ਕੱਲ੍ਹ ਤੋਂ ਲਾਗੂ ਹੋ ਜਾਣਗੇ ਇਹ ਬਦਲਾਅ, ਜਾਣੋ ਤੁਹਾਡੇ 'ਤੇ ਕੀ ਹੋਵੇਗਾ ਅਸਰ

12/14/2019 5:09:17 PM

ਨਵੀਂ ਦਿੱਲੀ — ਬੈਂਕਿੰਗ, ਸੜਕ ਆਵਾਜਾਈ ਅਤੇ ਦੂਰਸੰਚਾਰ ਖੇਤਰ 'ਚ ਗਾਹਕਾਂ ਨਾਲ ਜੁੜੇ ਕਈ ਬਦਲਾਅ 15 ਅਤੇ 16 ਦਸੰਬਰ ਤੋਂ ਪ੍ਰਭਾਵੀ ਹੋ ਰਹੇ ਹਨ। ਜੇਕਰ ਤੁਸੀਂ ਰਾਸ਼ਟਰੀ ਰਾਜਮਾਰਗਾਂ ਤੋਂ ਲੰਘਦੇ ਹੋ ਤਾਂ ਇਸ ਨਿਯਮ ਬਾਰੇ ਜਾਣਕਾਰੀ ਹੋਣਾ ਤੁਹਾਡੇ ਲਈ ਬਹੁਤ ਜ਼ਰੂਰੀ ਕਿਉਂਕਿ ਅੱਜ ਅੱਧੀ ਰਾਤ ਤੋਂ ਫਾਸਟੈਗ ਦਾ ਨਿਯਮ ਪ੍ਰਭਾਵੀ ਹੋ ਜਾਵੇਗਾ। ਜੇਕਰ ਤੁਸੀਂ ਅਜੇ ਤੱਕ ਫਾਸਟੈਗ ਨਹੀਂ ਬਣਵਾਇਆ ਹੈ ਤਾਂ ਦੇਰ ਨਾ ਕਰੋ ਨਹੀਂ ਤਾਂ ਇਸ ਲਈ ਦੁੱਗਣਾ ਚਾਰਜ ਦੇਣਾ ਪੈ ਸਕਦਾ ਹੈ। ਇਸ ਦੇ ਨਾਲ ਹੀ ਸੋਮਵਾਰ ਤੋਂ ਟਰਾਈ ਦੇ ਨਿਯਮ ਲਾਗੂ ਹੋ ਰਹੇ ਹਨ, ਜਿਸ ਵਿਚ ਤਿੰਨ ਦਿਨ 'ਚ ਨੰਬਰ ਪੋਰਟ ਕਰਨ ਦਾ ਦਾਅਵਾ ਹੈ। 16 ਤੋਂ NEFT ਦੀ 24 ਘੰਟੇ ਸਹੂਲਤ ਹੋਵੇਗੀ, ਜਿਸ ਨਾਲ ਤੁਸੀਂ ਕਿਸੇ ਵੀ ਸਮੇਂ ਆਨ ਲਾਈਨ ਬੈਂਕਿੰਗ ਲੈਣ-ਦੇਣ ਕਰ ਸਕੋਗੇ।

ਫਾਸਟੈਗ ਅੱਜ ਅੱਧੀ ਰਾਤ ਤੋਂ ਹੋ ਰਿਹਾ ਹੈ ਲਾਗੂ

PunjabKesari

ਜੇਕਰ ਸਮਾਂ-ਹੱਦ ਹੋਰ ਨਹੀਂ ਵਧਦੀ ਹੈ ਤਾਂ ਸਾਰੇ ਰਾਸ਼ਟਰੀ ਰਾਜਮਾਰਗਾਂ ਦੇ ਟੋਲ ਪਲਾਜਿਆਂ ’ਤੇ ਡਿਜੀਟਲ ਭੁਗਤਾਨ ਦੀ ਵਿਵਸਥਾ ਫਾਸਟੈਗ 15 ਦਸੰਬਰ (14 ਦਸੰਬਰ ਰਾਤ 12 ਵਜੇ ਦੇ ਬਾਅਦ ਤੋਂ) ਲਾਗੂ ਹੋ ਜਾਵੇਗੀ। ਇਹ ਸਾਰੇ ਨਿੱਜੀ ਅਤੇ ਵਪਾਰਕ ਵਾਹਨਾਂ ਲਈ ਹੈ। ਜੇਕਰ ਤੁਹਾਡੇ ਫਾਸਟੈਗ ਨਹੀਂ ਹੈ ਅਤੇ ਤੁਸੀਂ ਫਾਸਟੈਗ ਦੀ ਲੇਨ ’ਚ ਵਾਹਨ ਲੈ ਕੇ ਦਾਖਲ ਹੁੰਦੇ ਹੋ ਤਾਂ ਤੁਹਾਥੋਂ ਦੁੱਗਣਾ ਟੋਲ ਵਸੂਲਿਆ ਜਾਵੇਗਾ। ਰਾਜਮਾਰਗਾਂ ’ਤੇ ਅਜੇ ਇਕ ਹਾਇਬ੍ਰਿਡ ਲੇਨ ਹੋਵੇਗੀ, ਜਿੱਥੇ ਬਿਨਾਂ ਫਾਸਟੈਗ ਦੇ ਵਾਹਨਾਂ ਤੋਂ ਟੋਲ ਦੀ ਵਸੂਲੀ ਹੋਵੇਗੀ। ਹਰ ਟੋਲ 'ਤੇ ਫਾਸਟੈਗ ਵਾਲੇ ਵਾਹਨਾਂ ਲਈ ਸਪੈਸ਼ਲ ਲੇਨ ਵੀ ਬਣਾਈ ਗਈ ਹੈ। ਇਸ ਬਾਰੇ ਵਿਭਾਗ ਨੇ ਸਾਰੀਆਂ ਤਿਆਰੀਆਂ ਮੁਕੱਮਲ ਕਰ ਲਈਆਂ ਹਨ। 

ਕਿੱਥੋਂ ਖਰੀਦੇ ਜਾ ਸਕਦੇ ਹਨ ਫਾਸਟੈਗ

ਟੋਲ ਪਲਾਜ਼ਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ

- ਐਸਬੀਆਈ(SBI), ਐਚਡੀਐਫਸੀ, ਆਈ ਸੀ ਆਈ ਸੀ ਆਈ ਸਮੇਤ ਕਈ ਬੈਂਕ

- On line Platform paytm, amazon

- ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ, ਹਿੰਦੁਸਤਾਨ ਪੈਟਰੋਲੀਅਮ ਦਾ ਪੈਟਰੋਲ ਪੰਪ.

- ਨੈਸ਼ਨਲ ਹਾਈਵੇ ਅਥਾਰਟੀ  ਦਾ My fast aap.

ਕਦੇ ਵੀ ਕਰ ਸਕੋਗੇ NEFT ਜ਼ਰੀਏ ਲੈਣ-ਦੇਣ

ਬੈਂਕ ਸੋਮਵਾਰ ਤੋਂ 24 ਘੰਟੇ NEFT ਕਰ ਸਕਣਗੇ ਯਾਨੀ ਕਦੇ ਵੀ ਆਨਲਾਈਨ ਪੈਸਾ ਭੇਜਣ ਜਾਂ ਲੈਣ ਦੀ ਸਹੂਲਤ ਗਾਹਕਾਂ ਨੂੰ ਮਿਲੇਗੀ। 15 ਦਸੰਬਰ ਦੀ ਰਾਤ 12.30 ਵਜੇ ਤੋਂ ਇਹ ਸਹੂਲਤ ਸ਼ੁਰੂ ਹੋ ਜਾਵੇਗੀ। ਅਜੇ ਸਾਰੇ ਕਾਮਕਾਜੀ ਦਿਨਾਂ ’ਚ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਐੱਨ. ਈ. ਐੱਫ. ਟੀ. ਦੀ ਸਹੂਲਤ ਹੈ। ਇਸ ’ਚ ਲੈਣ-ਦੇਣ ਅਸਫਲ ਰਹਿਣ ’ਤੇ 2 ਘੰਟੇ ਦੇ ਅੰਦਰ ਪੈਸਾ ਮੋੜਨਾ ਪਵੇਗਾ ਅਤੇ ਕ੍ਰੈਡਿਟ ਦਾ ਐੱਸ. ਐੱਮ. ਐੱਸ. ਵੀ ਦੇਣਾ ਹੋਵੇਗਾ। ਐੱਨ. ਈ. ਐੱਫ. ਟੀ.-ਆਰ. ਟੀ. ਜੀ. ਐੱਸ. ’ਤੇ ਚਾਰਜ ਪਹਿਲਾਂ ਹੀ ਖਤਮ ਕੀਤਾ ਜਾ ਚੁੱਕਿਆ ਹੈ।

ICICI ਬੈਂਕ 'ਚ ਚਾਰ ਨਕਦ ਲੈਣ-ਦੇਣ ਹੀ ਮੁਫਤ

ਆਈ. ਸੀ. ਆਈ. ਸੀ. ਆਈ. ਬੈਂਕ 15 ਦਿਸੰਬਰ ਵਲੋਂ ਗਾਹਕਾਂ ਨੂੰ 4 ਵਾਰ ਹੀ ਨਕਦ ਲੈਣ-ਦੇਣ (ਜਮ੍ਹਾ/ਨਿਕਾਸੀ) ਦੀ ਸਹੂਲਤ ਦੇਵੇਗਾ। ਇਸ ਤੋਂ ਬਾਅਦ ਲੈਣ-ਦੇਣ ’ਤੇ 150 ਰੁਪਏ ਦਾ ਚਾਰਜ ਲੱਗੇਗਾ। ਹੋਮ ਬ੍ਰਾਂਚ ’ਚ ਮੁਫਤ ਜਮ੍ਹਾ-ਨਿਕਾਸੀ ਦੀ ਵੀ ਵੱਧ ਤੋਂ ਵੱਧ 2 ਲੱਖ ਰੁਪਏ ਦੀ ਹੱਦ ਹੋਵੇਗੀ। ਇਸ ਤੋਂ ਬਾਅਦ ਪ੍ਰਤੀ 1000 ਰੁਪਏ ’ਤੇ 5 ਰੁਪਏ ਚਾਰਜ ਹੋਵੇਗਾ। ਇਸ ’ਚ ਵੀ ਘੱਟ ਤੋਂ ਘੱਟ ਚਾਰਜ 150 ਰੁਪਏ ਹੋਵੇਗਾ। ਹੋਮ ਬ੍ਰਾਂਚ ਤੋਂ ਇਲਾਵਾ ਰੋਜਾਨਾ 25,000 ਰੁਪਏ ਤੱਕ ਜਮ੍ਹਾ ਅਤੇ ਨਿਕਾਸੀ ’ਤੇ ਕੋਈ ਚਾਰਜ ਨਹੀਂ ਹੋਵੇਗਾ। ਇਸ ਤੋਂ ਜਿਆਦਾ ’ਤੇ ਉਹੀ ਚਾਰਜ ਲੱਗੇਗਾ।

ਨੰਬਰ ਪੋਰਟੇਬਿਲਿਟੀ ਹੋਵੇਗੀ ਆਸਾਨ

ਨਵੇਂ ਨਿਯਮਾਂ ਤੋਂ ਬਾਅਦ ਗਾਹਕ 3 ਕਾਮਕਾਜੀ ਦਿਨਾਂ ’ਚ ਆਪਣੇ ਨੰਬਰ ਨੂੰ ਪੋਰਟ ਕਰ ਸਕਣਗੇ। ਉਥੇ ਹੀ ਦੂਜੇ ਸਰਕਲ ’ਚ ਨੰਬਰ ਪੋਰਟ 5 ਕਾਮਕਾਜੀ ਦਿਨਾਂ ’ਚ ਕਰਵਾ ਸਕਣਗੇ। ਅਜੇ ਇਸ ’ਚ 15-20 ਦਿਨ ਲੱਗ ਜਾਂਦੇ ਹਨ। ਹਾਲਾਂਕਿ ਪੋਰਟਿੰਗ ਕੋਡ ਉਦੋਂ ਮਿਲੇਗਾ ਜਦੋਂ ਗਾਹਕ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇਗਾ। ਜਿਵੇਂ ਘੱਟ ਤੋਂ ਘੱਟ 90 ਦਿਨ ਤੋਂ ਉਸ ਦੇ ਕੋਲ ਕਿਸੇ ਕੰਪਨੀ ਦਾ ਐਕਟਿਵ ਕੁਨੈਕਸ਼ਨ ਹੋਵੇ। ਉਸ ਨੂੰ ਸਾਰੇ ਬਕਾਏ ਚੁਕਾਉਣੇ ਪੈਣਗੇ। ਨੰਬਰ ਪੋਰਟ ਨਾ ਕਰਣ ਦੀ ਕੋਰਟ ਜਾਂ ਕੋਈ ਹੋਰ ਕਾਨੂੰਨੀ ਪਾਬੰਦੀ ਨਾ ਹੋਵੇ। ਪੋਰਟਿੰਗ ਕੋਡ ਸਿਰਫ 4 ਦਿਨ ਹੀ ਮੰਨਣਯੋਗ ਰਹੇਗਾ। ਇਨ੍ਹਾਂ ਬਦਲਾਵਾਂ ਲਈ 10 ਤੋਂ 15 ਦਸੰਬਰ ਤੱਕ ਪੋਰਟਿੰਗ ਸਹੂਲਤ ਬੰਦ ਰੱਖੀ ਗਈ ਹੈ।

 

 

 

 

 

 


Related News