ਦਿੱਲੀ ''ਚ ਸੰਸਦ ਭਵਨ ਸਣੇ ਇਹ ਥਾਵਾਂ ਹਨ ''ਫਾਇਰ ਟੈਸਟ'' ''ਚ ਫੇਲ
Sunday, Dec 08, 2019 - 10:14 PM (IST)

ਨਵੀਂ ਦਿੱਲੀ— ਦਿੱਲੀ ਦੀ ਅਨਾਜ ਮੰਡੀ 'ਚ ਐਤਵਾਰ ਨੂੰ ਲੱਗੀ ਭਿਆਨਕ ਅੱਗ 'ਚ 43 ਲੋਕਾਂ ਦੀ ਜਾਨ ਚਲੀ ਗਈ। ਸਦਰ ਬਾਜ਼ਾਰ ਦੀਆਂ ਇਨ੍ਹਾਂ ਤੰਗ ਗਲੀਆਂ 'ਚ ਫਾਇਰ ਬ੍ਰਿਗੇਡ ਨੂੰ ਪਹੁੰਚਣ 'ਚ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਅਜਿਹਾ ਨਹੀਂ ਹੈ ਕਿ ਸਦਰ, ਸ਼ਾਹਦਰਾ ਜਾਂ ਸਲੀਮਪੁਰ ਦੀਆਂ ਇਹ ਤੰਗ ਗਲੀਆਂ ਅੱਗ ਤੋਂ ਸੁਰੱਖਿਅਤ ਨਹੀਂ ਹਨ ਜਦਕਿ ਸੰਸਦ ਭਵਨ, ਏਅਰ ਬਿਲਡਿੰਗ ਤੇ ਫੌਜ ਬਿਲਡਿੰਗ ਵਰਗੀਆਂ ਵੀ.ਆਈ.ਪੀ. ਬਿਲਡਿੰਗਾਂ ਵੀ ਅੱਗ ਤੋਂ ਅਸੁਰੱਖਿਅਤ ਹਨ।
ਦਿੱਲੀ ਫਾਇਰ ਸਰਵਿਸ (DFS) ਵਲੋਂ ਜਾਂਚ 'ਚ ਪਾਇਆ ਗਿਆ ਕਿ ਉੱਚ ਸੁਰੱਖਿਆ ਵਾਲੀਆਂ ਬਿਲਡਿੰਗਾਂ 'ਚ ਅੱਗ ਤੋਂ ਬਚਣ ਲਈ ਲੋੜੀਂਦੇ ਉਪਾਅ ਨਹੀਂ ਕੀਤੇ ਗਏ ਹਨ। ਜੇਕਰ ਇਥੇ ਅੱਗ ਵਰਗੀ ਘਟਨਾ ਵਾਪਰਦੀ ਹੈ ਤਾਂ ਬਹੁਤ ਵੱਡਾ ਨੁਕਸਾਨ ਝਲਣਾ ਪੈ ਸਕਦਾ ਹੈ। ਵੀ.ਆਈ.ਪੀ. ਇਮਾਰਤਾਂ ਦੀ ਗਿਣਤੀ ਦਿੱਲੀ 'ਚ 100 ਤੋਂ ਵੀ ਜ਼ਿਆਦਾ ਹੈ, ਜਿਥੇ ਅੱਗ ਤੋਂ ਬਚਣ ਲਈ ਕੋਈ ਲੋੜੀਂਦੇ ਉਪਾਅ ਨਹੀਂ ਹਨ।
ਦਿੱਲੀ ਫਾਇਰ ਸਰਵਿਸ ਦੇ ਮੁਖੀ ਅਤੁਲ ਗਰਗ ਨੇ ਦੱਸਿਆ ਕਿ ਇਨ੍ਹਾਂ ਇਮਾਰਤਾਂ ਨੂੰ ਅਨਾਪੱਤੀ ਸਰਟੀਫਿਕੇਟ (NOC) ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਬਹੁਤ ਹੀ ਪੁਰਾਣੀਆਂ ਹੈ। ਜਾਂਚ 'ਚ ਉਨ੍ਹਾਂ ਨੇ ਕਈ ਖਾਮੀਆਂ ਵੀ ਕੱਢੀਆਂ ਅਤੇ ਉਨ੍ਹਾਂ 'ਚ ਸੁਧਾਰ ਕਰਨ ਦੇ ਸੁਝਾਅ ਵੀ ਦਿੱਤੇ।