ਨਵੇਂ ਸਾਲ ’ਚ ਲੱਗਣਗੇ 4 ਗ੍ਰਹਿਣ, ਭਾਰਤ ’ਚ ਦਿਸੇਗਾ ਸਿਰਫ਼ ਇਕ
Saturday, Dec 28, 2024 - 06:42 AM (IST)
ਇੰਦੌਰ (ਮੱਧ ਪ੍ਰਦੇਸ਼) (ਭਾਸ਼ਾ) : ਨਵੇਂ ਸਾਲ 2025 ’ਚ ਸੂਰਜ, ਧਰਤੀ ਤੇ ਚੰਦ ਦੀ ਚਾਲ ਦੁਨੀਆ ਨੂੰ 2 ਸੂਰਜ ਗ੍ਰਹਿਣ ਅਤੇ 2 ਚੰਦ ਗ੍ਰਹਿਣ ਦੇ ਰੋਮਾਂਚਕ ਦ੍ਰਿਸ਼ ਦਿਖਾਏਗੀ। ਹਾਲਾਂਕਿ, ਉੱਜੈਨ ਦੀ ਇਕ ਵੱਕਾਰੀ ਵੈਧਸ਼ਾਲਾ ਦੀ ਇਹ ਭਵਿੱਖਬਾਣੀ ਭਾਰਤ ਦੇ ਪੁਲਾੜ ਵਿਗਿਆਨ ਪ੍ਰੇਮੀਆਂ ਨੂੰ ਥੋੜ੍ਹਾ ਨਿਰਾਸ਼ ਕਰ ਸਕਦੀ ਹੈ ਕਿ ਦੇਸ਼ ਵਿਚ ਇਨ੍ਹਾਂ ’ਚੋਂ ਸਿਰਫ ਇਕ ਗ੍ਰਹਿਣ ਹੀ ਦਿਖਾਈ ਦੇਵੇਗਾ।
ਸਰਕਾਰੀ ਜੀਵਾਜੀ ਵੈਧਸ਼ਾਲਾ ਦੇ ਸੁਪਰਡੈਂਟ ਡਾ. ਰਾਜੇਂਦਰ ਪ੍ਰਕਾਸ਼ ਗੁਪਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਵੇਂ ਸਾਲ ਵਿਚ ਗ੍ਰਹਿਣਾਂ ਦਾ ਸਿਲਸਿਲਾ 14 ਮਾਰਚ ਨੂੰ ਲੱਗਣ ਵਾਲੇ ਪੂਰਨ ਚੰਦ ਗ੍ਰਹਿਣ ਨਾਲ ਸ਼ੁਰੂ ਹੋਵੇਗਾ। ਗੁਪਤ ਨੇ ਦੱਸਿਆ ਕਿ ਨਵੇਂ ਸਾਲ ਦਾ ਇਹ ਪਹਿਲਾ ਗ੍ਰਹਿਣ ਭਾਰਤ ਵਿਚ ਨਹੀਂ ਦੇਖਿਆ ਜਾ ਸਕੇਗਾ, ਕਿਉਂਕਿ ਇਸ ਪੁਲਾੜੀ ਘਟਨਾ ਦੇ ਸਮੇਂ ਦੇਸ਼ ਵਿਚ ਦਿਨ ਦਾ ਸਮਾਂ ਹੋਵੇਗਾ।
ਇਹ ਵੀ ਪੜ੍ਹੋ : ਦਿੱਲੀ ਯੂਨੀਵਰਸਿਟੀ ਦੀ ਕੰਟੀਨ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪੁੱਜੀ
29 ਮਾਰਚ ਨੂੰ ਲੱਗਣ ਵਾਲਾ ਅੰਸ਼ਿਕ ਸੂਰਜ ਗ੍ਰਹਿਣ ਵੀ ਭਾਰਤ ਵਿਚ ਨਜ਼ਰ ਨਹੀਂ ਆਵੇਗਾ। ਹਾਲਾਂਕਿ, 2025 ਵਿਚ 7 ਤੋਂ 8 ਸਤੰਬਰ ਦੇ ਵਿਚਕਾਰ ਲੱਗਣ ਵਾਲਾ ਪੂਰਨ ਚੰਦ ਗ੍ਰਹਿਣ ਦੇਸ਼ ਵਿਚ ਦਿਖਾਈ ਦੇਵੇਗਾ। 2025 ਦਾ ਆਖਰੀ ਗ੍ਰਹਿਣ 21 ਅਤੇ 22 ਸਤੰਬਰ ਦੇ ਵਿਚਕਾਰ ਅੰਸ਼ਿਕ ਸੂਰਜ ਗ੍ਰਹਿਣ ਵਜੋਂ ਲੱਗੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8