ਵਿਗਿਆਨੀਆਂ ਦਾ ਵੱਡਾ ਤੋਹਫ਼ਾ: ਹੁਣ ਭੂਚਾਲ ਆਉਣ ''ਤੇ ਵੀ ਨਹੀਂ ਡਿੱਗਣਗੇ ਤੁਹਾਡੇ ਘਰ !
Monday, Apr 06, 2026 - 07:40 AM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਟੈਕਨਾਲੋਜੀ ਸੰਸਥਾ (IIT) ਗੁਹਾਟੀ ਦੇ ਖੋਜਕਾਰਾਂ ਨੇ ਨਿਰਮਾਣ ਖੇਤਰ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸੰਸਥਾ ਨੇ '3D-ਪ੍ਰਿੰਟਰ' ਮਸ਼ੀਨ ਰਾਹੀਂ ਅਜਿਹੀ ਖ਼ਾਸ ਕੰਕਰੀਟ ਦੀ ਕੰਧ ਬਣਾਉਣ ਦੀ ਤਕਨੀਕ ਵਿਕਸਤ ਕੀਤੀ ਹੈ, ਜੋ ਭੂਚਾਲ ਦੇ ਤੇਜ਼ ਝਟਕਿਆਂ ਨੂੰ ਵੀ ਆਸਾਨੀ ਨਾਲ ਸਹਿਣ ਕਰ ਸਕੇਗੀ। ਹਾਲਾਂਕਿ ਵਿਸ਼ਵ ਪੱਧਰ 'ਤੇ ਗੁੰਝਲਦਾਰ ਇਮਾਰਤਾਂ ਬਣਾਉਣ ਲਈ 3D ਪ੍ਰਿੰਟਿੰਗ ਦੀ ਵਰਤੋਂ ਵਧ ਰਹੀ ਹੈ, ਪਰ ਭੂਚਾਲ ਸੰਭਾਵੀ ਖੇਤਰਾਂ (Earthquake Prone Zones) ਵਿੱਚ ਇਸ ਦੀ ਵਰਤੋਂ ਹੁਣ ਤੱਕ ਸੀਮਤ ਸੀ। ਇਸ ਦਾ ਮੁੱਖ ਕਾਰਨ 3D ਪ੍ਰਿੰਟਿਡ ਕੰਧਾਂ ਦੀ ਭੂਚਾਲ ਦੌਰਾਨ ਮਜ਼ਬੂਤੀ ਬਾਰੇ ਸਪੱਸ਼ਟ ਜਾਣਕਾਰੀ ਨਾ ਹੋਣਾ ਸੀ।
ਇਹ ਵੀ ਪੜ੍ਹੋ: 1994 'ਚ ਲਾਪਤਾ ਹੋਈ ਕੁੜੀ 2026 'ਚ ਮਿਲੀ ਜ਼ਿੰਦਾ, ਹਰ ਕੋਈ ਰਹਿ ਗਿਆ ਹੈਰਾਨ
IIT ਗੁਹਾਟੀ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਬਿਰੰਚੀ ਪਾਂਡਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਕਮੀ ਨੂੰ ਦੂਰ ਕਰਨ ਲਈ ਤਿੰਨ ਵੱਖ-ਵੱਖ ਕਿਸਮਾਂ ਦੀਆਂ ਪੂਰੇ ਆਕਾਰ ਦੀਆਂ ਕੰਧਾਂ ਦਾ ਪ੍ਰੀਖਣ ਕੀਤਾ:
- ਸਧਾਰਨ ਕੰਕਰੀਟ ਦੀ ਕੰਧ : ਇਹ ਆਮ ਤਕਨੀਕ ਨਾਲ ਬਣਾਈ ਗਈ ਸੀ।
- ਲਚਕਦਾਰ ਕੰਕਰੀਟ : ਇਹ ਅਜਿਹਾ ਵਿਸ਼ੇਸ਼ ਕੰਕਰੀਟ ਹੈ ਜੋ ਬਿਨਾਂ ਟੁੱਟੇ ਮੁੜ ਸਕਦਾ ਹੈ ਅਤੇ ਦਰਾਰਾਂ ਪੈਣ ਤੋਂ ਬਾਅਦ ਵੀ ਭਾਰ ਸਹਿਣ ਦੇ ਸਮਰੱਥ ਹੈ।
- ਸਟੀਲ ਯੁਕਤ ਲਚਕਦਾਰ ਕੰਧ : ਇਸ ਵਿੱਚ ਕੰਧ ਦੀ ਬਣਤਰ ਦੇ ਅੰਦਰ ਹੀ ਸਟੀਲ ਦੇ ਢਾਂਚੇ ਨੂੰ ਜੋੜਿਆ ਗਿਆ ਹੈ, ਜੋ ਭਾਰਤੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਮਾਪਦੰਡਾਂ ਦੇ ਬਿਲਕੁਲ ਅਨੁਕੂਲ ਹੈ।
ਇਹ ਵੀ ਪੜ੍ਹੋ: ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ 'ਚ ਸੋਗ ਦੀ ਲਹਿਰ
ਪ੍ਰੋ. ਪਾਂਡਾ ਅਨੁਸਾਰ,"ਇਲ ਵਿੱਚ ਸਟੀਲ ਨੂੰ ਇਸ ਤਰੀਕੇ ਨਾਲ ਜੋੜਿਆ ਹੈ ਕਿ ਕੰਧ ਬਣਾਉਣ ਦੀ ਪ੍ਰਕਿਰਿਆ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਕੰਪਿਊਟਰ ਸਿਮੂਲੇਸ਼ਨ ਅਤੇ ਬਾਰ-ਬਾਰ ਝਟਕੇ ਦੇ ਕੇ ਕੀਤੇ ਗਏ ਟੈਸਟਾਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਕੰਧਾਂ ਭੂਚਾਲ ਦੌਰਾਨ ਪੂਰੀ ਤਰ੍ਹਾਂ ਸੁਰੱਖਿਅਤ ਹਨ।"
ਇਹ ਵੀ ਪੜ੍ਹੋ: ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
