੈ। ਸਰਕਾਰ ਦਾ ਕਹਿਣਾ ਹੈ ਕਿ ਖੇਤੀਬਾੜੀ ਕਾਨੂੰਨ ਕਿਸਾਨਾਂ ਦੇ ਪੱਖ ਵਿੱਚ ਹੈ।
ਖੁਸ਼ਖ਼ਬਰੀ: ਇਸ ਸੂਬੇ ਨੇ ਸਰਕਾਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ 'ਚ 3% ਵਾਧੇ ਦਾ ਕੀਤਾ ਐਲਾਨ
ਨੋਟ- ਕੀ ਹੈ ਤੁਹਾਡੀ ਇਸ ਖ਼ਬਰ ਬਾਰੇ ਰਾਏ। ਕੁਮੈਂਟ ਬਾਕਸ 'ਚ ਦਿਓ ਜਵਾਬ।