ਸੋਨੀਆ ਗਾਂਧੀ ਨੂੰ ਭਾਰਤ ਰਤਨ ਦੇਣ ਦੀ ਮੰਗ ਉੱਠੀ, ਨਿਤੀਸ਼ ਕੁਮਾਰ ਨੇ ਮਜ਼ੇਦਾਰ ਅੰਦਾਜ਼ 'ਚ ਲਈ ਚੁਟਕੀ
Thursday, Jan 07, 2021 - 02:51 AM (IST)
ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਦੇਣ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਇਸ ਸਰਕਾਰ ਤੋਂ ਪਹਿਲਾਂ ਯੂ.ਪੀ.ਏ. ਦੋ ਵਾਰ ਸੱਤਾ ਵਿੱਚ ਰਹੀ ਅਤੇ ਉਨ੍ਹਾਂ ਨੂੰ ਉਦੋਂ ਇਹ ਸਨਮਾਨ ਲੈ ਲੈਣਾ ਚਾਹੀਦਾ ਸੀ। ਮੁੱਖ ਮੰਤਰੀ ਨੇ ਕਿਹਾ, ‘ਉਨ੍ਹਾਂ ਲੋਕਾਂ ਕੋਲ ਪਹਿਲਾਂ ਹੀ ਸਰਕਾਰ ਸੀ। ਜੋ ਅੱਜ ਮੰਗ ਕਰ ਰਹੇ ਹਨ ਪਹਿਲਾਂ ਹੀ ਦਿਵਾ ਦਿੰਦੇ।’
ਇਹ ਵੀ ਪੜ੍ਹੋ- ਝਾਰਖੰਡ ਪੁਲਸ ਦਾ ਅਣਮਨੁੱਖੀ ਚਿਹਰਾ, ਗੱਡੀ ਪਿੱਛੇ ਸਟ੍ਰੈਚਰ ਬੰਨ੍ਹ ਲਾਸ਼ ਨੂੰ ਹਾਇਵੇਅ ਤੋਂ ਲੈ ਗਈ ਥਾਣੇ
ਸਾਬਕਾ ਕੇਂਦਰੀ ਮੰਤਰੀ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਇਸ ਸੁਝਾਅ ਬਾਰੇ ਪੁੱਛੇ ਜਾਣ 'ਤੇ ਨਿਤੀਸ਼ ਨੇ ਕਿਹਾ, ‘ਸਾਰਿਆਂ ਨੂੰ ਮੰਗ ਚੁੱਕਣ ਦਾ ਅਧਿਕਾਰ ਹੈ।’ ਕਾਂਗਰਸ ਵਿਧਾਇਕਾਂ ਵਿੱਚ ਟੁੱਟ ਦੀ ਚਰਚਾ ਨੂੰ ਲੈ ਕੇ ਪੁੱਛੇ ਗਏ ਇੱਕ ਸਵਾਲ 'ਤੇ ਨੀਤੀਸ਼ ਨੇ ਕਿਹਾ, ‘ਅਸੀਂ ਤਾਂ ਆਪਣੇ ਕੰਮ ਵਿੱਚ ਲੱਗੇ ਰਹਿੰਦੇ ਹਾਂ। ਇਨ੍ਹਾਂ ਸਭ ਚੀਜ਼ਾਂ 'ਤੇ ਧਿਆਨ ਨਹੀਂ ਦਿੰਦੇ ਹਾਂ।’
ਹਰੀਸ਼ ਰਾਵਤ ਨੇ ਚੁੱਕੀ ਇਹ ਮੰਗ
ਦੱਸ ਦਈਏ ਕਿ ਕਾਂਗਰਸ ਜਨਰਲ ਸਕੱਤਰ ਹਰੀਸ਼ ਰਾਵਤ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਭਾਰਤੀ ਨਾਰੀਵਾਦ ਦੇ ਮਾਣ ਨੂੰ ਨਵੀਆਂ ਉੱਚਾਈਆਂ ਪ੍ਰਦਾਨ ਕਰਨ ਲਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਦੇਸ਼ ਦੇ ਸ਼ੋਸ਼ਿਤਾਂ ਅਤੇ ਪੀੜਤਾਂ ਦੇ ਅੰਦਰ ਵਿਸ਼ਵਾਸ ਪੈਦਾ ਕਰਨ ਲਈ ਬਸਪਾ ਪ੍ਰਮੁੱਖ ਮਾਇਆਵਤੀ ਨੂੰ ‘ਭਾਰਤ ਰਤਨ’ ਸਨਮਾਨ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।