UP ਭਾਜਪਾ ''ਚ ਹੋਵੇਗਾ ਵੱਡਾ ਬਦਲਾਅ, 40 ਤੋਂ ਵਧੇਰੇ ਜ਼ਿਲ੍ਹਿਆਂ ਨੂੰ ਮਿਲਣਗੇ ਨਵੇਂ ਪ੍ਰਧਾਨ

09/12/2023 12:48:52 PM

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਵਿਚ ਭਾਜਪਾ ਪਾਰਟੀ ਸੰਗਠਨ 'ਚ ਵੱਡਾ ਬਦਲਾਅ ਕਰਨ ਦੀ ਤਿਆਰੀ 'ਚ ਹੈ। ਸੋਮਵਾਰ ਨੂੰ ਲੰਬੇ ਸਮੇਂ ਤੋਂ ਅਟਕੀ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਹੋਣ ਦੇ ਆਸਾਰ ਸਨ ਪਰ ਭਾਜਪਾ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਫਿਰ ਲਟਕਦੀ ਨਜ਼ਰ ਆ ਰਹੀ ਹੈ। ਪਾਰਟੀ ਆਪਣੇ 40 ਤੋਂ 50 ਫ਼ੀਸਦੀ ਸੰਗਠਨਾਤਮਕ ਜ਼ਿਲ੍ਹਿਆਂ ਵਿਚ ਛੇਤੀ ਹੀ ਨਵੇਂ ਜ਼ਿਲ੍ਹਾ ਪ੍ਰਧਾਨ ਨਾਮਜ਼ਦ ਕਰੇਗੀ। ਸੂਤਰਾਂ ਮੁਤਾਬਕ ਭਾਜਪਾ ਨਵੇਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਇਸੇ ਹਫ਼ਤੇ ਕਰ ਸਕਦੀ ਹੈ।

ਇਹ ਵੀ ਪੜ੍ਹੋ-  ਪ੍ਰੇਮ ਸਬੰਧਾਂ ਦੇ ਸ਼ੱਕ ਨੇ ਪੱਟਿਆ ਹੱਸਦਾ-ਖੇਡਦਾ ਪਰਿਵਾਰ, ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ

ਮਿਲੀ ਜਾਣਕਾਰੀ ਮੁਤਾਬਕ ਭਾਜਪਾ ਪ੍ਰਦੇਸ਼ ਪ੍ਰਧਾਨ ਭੁਪਿੰਦਰ ਸਿੰਘ ਚੌਧਰੀ ਅਤੇ ਪ੍ਰਦੇਸ਼ ਮਹਾਮੰਤਰੀ ਧਰਮਪਾਲ ਸਿੰਘ ਨੇ ਸੋਮਵਾਰ ਨੂੰ ਇਸ ਸਬੰਧ ਵਿਚ ਪ੍ਰਦੇਸ਼ ਦਫ਼ਤਰ 'ਚ ਬੈਠ ਕੇ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੇ ਸੰਭਾਵਿਤ ਨਾਵਾਂ 'ਤੇ ਚਰਚਾ ਕੀਤੀ। ਪਾਰਟੀ ਦੇ ਸਾਰੇ ਸੰਗਠਨ ਖੇਤਰਾਂ ਤੋਂ ਪ੍ਰਦੇਸ਼ ਅਗਵਾਈ ਨੂੰ ਜ਼ਿਲ੍ਹਾ ਪ੍ਰਧਾਨਾਂ ਦੇ ਨਾਵਾਂ ਦੇ ਪੈਨਲ ਭੇਜੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੋਹਾਂ ਉੱਚ ਪ੍ਰਦੇਸ਼ ਅਹੁਦਾ ਅਧਿਕਾਰੀਆਂ ਨੇ ਪ੍ਰਦੇਸ਼ ਅਤੇ ਖੇਤਰ ਦੇ ਅਹੁਦਾ ਅਧਿਕਾਰੀਆਂ ਨਾਲ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੇ ਨਾਵਾਂ 'ਤੇ ਮੰਥਨ ਕੀਤਾ।

ਇਹ ਵੀ ਪੜ੍ਹੋ- ਵਾਤਾਵਰਣ ਮੰਤਰੀ ਦਾ ਵੱਡਾ ਫ਼ੈਸਲਾ, ਪਟਾਕੇ ਚਲਾਉਣ 'ਤੇ ਲੱਗੀ ਪੂਰਨ ਪਾਬੰਦੀ

ਲੋਕ ਸਭਾ ਚੋਣਾਂ 2024 'ਚ ਉੱਤਰ ਪ੍ਰਦੇਸ਼ ਅਹਿਮ

ਜ਼ਿਕਰਯੋਗ ਹੈ ਕਿ ਘੋਸੀ ਜ਼ਿਮਨੀ ਚੋਣ 'ਚ ਮਿਲੀ ਹਾਰ ਮਗਰੋਂ ਭਾਜਪਾ ਪਾਰਟੀ ਸਰਗਰਮ ਹੋ ਗਈ ਹੈ। ਇਹ ਹੀ ਕਾਰਨ ਹੈ ਕਿ ਭਾਜਪਾ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਨੂੰ ਲੈ ਕੇ ਕਾਫੀ ਗੰਭੀਰ ਹੋ ਕੇ ਮੰਥਨ ਕਰਨ ਵਿਚ ਜੁੱਟੀ ਹੈ। ਭਾਜਪਾ ਨੂੰ ਉੱਤਰ ਪ੍ਰਦੇਸ਼ ਤੋਂ ਸਭ ਤੋਂ ਜ਼ਿਆਦਾ ਉਮੀਦਾਂ ਹਨ, ਇਸ ਲਈ ਪਾਰਟੀ ਉੱਤਰ ਪ੍ਰਦੇਸ਼ ਆਮ ਚੋਣਾਂ ਨੂੰ ਲੈ ਕੇ ਵੀ ਗੰਭੀਰ ਹੈ। ਕੇਂਦਰ ਵਿਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਲਈ ਭਾਜਪਾ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News