ਪੰਜਾਬ ਸਣੇ ਇਹ 4 ਸੂਬੇ ਵਧਾਉਣਾ ਚਾਹੁੰਦੇ ਨੇ ਲਾਕਡਾਊਨ

05/11/2020 10:08:20 PM

ਨਵੀਂ ਦਿੱਲੀ (ਏਜੰਸੀਆਂ) : 17 ਮਈ ਤੋਂ ਬਾਅਦ ਲਾਕਡਾਊਨ ਖੁੱਲ੍ਹਣ ਦੀ ਹਲਕੀ ਜਿਹੀ ਉਮੀਦ ਲਗਾਏ ਬੈਠੇ ਦੇਸ਼ ਵਾਸੀਆਂ ਨੂੰ ਕੀ ਹਾਲੇ ਹੋਰ ਲੰਬੀ ਬੰਦੀ 'ਚ ਰਹਿਣਾ ਪਵੇਗਾ? ਕੀ ਲਾਕਡਾਊਨ ਦੀ ਮਿਆਦ ਤੀਜੀ ਵਾਰ ਵਧਾਉਣ ਦਾ ਐਲਾਨ ਮੰਗਲਵਾਰ ਨੂੰ ਹੋ ਜਾਵੇਗਾ? ਇਹ ਸਵਾਲ ਇਸ ਲਿਏ ਗੰਭੀਰ ਹੈ ਕਿਉਂਕਿ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕੋਰੋਨਾ ਸੰਕਟ 'ਤੇ ਮੌਜੂਦਾ ਹਾਲਾਤ ਅਤੇ ਭਵਿੱਖ ਦੀਆਂ ਰਣਨੀਤੀਆਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਚਰਚਾ ਕਰਦੇ ਹੋਏ ਕਈ ਮੁੱਖ ਮੰਤਰੀਆਂ ਨੇ ਲਾਕਡਾਊਨ ਵਧਾਉਣ ਦਾ ਸੁਝਾਅ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਪਾਬੰਦੀਆਂ ਜਾਰੀ ਰੱਖਣ ਦੇ ਸੁਝਾਅ ਵਿਰੋਧੀ ਦਲਾਂ ਦੇ ਮੁੱਖ ਮੰਤਰੀਆਂ ਤੋਂ ਹੀ ਆਏ। ਲਾਕਡਾਊਨ ਵਧਾਉਣ ਦੀ ਮੰਗ ਕਰਣ ਵਾਲਿਆਂ 'ਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਇਲਾਵਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ, ਪੱ. ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਅਤੇ ਤੇਲੰਗਾਨਾ ਦੇ ਸੀ.ਐਮ. ਚੰਦਰਸ਼ੇਖਰ ਰਾਵ ਹਨ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਲਾਕਡਾਊਨ ਵਧਾਉਣ ਦਾ ਵਿਰੋਧ ਕੀਤਾ।

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪੂਰੇ ਦੇਸ਼ 'ਚ ਲੋਕਾਂ ਦੀ ਆਵਾਜਾਈ 'ਤੇ ਰੋਕ ਦੀ ਮੰਗ ਕੀਤੀ। ਉਨ੍ਹਾਂ ਨੇ ਜੋਨ ਆਧਾਰਿਤ ਪਾਬੰਦੀਆਂ ਹਟਾਉਣ 'ਤੇ ਵੀ ਇਤਰਾਜ਼ ਜਤਾਇਆ ਅਤੇ ਕਿਹਾ ਕਿ ਰੈਡ ਜੋਨ ਹੀ ਨਹੀਂ, ਗਰੀਨ ਜੋਨ 'ਚ ਵੀ ਲੋਕਾਂ ਦੀ ਆਵਾਜਾਈ ਬੰਦ ਹੋਣੀ ਚਾਹੀਦੀ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਵੀ 31 ਮਈ ਤੱਕ ਰਾਜ 'ਚ ਰੇਲ ਸੇਵਾ ਬਹਾਲ ਨਹੀਂ ਕਰਣ ਦੀ ਅਪੀਲ ਕੀਤੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਾਬੰਦੀਸ਼ੁਦਾ ਖੇਤਰਾਂ ਨੂੰ ਛੱਡ ਕੇ ਰਾਸ਼ਟਰੀ ਰਾਜਧਾਨੀ 'ਚ ਆਰਥਿਕ ਗਤੀਵਿਧੀਆਂ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ 27 ਅਪ੍ਰੈਲ ਨੂੰ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਸੀ। ਉਸ ਮੀਟਿੰਗ 'ਚ ਕੁੱਝ ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਲਾਕਡਾਊਨ ਵਧਾਉਣ ਦੀ ਅਪੀਲ ਕੀਤੀ ਸੀ ਅਤੇ ਅਗਲੇ ਦਿਨ 28 ਅਪ੍ਰੈਲ ਨੂੰ ਲਾਕਡਾਊਨ ਦੀ ਮਿਆਦ ਦੂਜੀ ਵਾਰ ਵਧਾ ਕੇ 17 ਮਈ ਤੱਕ ਕਰਣ ਦਾ ਐਲਾਨ ਕੀਤਾ ਗਿਆ ਸੀ। ਇਸ ਵਾਰ ਵੀ ਪ੍ਰਧਾਨ ਮੰਤਰੀ ਨੇ ਸਾਰੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਅੱਜ ਤੁਸੀਂ ਜੋ ਸੁਝਾਅ ਦਿੰਦੇ ਹੋ, ਉਸ ਦੇ ਆਧਾਰ 'ਤੇ ਅਸੀਂ ਦੇਸ਼ ਦੀ ਅੱਗੇ ਦੀ ਦਿਸ਼ਾ ਤੈਅ ਕਰ ਸਕਾਂਗੇ। ਮੁੱਖ ਮੰਤਰੀਆਂ ਦੀ ਮੰਗ ਅਤੇ ਪੀ.ਐਮ. ਦੇ ਇਸ ਬਿਆਨ ਦਾ ਕੀ ਮਤਲੱਬ ਕੱਢਿਆ ਜਾਵੇ, ਜਲਦ ਸਪੱਸ਼ਟ ਹੋ ਜਾਵੇਗਾ।

ਰਣਨੀਤੀ ਦੇ ਨਾਲ ਵਧੇ ਲਾਕਡਾਊਨ : ਕੈਪਟਨ ਅਮਰਿੰਦਰ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਸੰਕਰਮਣ ਨੂੰ ਦੇਖਦੇ ਹੋਏ ਲਾਕਡਾਊਨ ਹੋਰ ਵਧਾਇਆ ਜਾਵੇ ਪਰ ਸਾਵਧਾਨੀਪੂਰਵਕ ਤਿਆਰ ਕੀਤੀ ਗਈ ਰਣਨੀਤੀ ਦੇ ਨਾਲ। ਇਸ 'ਚ ਰਾਜਾਂ ਦੇ ਆਰਥਿਕ ਅਤੇ ਵਿੱਤੀ ਸਸ਼ਕਤੀਕਰਨ ਦੀ ਮਦਦ ਨਾਲ ਜ਼ਿੰਦਗੀ ਅਤੇ ਜੀਵਿਕਾ ਨੂੰ ਬਚਾਉਣ ਦੀ ਤਿਆਰੀ ਵੀ ਹੋਣੀ ਚਾਹੀਦੀ ਹੈ।

ਲਾਕਡਾਊਨ ਨਹੀਂ ਵਧਿਆ ਤਾਂ ਸੰਕਰਮਣ ਰੋਕਣਾ ਅਸੰਭਵ : ਠਾਕਰੇ
ਉਧਵ ਠਾਕਰੇ ਨੇ ਕਿਹਾ ਕਿ ਲਾਕਡਾਊਨ ਅੱਗੇ ਨਹੀਂ ਵਧਾਇਆ ਗਿਆ ਤਾਂ ਕੋਰੋਨਾ ਵਾਇਰਸ ਦਾ ਸੰਕਰਮਣ ਫੈਲਣ ਤੋਂ ਰੋਕਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਹੋ ਜਾਵੇਗਾ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਪਾਬੰਦੀਆਂ ਦੇ ਬਿਨਾਂ ਸੰਕਰਮਣ ਦਾ ਪ੍ਰਸਾਰ ਨਹੀਂ ਰੁਕੇਗਾ।

ਹੋਰ ਵਧਾਇਆ ਜਾਵੇ ਲਾਕਡਾਊਨ : ਮਮਤਾ ਬੈਨਰਜੀ
ਮਮਤਾ ਬੈਨਰਜੀ ਨੇ ਲਾਕਡਾਊਨ ਦੀ ਮਿਆਦ ਦੋਬਾਰਾ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਤੋਂ ਨਜਿੱਠਣ 'ਚ ਰਾਜਾਂ ਨਾਲ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੈ ਅਤੇ ਪੂਰੇ ਦੇਸ਼ ਅਤੇ ਹਰ ਪ੍ਰਦੇਸ਼ ਨੂੰ ਨਾਲ ਮਿਲਕੇ ਕੰਮ ਕਰਣਾ ਹੋਵੇਗਾ।

ਚੰਦਰਸ਼ੇਖਰ ਰਾਵ ਪੱਖ 'ਚ, ਗੁਜਰਾਤ ਵਿਰੋਧ 'ਚ
ਚੰਦਰਸ਼ੇਖਰ ਰਾਵ ਨੇ ਲਾਕਡਾਊਨ ਵਧਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਪੈਸੇਂਜਰ ਟਰੇਨਾਂ ਚਲਾਉਣ ਨਾਲ ਕੋਰੋਨਾ ਸੰਕਰਮਣ ਦਾ ਖ਼ਤਰਾ ਹੈ।


Inder Prajapati

Content Editor

Related News