ਅੱਜ ਇਨ੍ਹਾਂ ਰਾਸ਼ੀਆਂ ਦੀ ਹੋਵੇਗੀ ਚਾਂਦੀ! ''ਨਵਪੰਚਮ ਰਾਜਯੋਗ'' ਨਾਲ ਬਦਲੇਗੀ ਕਿਸਮਤ ਤੇ ਨੋਟਾਂ ਦੇ ਵਰ੍ਹੇਗਾ ਮੀਂਹ

Tuesday, Jun 02, 2026 - 08:23 AM (IST)

ਅੱਜ ਇਨ੍ਹਾਂ ਰਾਸ਼ੀਆਂ ਦੀ ਹੋਵੇਗੀ ਚਾਂਦੀ! ''ਨਵਪੰਚਮ ਰਾਜਯੋਗ'' ਨਾਲ ਬਦਲੇਗੀ ਕਿਸਮਤ ਤੇ ਨੋਟਾਂ ਦੇ ਵਰ੍ਹੇਗਾ ਮੀਂਹ

ਨਵੀਂ ਦਿੱਲੀ - ਜੋਤਿਸ਼ ਸ਼ਾਸਤਰ ਦੇ ਨਜ਼ਰੀਏ ਤੋਂ 2 ਜੂਨ 2026 ਦਾ ਦਿਨ ਬਹੁਤ ਹੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਦਿਨ ਗੁਰੂ ਅਤੇ ਸ਼ਨੀ ਮਿਲ ਕੇ 'ਨਵਪੰਚਮ ਰਾਜਯੋਗ' ਦਾ ਨਿਰਮਾਣ ਕਰ ਰਹੇ ਹਨ। ਇਹ ਯੋਗ ਜੋਤਿਸ਼ 'ਚ ਸਭ ਤੋਂ ਸ਼ੁਭ ਅਤੇ ਭਾਗਸ਼ਾਲੀ ਯੋਗਾਂ 'ਚੋਂ ਇਕ ਮੰਨਿਆ ਜਾਂਦਾ ਹੈ। 2 ਜੂਨ ਨੂੰ ਗੁਰੂ ਆਪਣੀ ਉੱਚ ਰਾਸ਼ੀ ਕਰਕ 'ਚ ਗੋਚਰ ਕਰਨਗੇ, ਜਦਕਿ ਸ਼ਨੀ ਆਪਣੀ ਮੂਲ ਤ੍ਰਿਕੋਣ ਰਾਸ਼ੀ ਕੁੰਭ 'ਚ ਰਹਿਣਗੇ। ਇਸ ਸੁਮੇਲ ਸਦਕਾ ਜਾਤਕਾਂ ਨੂੰ ਕਰੀਅਰ 'ਚ ਵੱਡੀ ਸਫਲਤਾ ਅਤੇ ਅਚਾਨਕ ਧਨ ਲਾਭ ਹੋਣ ਦੇ ਸੰਕੇਤ ਹਨ।

ਇਸ ਰਾਜਯੋਗ ਦਾ ਵਿਸ਼ੇਸ਼ ਲਾਭ ਹੇਠ ਲਿਖੀਆਂ 4 ਰਾਸ਼ੀਆਂ ਨੂੰ ਮਿਲੇਗਾ :-

ਕਰਕ ਰਾਸ਼ੀ
- ਇਸ ਰਾਸ਼ੀ ਦੇ ਲੋਕਾਂ ਲਈ ਇਹ ਯੋਗ ਬਹੁਤ ਸ਼ੁਭ ਰਹੇਗਾ। ਨਿਵੇਸ਼ ਤੋਂ ਭਾਰੀ ਮੁਨਾਫਾ ਹੋਣ ਦੀ ਸੰਭਾਵਨਾ ਹੈ। ਨੌਕਰੀਪੇਸ਼ਾ ਲੋਕਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਅਤੇ ਤਰੱਕੀ ਮਿਲ ਸਕਦੀ ਹੈ। ਇਸ ਤੋਂ ਇਲਾਵਾ, ਸਮਾਜ 'ਚ ਮਾਣ-ਸਤਿਕਾਰ ਵਧੇਗਾ ਅਤੇ ਲੰਬੇ ਸਮੇਂ ਤੋਂ ਰੁਕਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ।

ਬ੍ਰਿਸ਼ਚਕ ਰਾਸ਼ੀ
- ਆਰਥਿਕ ਪੱਖੋਂ ਇਹ ਸਮਾਂ ਲਾਭਦਾਇਕ ਰਹੇਗਾ। ਪੁਸ਼ਤੈਨੀ ਜਾਇਦਾਦ ਤੋਂ ਲਾਭ ਮਿਲਣ ਦੇ ਯੋਗ ਹਨ। ਸ਼ਨੀ ਅਤੇ ਗੁਰੂ ਦੀ ਕਿਰਪਾ ਨਾਲ ਸਾਰੇ ਸੋਚੇ ਹੋਏ ਕੰਮ ਸਮੇਂ ਸਿਰ ਪੂਰੇ ਹੋਣਗੇ ਅਤੇ ਬੱਚਿਆਂ ਵੱਲੋਂ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ।

ਕੁੰਭ ਰਾਸ਼ੀ
- ਇਸ ਰਾਸ਼ੀ 'ਤੇ ਰਾਜਯੋਗ ਦਾ ਸ਼ਾਨਦਾਰ ਅਸਰ ਦੇਖਣ ਨੂੰ ਮਿਲੇਗਾ। ਕਾਰੋਬਾਰ 'ਚ ਕੋਈ ਵੱਡੀ ਡੀਲ ਫਾਈਨਲ ਹੋ ਸਕਦੀ ਹੈ, ਜਿਸ ਨਾਲ ਆਰਥਿਕ ਸਥਿਤੀ 'ਚ ਵੱਡਾ ਉਛਾਲ ਆਵੇਗਾ। ਸਿਹਤ 'ਚ ਸੁਧਾਰ ਹੋਵੇਗਾ ਅਤੇ ਮਾਨਸਿਕ ਤਣਾਅ ਤੋਂ ਮੁਕਤੀ ਮਿਲੇਗੀ।

ਮੀਨ ਰਾਸ਼ੀ
- ਨਵਪੰਚਮ ਰਾਜਯੋਗ ਮੀਨ ਰਾਸ਼ੀ ਵਾਲਿਆਂ ਲਈ ਸਕਾਰਾਤਮਕ ਰਹੇਗਾ। ਅਦਾਲਤੀ ਮਾਮਲਿਆਂ 'ਚ ਸਫਲਤਾ ਮਿਲੇਗੀ। ਜੋ ਲੋਕ ਵਿਦੇਸ਼ ਜਾ ਕੇ ਪੜ੍ਹਾਈ ਜਾਂ ਨੌਕਰੀ ਕਰਨਾ ਚਾਹੁੰਦੇ ਹਨ, ਉਨ੍ਹਾਂ ਦੀ ਇੱਛਾ ਪੂਰੀ ਹੋ ਸਕਦੀ ਹੈ। ਵਿਆਹੁਤਾ ਜੀਵਨ 'ਚ ਵੀ ਖੁਸ਼ਹਾਲੀ ਆਵੇਗੀ।

 ਨੋਟ :- ਇਹ ਜਾਣਕਾਰੀ ਆਮ ਤੱਥਾਂ 'ਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
 


author

Sunaina

Content Editor

Related News