Mayday-Mayday ਨਹੀਂ, ਜਹਾਜ਼ ਕ੍ਰੈਸ਼ ਹੋਣ ਤੋਂ ਪਹਿਲਾਂ ਆਖ਼ਰੀ ਪਲਾਂ 'ਚ ਇਹ '2 Words' ਬੋਲਦੇ ਹਨ ਪਾਇਲਟ

Sunday, Jun 22, 2025 - 03:37 PM (IST)

Mayday-Mayday ਨਹੀਂ, ਜਹਾਜ਼ ਕ੍ਰੈਸ਼ ਹੋਣ ਤੋਂ ਪਹਿਲਾਂ ਆਖ਼ਰੀ ਪਲਾਂ 'ਚ ਇਹ '2 Words' ਬੋਲਦੇ ਹਨ ਪਾਇਲਟ

ਨੈਸ਼ਨਲ ਡੈਸਕ – ਪਿਛਲੇ ਹਫ਼ਤੇ ਅਹਿਮਦਾਬਾਦ ‘ਚ ਵਾਪਰਿਆ ਏਅਰ ਇੰਡੀਆ ਬੋਇੰਗ ਡ੍ਰੀਮਲਾਈਨਰ ਜਹਾਜ਼ ਹਾਦਸਾ, ਜਿਸ ‘ਚ 270 ਲੋਕਾਂ ਦੀ ਜਾਨ ਚਲੀ ਗਈ, ਦੀ ਜਾਂਚ ਵਿੱਚ ਅਹਿਮ ਸਬੂਤ ਮਿਲਣ ਸ਼ੁਰੂ ਹੋ ਗਏ ਹਨ। ਜਾਂਚ ਕਰ ਰਹੇ ਅਧਿਕਾਰੀਆਂ ਨੇ ਸ਼ੱਕ ਜਤਾਇਆ ਹੈ ਕਿ ਜਹਾਜ਼ ਐਮਰਜੈਂਸੀ ਪਾਵਰ ’ਤੇ ਚੱਲ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਸਕਦਾ ਹੈ।

ਇਹ ਵੀ ਪੜ੍ਹੋ: Instagram 'ਤੇ ਵਾਇਰਲ ਹੋਣ ਲਈ ਇਸ ਸਮੇਂ ਵੀਡੀਓਜ਼ ਕਰੋ ਪੋਸਟ, ਕੁਝ ਦਿਨਾਂ 'ਚ ਹੀ ਹੋ ਜਾਓਗੇ Famous

ਕਾਕਪਿਟ ਵੌਇਸ ਰਿਕਾਰਡਰ 'ਚ ਕੈਦ ਹੋਈਆਂ ਅੰਤਿਮ ਗੱਲਾਂ

ਕੈਪਟਨ ਸੁਮੀਤ ਸਭਰਵਾਲ (8,200 ਘੰਟਿਆਂ ਦਾ ਤਜਰਬਾ) ਅਤੇ ਕੋ-ਪਾਇਲਟ ਕਲਾਈਵ ਕੁੰਦਰ (1,100 ਘੰਟੇ) ਨੇ ਜਹਾਜ਼ ਉੱਡਣ ਤੋਂ ਤੁਰੰਤ ਬਾਅਦ Mayday ਕਾਲ ਕੀਤੀ: “Mayday… no thrust, losing power, unable to lift.” (ਮਦਦ ਕਰੋ...ਥਰੱਸਟ ਨਹੀਂ ਆ ਰਿਹਾ, ਪਾਵਰ ਖਤਮ ਹੋ ਰਿਹਾ ਹੈ, ਉਠਣ ਯੋਗ ਨਹੀਂ ਹਾਂ।)। ਜਿਸ ਮਗਰੋਂ ਜਹਾਜ਼ ਰਨਵੇ ਤੋਂ ਕੇਵਲ 1.5 ਮੀਲ ਦੂਰ ਕਰੈਸ਼ ਹੋ ਗਿਆ। ਪਾਇਲਟਾਂ ਦੇ ਆਖਰੀ ਸ਼ਬਦਾਂ ਦੀ ਵਰਤੋਂ ਇਸ ਦਾ ਵਿਸ਼ਲੇਸ਼ਣ ਕਰਨ ਲਈ ਕੀਤੀ ਜਾਂਦੀ ਹੈ, ਕਿ ਆਖਰ ਜਹਾਜ਼ ਵਿੱਚ ਕੀ ਗਲਤ ਹੋਇਆ ਹੋਵੇਗਾ।  

ਇਹ ਵੀ ਪੜ੍ਹੋ: ਕਈ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਹਨ 'ਭਾਈਜਾਨ', ਬੋਲੇ- ਹੱਡੀਆਂ-ਪਸਲੀਆਂ ਟੁੱਟ ਗਈਆਂ...

ਇਸ ਘਟਨਾ ਨੇ ਪਹਿਲਾਂ ਵਾਪਰ ਚੁੱਕੇ ਪਲੇਨ ਕ੍ਰੈਸ਼ ਹਾਦਸਿਆਂ ਦੀ ਵੀ ਯਾਦ ਤਾਜ਼ਾ ਕਰ ਦਿੱਤੀ ਹੈ। ਸਵਿਟਜ਼ਰਲੈਂਡ ਦੇ ਪਾਇਲਟ, ਅੰਤਮ ਪਲਾਂ 'ਚ ਇੱਕ ਖਾਸ ਲਫ਼ਜ਼ ਬੋਲਦੇ ਹਨ: “Goodbye everybody” (ਅਲਵਿਦਾ ਸਾਰਿਆਂ ਨੂੰ)। ਇਹ ਲਫ਼ਜ਼ 1970 ਦੇ ਸਵਿਸਏਅਰ SR 330 ਕ੍ਰੈਸ਼ ਦੌਰਾਨ ਕੈਪਟਨ ਕਾਰਲ ਬਰਲਿੰਗਰ ਨੇ ਵੀ ਆਖੇ ਸਨ, ਜਦੋਂ ਜਹਾਜ਼ ਵਿੱਚ ਧਮਾਕਾ ਹੋਇਆ ਸੀ।

ਇਹ ਵੀ ਪੜ੍ਹੋ: ਵਿਆਹ ਦੇ 15 ਸਾਲ ਬਾਅਦ ਪਤੀ ਤੋਂ ਵੱਖ ਹੋਈ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਫੇਮ ਲਤਾ ਸਭਰਵਾਲ

ਉਡਾਣ ਭਰਣ ਤੋਂ ਕੁੱਝ ਮਿੰਟਾਂ ਬਾਅਦ ਵਾਪਰਿਆ ਸੀ ਹਾਦਸਾ

ਏਅਰ ਇੰਡੀਆ ਹਾਦਸਾ 12 ਜੂਨ ਨੂੰ ਵਾਪਰਿਆ ਸੀ, ਜਦੋਂ ਬੋਇੰਗ ਡ੍ਰੀਮਲਾਈਨਰ ਜਹਾਜ਼ ਅਹਿਮਦਾਬਾਦ ਏਅਰਪੋਰਟ ਤੋਂ ਉਡਾਣ ਭਰਨ ਤੁਰੰਤ ਬਾਅਦ ਹੀ ਮੈਡੀਕਲ ਕਾਲਜ ਦੀ ਇਮਾਰਤ ਨਾਲ ਟਕਰਾ ਗਿਆ। ਜਹਾਜ਼ ਵਿੱਚ 242 ਯਾਤਰੀ ਸਨ, ਜਿਨ੍ਹਾਂ ਵਿੱਚੋਂ ਸਿਰਫ਼ ਇੱਕ ਜਿਉਂਦਾ ਬਚਿਆ। ਕੁੱਲ 270 ਮੌਤਾਂ ਹੋਈਆਂ ਹਨ, ਜਿਸ ਵਿੱਚ ਮੈਦਾਨ ਵਿਚ ਮੌਜੂਦ ਲੋਕ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ: ਛਾ ਗਿਆ ਦੋਸਾਂਝਾਂ ਆਲਾ, PM ਮੋਦੀ ਨੇ ਦਿਲਜੀਤ ਨੂੰ 'X' 'ਤੇ ਕੀਤਾ ਫਾਲੋ

ਪਾਵਰ ਸਿਸਟਮ ਵਿੱਚ ਖ਼ਰਾਬੀ ਦੀ ਸੰਭਾਵਨਾ

ਜਾਂਚ ਵਿਚ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ, ਜਹਾਜ਼ ਨੂੰ ਦੋਵਾਂ ਇੰਜਨਾਂ ਦੇ ਫੇਲ ਹੋਣ ਕਾਰਨ ਹੋਇਆ ਸੀ। ਸੰਭਵ ਹੈ ਕਿ ਇੰਜਨ ਫੇਲ ਹੋਣ ਤੋਂ ਬਾਅਦ ਜਹਾਜ਼ ਸਿਰਫ਼ ਐਮਰਜੈਂਸੀ ਜਨਰੇਟਰ ਦੇ ਉੱਪਰ ਚੱਲ ਰਿਹਾ ਸੀ। ਇਹ ਸਿਸਟਮ ਸਿਰਫ਼ ਬੇਸਿਕ ਕੰਮ ਕਰਦਾ ਹੈ, ਜੋ ਕਿ ਪੂਰੀ ਉਡਾਣ ਲਈ ਯੋਗ ਨਹੀਂ ਹੈ।

ਇਹ ਵੀ ਪੜ੍ਹੋ: DNA ਟੈਸਟ ਨਾਲ ਹੋਇਆ ਕੰਫਰਮ, ਅਹਿਮਦਾਬਾਦ ਜਹਾਜ਼ ਹਾਦਸੇ 'ਚ ਮਸ਼ਹੂਰ ਫਿਲਮ ਨਿਰਮਾਤਾ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

cherry

Content Editor

Related News