ਅੱਜ ਤੋਂ ਸ਼ੁਰੂ ਹੋ ਰਿਹਾ ਹੈ ਇਨ੍ਹਾਂ 3 ਰਾਸ਼ੀਆਂ ਦਾ ਮੁਸ਼ਕਿਲ ਸਮਾਂ! ਰਹਿਣਾ ਹੋਵੇਗਾ ਬੇਹੱਦ ਸਾਵਧਾਨ

Thursday, Jun 04, 2026 - 08:11 AM (IST)

ਅੱਜ ਤੋਂ ਸ਼ੁਰੂ ਹੋ ਰਿਹਾ ਹੈ ਇਨ੍ਹਾਂ 3 ਰਾਸ਼ੀਆਂ ਦਾ ਮੁਸ਼ਕਿਲ ਸਮਾਂ! ਰਹਿਣਾ ਹੋਵੇਗਾ ਬੇਹੱਦ ਸਾਵਧਾਨ

ਨਵੀਂ ਦਿੱਲੀ - ਜੋਤਿਸ਼ ਸ਼ਾਸਤਰ ਦੇ ਅਨੁਸਾਰ, ਚੰਦਰਮਾ ਨੇ 4 ਜੂਨ, 2026 ਦੀ ਸਵੇਰ ਨੂੰ ਧਨੁ ਰਾਸ਼ੀ ਤੋਂ ਨਿਕਲ ਕੇ ਸ਼ਨੀ ਦੀ ਰਾਸ਼ੀ ਮਕਰ 'ਚ ਪ੍ਰਵੇਸ਼ ਕਰ ਲਿਆ ਹੈ। ਚੰਦਰਮਾ ਦਾ ਇਹ ਗੋਚਰ ਸਵੇਰੇ 7 ਵਜ ਕੇ 42 ਮਿੰਟ 'ਤੇ ਹੋਇਆ ਕਿਉਂਕਿ ਸ਼ਨੀ ਅਤੇ ਚੰਦਰਮਾ ਵਿਚਕਾਰ ਦੁਸ਼ਮਣੀ ਦਾ ਸਬੰਧ ਮੰਨਿਆ ਜਾਂਦਾ ਹੈ, ਇਸ ਲਈ ਇਹ ਬਦਲਾਅ ਕੁਝ ਰਾਸ਼ੀਆਂ ਲਈ ਚੁਣੌਤੀਪੂਰਨ ਸਾਬਤ ਹੋ ਸਕਦਾ ਹੈ। ਖ਼ਾਸ ਕਰਕੇ ਆਰਥਿਕ ਪੱਖ, ਕਰੀਅਰ ਅਤੇ ਸਿਹਤ ਦੇ ਮਾਮਲੇ 'ਚ ਤਿੰਨ ਰਾਸ਼ੀਆਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ।

ਆਓ ਜਾਣਦੇ ਹਾਂ ਕਿਹੜੀਆਂ ਹਨ ਉਹ ਰਾਸ਼ੀਆਂ ਅਤੇ ਕੀ ਹਨ ਬਚਾਅ ਦੇ ਉਪਾਅ :-

ਮਿਥੁਨ ਰਾਸ਼ੀ 

ਚੰਦਰਮਾ ਦਾ ਗੋਚਰ ਤੁਹਾਡੀ ਰਾਸ਼ੀ ਦੇ ਅੱਠਵੇਂ ਭਾਵ 'ਚ ਹੋਣ ਜਾ ਰਿਹਾ ਹੈ, ਜੋ ਕਿ ਅਨਿਸ਼ਚਿਤਤਾਵਾਂ ਦਾ ਪ੍ਰਤੀਕ ਹੈ। ਇਸ ਦੌਰਾਨ ਤੁਹਾਨੂੰ ਕਰੀਅਰ 'ਚ ਉਤਾਰ-ਚੜ੍ਹਾਅ ਦੇਖਣੇ ਪੈ ਸਕਦੇ ਹਨ।

ਸਾਵਧਾਨੀ - ਜੂਨ ਦੇ ਪਹਿਲੇ ਹਫ਼ਤੇ ਕੋਈ ਵੀ ਵੱਡਾ ਫੈਸਲਾ ਲੈਣ ਤੋਂ ਬਚੋ। ਪੇਟ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਲਈ ਸਿਹਤ ਦਾ ਖ਼ਿਆਲ ਰੱਖੋ ਅਤੇ ਬਜਟ ਬਣਾ ਕੇ ਚੱਲੋ।

ਉਪਾਅ - ਦੁੱਧ, ਦਹੀਂ, ਚਾਵਲ ਜਾਂ ਸਫੈਦ ਕੱਪੜਿਆਂ ਦਾ ਦਾਨ ਕਰਨਾ ਸ਼ੁਭ ਰਹੇਗਾ।

ਸਿੰਘ ਰਾਸ਼ੀ 

ਸਿੰਘ ਰਾਸ਼ੀ ਦੇ ਜਾਤਕਾਂ ਲਈ ਚੰਦਰਮਾ ਛੇਵੇਂ ਭਾਵ 'ਚ ਗੋਚਰ ਕਰ ਰਿਹਾ ਹੈ, ਜੋ ਕਿ ਦੁਸ਼ਮਣ ਅਤੇ ਰੋਗ ਦਾ ਸਥਾਨ ਮੰਨਿਆ ਜਾਂਦਾ ਹੈ।

ਸਾਵਧਾਨੀ - ਮਾਨਸਿਕ ਤਣਾਅ ਅਤੇ ਸਿਹਤ ਵਿਗੜਨ ਦੀ ਸੰਭਾਵਨਾ ਹੈ। ਦਫ਼ਤਰ ਜਾਂ ਕੰਮ ਵਾਲੀ ਥਾਂ 'ਤੇ ਆਪਣੀ ਬਾਣੀ (ਬੋਲੀ) 'ਤੇ ਕਾਬੂ ਰੱਖੋ, ਕਿਉਂਕਿ ਕੌੜੇ ਸ਼ਬਦ ਤੁਹਾਡੀ ਸਾਖ ਖਰਾਬ ਕਰ ਸਕਦੇ ਹਨ। ਬੈਂਕ ਬੈਲੇਂਸ 'ਚ ਵੀ ਕਮੀ ਆ ਸਕਦੀ ਹੈ।

ਉਪਾਅ - ਨਿਯਮਿਤ ਰੂਪ ਵਿੱਚ ਸ਼ਿਵ ਚਾਲੀਸਾ ਦਾ ਪਾਠ ਕਰੋ।

ਕੁੰਭ ਰਾਸ਼ੀ 

ਕੁੰਭ ਰਾਸ਼ੀ ਵਾਲਿਆਂ ਲਈ ਚੰਦਰਮਾ ਦਾ ਗੋਚਰ ਬਾਰ੍ਹਵੇਂ ਭਾਵ 'ਚ ਹੋਵੇਗਾ, ਜਿਸ ਨੂੰ ਹਾਨੀ (ਨੁਕਸਾਨ) ਦਾ ਘਰ ਕਿਹਾ ਜਾਂਦਾ ਹੈ।

ਸਾਵਧਾਨੀ - ਕਿਸੇ ਵੀ ਤਰ੍ਹਾਂ ਦੇ ਨਿਵੇਸ਼ ਤੋਂ ਬਚੋ; ਜੇਕਰ ਨਿਵੇਸ਼ ਕਰਨਾ ਹੀ ਹੈ ਤਾਂ 10 ਜੂਨ ਤੋਂ ਬਾਅਦ ਦਾ ਸਮਾਂ ਬਿਹਤਰ ਹੈ। ਜੋੜਾਂ ਦੇ ਦਰਦ ਅਤੇ ਵਿਆਹੁਤਾ ਜੀਵਨ 'ਚ ਕਲੇਸ਼ ਦੀ ਸੰਭਾਵਨਾ ਹੈ। ਦਫ਼ਤਰੀ ਰਾਜਨੀਤੀ ਤੋਂ ਦੂਰ ਰਹਿਣਾ ਹੀ ਭਲਾਈ ਹੈ।

ਉਪਾਅ - ਸ਼ਿਵਲਿੰਗ 'ਤੇ ਜਲ ਅਭਿਸ਼ੇਕ ਕਰੋ।

 ਨੋਟ :- ਇਹ ਜਾਣਕਾਰੀ ਆਮ ਧਾਰਮਿਕ ਮਾਨਤਾਵਾਂ 'ਤੇ ਆਧਾਰਿਤ ਹੈ, ਜਗਬਾਣੀ ਇਸ ਦੀ ਪੁਸ਼ਟੀ ਨਹੀਂ ਕਰਦਾ। 


author

Sunaina

Content Editor

Related News