ਪਤਨੀ ਤੋਂ ਖਹਿੜਾ ਛੁੱਟਣ ''ਤੇ ਪਤੀ ਨੇ ਲਿਆ ਸੁੱਖ ਦਾ ਸਾਹ! 9 KM ਗੋਡਿਆਂ ਭਾਰ ਪਹੁੰਚਿਆ ਮਾਂ ਦੇ ਦਰਬਾਰ

Monday, Mar 30, 2026 - 12:37 PM (IST)

ਪਤਨੀ ਤੋਂ ਖਹਿੜਾ ਛੁੱਟਣ ''ਤੇ ਪਤੀ ਨੇ ਲਿਆ ਸੁੱਖ ਦਾ ਸਾਹ! 9 KM ਗੋਡਿਆਂ ਭਾਰ ਪਹੁੰਚਿਆ ਮਾਂ ਦੇ ਦਰਬਾਰ

ਬਸਤੀ : ਕਹਿੰਦੇ ਹਨ ਕਿ ਜੋੜੀਆਂ ਰੱਬ ਵਲੋਂ ਬਣ ਕੇ ਆਉਂਦੀਆਂ ਹਨ ਪਰ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਤੋਂ ਜੋ ਮਾਮਲਾ ਸਾਹਮਣੇ ਆਇਆ ਹੈ, ਉਸ ਨੂੰ ਸੁਣ ਤੁਹਾਡੇ ਹੋਸ਼ ਉੱਡ ਜਾਣਗੇ। ਇਸ ਮਾਮਲੇ ਤੋਂ ਬਾਅਦ ਤੁਹਾਡਾ ਵਿਆਹ ਕਰਵਾਉਣ ਨੂੰ ਮਨ ਨਹੀਂ ਕਰੇਗਾ, ਕਿਉਂ ਕਿ ਇਸ ਘਟਨਾ ਨੇ ਵਿਆਹ ਦੇ ਪਵਿੱਤਰ ਰਿਸ਼ਤੇ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ। ਇੱਥੇ ਇੱਕ ਪਤੀ ਆਪਣੀ ਪਤਨੀ ਤੋਂ ਇਸ ਕਦਰ ਪਰੇਸ਼ਾਨ ਸੀ ਕਿ ਉਸ ਨੇ ਰੱਬ ਤੋਂ 'ਸੱਤ ਜਨਮਾਂ ਦਾ ਸਾਥ' ਨਹੀਂ, ਸਗੋਂ ਉਸ ਤੋਂ 'ਪਿੱਛਾ ਛੁਡਾਉਣ' ਦੀ ਮੰਨਤ ਮੰਗ ਲਈ।

ਇਹ ਵੀ ਪੜ੍ਹੋ - ਰੁਕ ਸਕਦੀ ਹੈ ਤੁਹਾਡੀ ਪੈਨਸ਼ਨ! ਅੱਜ ਹੀ ਕਰ ਲਓ ਆਹ ਕੰਮ, ਸਰਕਾਰ ਨੇ ਜਾਰੀ ਕਰ 'ਤਾ ਨਿਰਦੇਸ਼

ਵਿਆਹੁਤਾ ਜੀਵਨ ਬਣਿਆ 'ਨਰਕ'
ਜਾਣਕਾਰੀ ਮੁਤਾਬਕ ਇਹ ਮਾਮਲਾ ਸੋਨਹਾ ਥਾਣਾ ਖੇਤਰ ਦੇ ਇੱਕ ਪਿੰਡ ਦਾ ਹੈ, ਜਿਥੋਂ ਦੇ ਇਕ ਨੌਜਵਾਨ ਦਾ ਵਿਆਹ ਮਹਿਜ਼ ਦੋ ਸਾਲ ਪਹਿਲਾਂ ਹੋਇਆ ਸੀ। ਰੋਜ਼ਾਨਾ ਦੇ ਹੋਣ ਵਾਲੇ ਘਰੇਲੂ ਕਲੇਸ਼ ਅਤੇ ਮਾਨਸਿਕ ਤਣਾਅ ਕਾਰਨ ਉਸ ਦੀ ਜ਼ਿੰਦਗੀ ਨਰਕ ਬਣ ਗਈ ਸੀ। ਵਿਆਹ ਤੋਂ ਬਾਅਦ ਉਸ ਨੇ ਤੰਗ ਹੋ ਕੇ ਪੌਰਾਣਿਕ ਮੰਦਰ ਮਾਂ ਬੈੜਵਾ ਸਮੇਂ ਮਾਤਾ ਦੇ ਦਰਬਾਰ ਵਿੱਚ ਅਰਜ਼ੀ ਲਗਾਈ ਅਤੇ ਮੰਨਤ ਮੰਗੀ ਕਿ ਜੇਕਰ ਉਸ ਨੂੰ ਉਸ ਦੀ ਪਤਨੀ ਤੋਂ ਛੁਟਕਾਰਾ ਯਾਨੀ ਤਾਲਾਕ ਮਿਲ ਗਿਆ ਤਾਂ ਉਹ ਪਿੰਡ ਤੋਂ ਮੰਦਰ ਤੱਕ ਗੋਡਿਆਂ ਭਾਰ (ਦੰਡਵਤ) ਯਾਤਰਾ ਕਰਕੇ ਹਾਜ਼ਰੀ ਭਰੇਗਾ।

ਇਹ ਵੀ ਪੜ੍ਹੋ - ਮਾਤਾ-ਪਿਤਾ ਦੀ ਸੇਵਾ ਨਾ ਕਰਨ 'ਤੇ ਮੁਲਾਜ਼ਮਾਂ ਦੀ ਕੱਟੀ ਜਾਵੇਗੀ 15 ਫ਼ੀਸਦੀ ਤਨਖ਼ਾਹ, ਇਸ ਸੂਬੇ ਦੀ ਸਰਕਾਰ ਦਾ ਵੱਡਾ ਫੈਸਲਾ

ਤਲਾਕ ਮਿਲਣ 'ਤੇ ਮਨਾਈ ਖੁਸ਼ੀ 
ਕਾਨੂੰਨੀ ਲੜਾਈ ਲੜਨ ਤੋਂ ਬਾਅਦ ਜਦੋਂ ਅਦਾਲਤ ਨੇ ਉਸ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ, ਤਾਂ ਨੌਜਵਾਨ ਨੇ ਆਪਣੀ ਮੰਨਤ ਪੂਰੀ ਕਰਨ ਦਾ ਫੈਸਲਾ ਕੀਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਯਾਤਰਾ ਵਿੱਚ ਉਹ ਇਕੱਲਾ ਨਹੀਂ ਸੀ; ਉਸ ਦੇ ਮਾਪੇ ਅਤੇ ਪਿੰਡ ਦੇ ਦਰਜਨਾਂ ਲੋਕ ਗਾਜੇ-ਬਾਜੇ ਅਤੇ ਮਾਤਾ ਦੇ ਜੈਕਾਰਿਆਂ ਨਾਲ ਪਿੱਛੇ ਚੱਲ ਰਹੇ ਸਨ। ਜਿੱਥੇ ਸਮਾਜ ਵਿੱਚ ਰਿਸ਼ਤੇ ਟੁੱਟਣ 'ਤੇ ਮਾਤਮ ਮਨਾਇਆ ਜਾਂਦਾ ਹੈ, ਉੱਥੇ ਇਸ ਰਿਸ਼ਤੇ ਦੇ ਟੁੱਟਣ 'ਤੇ ਭਗਤੀ ਦਾ ਸੈਲਾਬ ਉਮੜਿਆ ਸੀ।

ਇਹ ਵੀ ਪੜ੍ਹੋ - ਰਾਸ਼ਨ ਕਾਰਡ 'ਤੇ ਅਪ੍ਰੈਲ ਤੋਂ ਮਿਲੇਗਾ ਇੱਕਠਾ 3 ਮਹੀਨਿਆਂ ਦਾ ਰਾਸ਼ਨ, ਕੇਂਦਰ ਸਰਕਾਰ ਦਾ ਵੱਡਾ ਫੈਸਲਾ

9 ਕਿਲੋਮੀਟਰ ਦੀ ਕਠਿਨ ਯਾਤਰਾ: 'ਹੁਣ ਸਕੂਨ ਮਿਲਿਆ'
ਨੌਜਵਾਨ ਨੇ ਬਿਨਾਂ ਅੰਨ-ਜਲ ਗ੍ਰਹਿਣ ਕੀਤੇ 9 ਕਿਲੋਮੀਟਰ ਦੀ ਲੰਬੀ ਯਾਤਰਾ ਦੰਡਵਤ ਹੋ ਕੇ ਪੂਰੀ ਕੀਤੀ। ਸ਼ਾਮ 6 ਵਜੇ ਜਦੋਂ ਉਹ ਲਹੂ-ਲੁਹਾਨ ਗੋਡਿਆਂ ਅਤੇ ਥੱਕੇ ਹੋਏ ਸਰੀਰ ਨਾਲ ਮੰਦਰ ਪਹੁੰਚਿਆ, ਤਾਂ ਉਸ ਦੇ ਚਿਹਰੇ 'ਤੇ ਅਜੀਬ ਜਿਹਾ ਸਕੂਨ ਸੀ। ਇਸ ਮਾਮਲੇ ਦੇ ਸਬੰਧ ਵਿਚ ਪੀੜਤ ਪਤੀ ਨੇ ਦੱਸਿਆ: "ਮੈਂ ਆਪਣੀ ਪਤਨੀ ਤੋਂ ਬਹੁਤ ਪਰੇਸ਼ਾਨ ਸੀ। ਦੋ ਸਾਲ ਕੋਰਟ ਵਿੱਚ ਕੇਸ ਚੱਲਣ ਤੋਂ ਬਾਅਦ ਅੱਜ ਤਲਾਕ ਮਿਲਿਆ ਹੈ। ਮੈਂ ਅਤੇ ਮੇਰਾ ਪਰਿਵਾਰ ਬਹੁਤ ਖੁਸ਼ ਹਾਂ ਕਿ ਮੈਨੂੰ ਉਸ ਨਰਕ ਭਰੀ ਜ਼ਿੰਦਗੀ ਤੋਂ ਮੁਕਤੀ ਮਿਲ ਗਈ ਹੈ।"

ਇਹ ਵੀ ਪੜ੍ਹੋ - 3 ਮਿੰਟ 'ਚ ਮਿਲੇਗਾ ਭਰਿਆ ਸਿਲੰਡਰ, ਇਸ ਸੂਬੇ 'ਚ ਸ਼ੁਰੂ ਹਾਈ-ਟੈਕ ਸਰਵਿਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News