ਅਜੀਬੋ-ਗਰੀਬ ਰੈਸਟੋਰੈਂਟ : ਖਾਣਾ ਖਾਣ ਤੋਂ ਪਹਿਲਾਂ ਲੋਕ ਲੈਂਦੇ ਹਨ 'ਚਪੇੜਾਂ' ਦਾ ਆਨੰਦ, ਹੈਰਾਨ ਕਰੇਗਾ ਮਾਮਲਾ

Monday, Apr 06, 2026 - 06:35 PM (IST)

ਅਜੀਬੋ-ਗਰੀਬ ਰੈਸਟੋਰੈਂਟ : ਖਾਣਾ ਖਾਣ ਤੋਂ ਪਹਿਲਾਂ ਲੋਕ ਲੈਂਦੇ ਹਨ 'ਚਪੇੜਾਂ' ਦਾ ਆਨੰਦ, ਹੈਰਾਨ ਕਰੇਗਾ ਮਾਮਲਾ

ਇੰਟਰਨੈਸ਼ਨਲ ਡੈਸਕ : ਆਮ ਤੌਰ 'ਤੇ ਲੋਕ ਰੈਸਟੋਰੈਂਟਾਂ ਵਿੱਚ ਚੰਗੇ ਖਾਣੇ ਅਤੇ ਸ਼ਾਂਤ ਮਾਹੌਲ ਲਈ ਜਾਂਦੇ ਹਨ, ਪਰ ਜਾਪਾਨ ਦੇ ਨਾਗੋਆ ਸ਼ਹਿਰ ਵਿੱਚ ਇੱਕ ਅਜਿਹਾ ਰੈਸਟੋਰੈਂਟ ਹੈ ਜੋ ਆਪਣੇ ਗਾਹਕਾਂ ਦਾ ਸਵਾਗਤ 'ਚਪੇੜਾਂ' ਨਾਲ ਕਰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਚਪੇੜਾਂ ਮੁਫ਼ਤ ਵਿਚ ਨਹੀਂ ਪੈੰਦੀਆਂ, ਸਗੋਂ ਗਾਹਕਾਂ ਨੂੰ ਚਪੇੜਾਂ ਖਾਣ ਲਈ ਵੱਖਰੇ ਪੈਸੇ ਚੁਕਾਉਣੇ ਪੈਂਦੇ ਹਨ।

'ਸ਼ਾਚੀਹੋਕੋ-ਯਾ' ਰੈਸਟੋਰੈਂਟ ਦਾ ਅਨੋਖਾ ਮਾਡਲ 

ਇਸ ਰੈਸਟੋਰੈਂਟ ਦਾ ਨਾਮ 'ਸ਼ਾਚੀਹੋਕੋ-ਯਾ' (Shachihoko-ya) ਹੈ। ਇੱਥੇ ਆਉਣ ਵਾਲੇ ਗਾਹਕਾਂ ਨੂੰ ਭੋਜਨ ਪਰੋਸਣ ਤੋਂ ਪਹਿਲਾਂ ਵੇਟਰੈੱਸ ਵੱਲੋਂ ਜ਼ੋਰਦਾਰ ਚਪੇੜਾਂ ਮਾਰਦੇ ਹਨ। ਇਸ ਸੇਵਾ ਲਈ ਗਾਹਕਾਂ ਨੂੰ ਬਕਾਇਦਾ ਲਾਈਨਾਂ ਵਿੱਚ ਲੱਗ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ।

ਚਪੇੜਾਂ ਦੀ ਕੀਮਤ ਅਤੇ ਪੈਕੇਜ 

ਰੈਸਟੋਰੈਂਟ ਵਿੱਚ ਇੱਕ ਚਪੇੜ ਦੀ ਕੀਮਤ 300 ਜਾਪਾਨੀ ਯੇਨ (ਲਗਭਗ 175 ਰੁਪਏ) ਹੈ। ਜੇਕਰ ਕੋਈ ਗਾਹਕ ਆਪਣੀ ਪਸੰਦ ਦੀ ਕਿਸੇ ਖ਼ਾਸ ਵੇਟਰੈੱਸ ਤੋਂ ਚਪੇੜ ਖਾਣਾ ਚਾਹੁੰਦਾ ਹੈ, ਤਾਂ ਉਸਨੂੰ 500 ਯੇਨ (ਕਰੀਬ 293 ਰੁਪਏ) ਦੇਣੇ ਪੈਂਦੇ ਹਨ। ਰਵਾਇਤੀ 'ਕੀਮੋਨੋ' (Kimono) ਪਹਿਨੇ ਹੋਏ ਵੇਟਰੈੱਸ ਇੰਨੇ ਜ਼ੋਰ ਨਾਲ ਚਪੇੜਾਂ ਮਾਰਦੀਆਂ ਹਨ ਕਿ ਕਈ ਵਾਰ ਗਾਹਕ ਆਪਣੀ ਸੀਟ ਤੋਂ ਵੀ ਡਿੱਗ ਜਾਂਦੇ ਹਨ।

 

ਤਣਾਅ ਮੁਕਤੀ ਦਾ ਦਾਅਵਾ 

ਰਿਪੋਰਟਾਂ ਅਨੁਸਾਰ ਗਾਹਕ ਇਸ ਨੂੰ ਅਪਮਾਨ ਵਜੋਂ ਨਹੀਂ ਦੇਖਦੇ, ਸਗੋਂ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਉਹ ਰਿਲੈਕਸ ਅਤੇ ਤਣਾਅ ਮੁਕਤ ਮਹਿਸੂਸ ਕਰਦੇ ਹਨ। ਕਈ ਗਾਹਕ ਤਾਂ ਵੇਟਰੈੱਸ ਨੂੰ ਹੋਰ ਜ਼ੋਰ ਨਾਲ ਚਪੇੜ ਮਾਰਨ ਦੀ ਬੇਨਤੀ ਵੀ ਕਰਦੇ ਹਨ। ਇਹ ਸਿਲਸਿਲਾ ਸਾਲ 2012 ਵਿੱਚ ਸ਼ੁਰੂ ਹੋਇਆ ਸੀ। ਸ਼ੁਰੂ ਵਿੱਚ ਇਹ ਸੇਵਾ ਮੁਫ਼ਤ ਸੀ, ਪਰ ਵਧਦੀ ਮੰਗ ਨੂੰ ਦੇਖਦੇ ਹੋਏ ਰੈਸਟੋਰੈਂਟ ਨੇ ਇਸ 'ਤੇ ਫੀਸ ਲਗਾ ਦਿੱਤੀ।

ਸੋਸ਼ਲ ਮੀਡੀਆ 'ਤੇ ਮਿਲੀ-ਜੁਲੀ ਪ੍ਰਤੀਕਿਰਿਆ 

ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇਸ ਰੈਸਟੋਰੈਂਟ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਜਿੱਥੇ ਕੁਝ ਲੋਕ ਇਸ ਨੂੰ ਮਨੁੱਖੀ ਸਨਮਾਨ ਦੇ ਖਿਲਾਫ ਅਤੇ ਅਪਮਾਨਜਨਕ ਦੱਸ ਰਹੇ ਹਨ, ਉੱਥੇ ਹੀ ਕੁਝ ਹੋਰ ਯੂਜ਼ਰਸ ਨੇ ਮਜ਼ਾਕ ਵਿੱਚ ਇਸ ਨੌਕਰੀ ਲਈ ਅਪਲਾਈ ਕਰਨ ਦੀ ਇੱਛਾ ਵੀ ਜਤਾਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News