ਭਾਰਤ ਦਾ ਅਕਸ ਖਰਾਬ ਕਰਨ ਵਾਲਿਆਂ ’ਤੇ ਹੋਵੇ ਜਵਾਬੀ ਹਮਲਾ : ਧਨਖੜ

Sunday, Dec 24, 2023 - 01:06 PM (IST)

ਭਾਰਤ ਦਾ ਅਕਸ ਖਰਾਬ ਕਰਨ ਵਾਲਿਆਂ ’ਤੇ ਹੋਵੇ ਜਵਾਬੀ ਹਮਲਾ : ਧਨਖੜ

ਹਰਿਦੁਆਰ, (ਯੂ. ਐੱਨ. ਆਈ.)- ਗੁਰੂਕੁਲ ਕਾਂਗੜੀ ਯੂਨੀਵਰਸਿਟੀ, ਹਰਿਦੁਆਰ ਵਿਖੇ ਸ਼ਨੀਵਾਰ ਆਯੋਜਿਤ ਪ੍ਰੋਗਰਾਮ ‘ਵੇਦ ਵਿਗਿਆਨ ਅਤੇ ਸੰਸਕ੍ਰਿਤੀ ਮਹਾਕੁੰਭ’ ਦਾ ਉਦਘਾਟਨ ਕਰਦੇ ਹੋਏ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਭਾਰਤ ਦੇ ਅਕਸ ਨੂੰ ਖਰਾਬ ਕਰਨ ਵਾਲਿਆਂ ਖਿਲਾਫ ਜਵਾਬੀ ਕਾਰਵਾਈ ਹੋਣੀ ਚਾਹੀਦੀ ਹੈ।

ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ 200ਵੀਂ ਜਯੰਤੀ ਅਤੇ ਸਵਾਮੀ ਸ਼ਰਧਾਨੰਦ ਜੀ ਦੇ ਬਲੀਦਾਨ ਦਿਵਸ ’ਤੇ ਆਯੋਜਿਤ ਇਸ ਮਹਾਕੁੰਭ ਵਿੱਚ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਅਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਸ਼ਿਰਕਤ ਕੀਤੀ।

ਧਨਖੜ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਅਤੇ ਰਾਸ਼ਟਰਵਾਦ ਦੇ ਮੋਢੀ ਰਹੇ ਇਨ੍ਹਾਂ ਮਹਾਨ ਵਿਅਕਤੀਆਂ ਦੀ ਪਵਿੱਤਰ ਯਾਦ ਵਿੱਚ ਆਯੋਜਿਤ ਇਹ ਮਹਾਕੁੰਭ ਉਨ੍ਹਾਂ ਦੇ ਮਹਾਨ ਜੀਵਨ ਨੂੰ ਸਾਡੀ ਨਿਮਰ ਸ਼ਰਧਾਂਜਲੀ ਹੈ। ਇਸ ਮਹਾਕੁੰਭ ਰਾਹੀਂ ਵੈਦਿਕ ਵਿਗਿਆਨ ਨੂੰ ਮਜ਼ਬੂਤ ​​ਕਰਨ ਲਈ ਅਹਿਮ ਕਦਮ ਚੁੱਕਿਆ ਗਿਆ ਹੈ।

ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਭਾਰਤ ਮਾਤਾ ਦੀ ਇਸ ਧਰਤੀ ਦੇਵਭੂਮੀ ਉਤਰਾਖੰਡ ਵਿੱਚ ਆਉਣਾ ਮੇਰੇ ਲਈ ਵੱਡੀ ਖੁਸ਼ਕਿਸਮਤੀ ਹੈ। ਮੈਂ ਸਾਲਾਂ ਤੋਂ ਇਸ ਯੂਨੀਵਰਸਿਟੀ ਦਾ ਨਾਂ ਸੁਣਦਾ ਆ ਰਿਹਾ ਹਾਂ। ਅੱਜ ਪਹਿਲੀ ਵਾਰ ਇੱਥੇ ਆਉਣ ਦਾ ਮੌਕਾ ਮਿਲਿਆ ਹੈ।


author

Rakesh

Content Editor

Related News