ਸ਼ੁਰੂ ਹੋ ਰਿਹਾ ਹੈ ‘ਮ੍ਰਿਤੂ ਪੰਚਕ’, ਅਗਲੇ 5 ਦਿਨ 'ਚ ਭੁੱਲ ਕੇ ਵੀ ਨਾ ਕਰੋ ਇਹ ਕੰਮ
Friday, Jun 05, 2026 - 03:42 PM (IST)
ਨਵੀਂ ਦਿੱਲੀ: ਹਿੰਦੂ ਧਰਮ ਤੇ ਜੋਤਿਸ਼ ਸ਼ਾਸਤਰ 'ਚ ਸਮੇਂ ਦੀ ਗਣਨਾ ਦਾ ਵਿਸ਼ੇਸ਼ ਮਹੱਤਵ ਹੈ, ਜਿਸ 'ਚ ‘ਪੰਚਕ’ ਦੀ ਮਿਆਦ ਨੂੰ ਬਹੁਤ ਸੰਵੇਦਨਸ਼ੀਲ ਅਤੇ ਚੁਣੌਤੀਪੂਰਨ ਮੰਨਿਆ ਜਾਂਦਾ ਹੈ। ਜੂਨ 2026 'ਚ ਪੰਚਕ ਦੀ ਸ਼ੁਰੂਆਤ 6 ਜੂਨ, ਸ਼ਨੀਵਾਰ ਨੂੰ ਸ਼ਾਮ 07:03 ਵਜੇ ਤੋਂ ਹੋ ਰਹੀ ਹੈ ਅਤੇ ਇਹ 11 ਜੂਨ, ਵੀਰਵਾਰ ਦੀ ਸਵੇਰ 08:16 ਵਜੇ ਤੱਕ ਰਹੇਗੀ। ਜੋਤਿਸ਼ ਵਿਗਿਆਨ ਅਨੁਸਾਰ, ਸ਼ਨੀਵਾਰ ਤੋਂ ਸ਼ੁਰੂ ਹੋਣ ਕਾਰਨ ਇਸ ਨੂੰ ‘ਮ੍ਰਿਤੂ ਪੰਚਕ’ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ, ਜੋ ਕਿ ਅਸ਼ੁਭ ਮੰਨਿਆ ਜਾਂਦਾ ਹੈ।
ਕੀ ਹੁੰਦਾ ਹੈ ਪੰਚਕ?
ਜਦੋਂ ਚੰਦਰਮਾ ਦਾ ਸੰਚਾਰ ਧਨਿਸ਼ਠਾ ਨਕਸ਼ਤਰ ਤੋਂ ਲੈ ਕੇ ਰੇਵਤੀ ਨਕਸ਼ਤਰ ਤੱਕ ਹੁੰਦਾ ਹੈ ਤਾਂ ਉਸ ਪੰਜ ਦਿਨਾਂ ਦੀ ਵਿਸ਼ੇਸ਼ ਮਿਆਦ ਨੂੰ ਪੰਚਕ ਕਿਹਾ ਜਾਂਦਾ ਹੈ। ਇਸ ਦੌਰਾਨ ਨਕਾਰਾਤਮਕ ਊਰਜਾ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ, ਇਸ ਲਈ ਕੁਝ ਖਾਸ ਕੰਮਾਂ ਨੂੰ ਕਰਨ ਦੀ ਮਨਾਹੀ ਹੁੰਦੀ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਨਿਰਮਾਣ ਕਾਰਜ: ਘਰ ਦੀ ਉਸਾਰੀ ਸ਼ੁਰੂ ਕਰਨਾ ਜਾਂ ਛੱਤ ਪਾਉਣਾ ਸ਼ੁਭ ਨਹੀਂ ਮੰਨਿਆ ਜਾਂਦਾ।
ਲੱਕੜ ਦਾ ਕੰਮ: ਘਰ ਲਈ ਫਰਨੀਚਰ ਬਣਵਾਉਣ ਜਾਂ ਲੱਕੜ ਇਕੱਠੀ ਕਰਨ ਤੋਂ ਬਚਣਾ ਚਾਹੀਦਾ ਹੈ।
ਦੱਖਣ ਦਿਸ਼ਾ ਦੀ ਯਾਤਰਾ: ਇਨ੍ਹਾਂ ਪੰਜ ਦਿਨਾਂ 'ਚ ਦੱਖਣ ਦਿਸ਼ਾ ਵੱਲ ਯਾਤਰਾ ਕਰਨ ਦੀ ਵਿਸ਼ੇਸ਼ ਮਨਾਹੀ ਹੈ।
ਚਾਰਪਾਈ ਬਣਵਾਉਣਾ: ਨਵੀਂ ਚਾਰਪਾਈ (ਮੰਜਾ) ਬਣਾਉਣਾ ਅਸ਼ੁਭ ਮੰਨਿਆ ਜਾਂਦਾ ਹੈ।
ਅੰਤਿਮ ਸੰਸਕਾਰ: ਅਜਿਹੀ ਮਾਨਤਾ ਹੈ ਕਿ ਪੰਚਕ ਕਾਲ 'ਚ ਕਿਸੇ ਦੀ ਮੌਤ ਹੋਣ 'ਤੇ ਦੋਸ਼ ਲੱਗਦਾ ਹੈ। ਇਸ ਦੇ ਨਿਵਾਰਣ ਲਈ ਦਾਹ-ਸੰਸਕਾਰ ਦੇ ਸਮੇਂ ਪੰਜ ਪੁਤਲੇ ਬਣਾ ਕੇ ਸਾੜੇ ਜਾਂਦੇ ਹਨ।
ਜੋਤਿਸ਼ ਅਨੁਸਾਰ, ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਮੰਨਿਆ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਅਸ਼ੁਭ ਪ੍ਰਭਾਵ ਤੋਂ ਬਚਿਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
