ਗਾਂਧੀ ਪਰਿਵਾਰ ਲਈ ਯੂ. ਪੀ. ’ਚ ਨਹੀਂ ਬਚੀ ਕੋਈ ਥਾਂ : ਅਨੁਰਾਗ

Tuesday, Feb 06, 2024 - 12:39 PM (IST)

ਨਵੀਂ ਦਿੱਲੀ, (ਅੱਕੁ ਸ਼੍ਰੀਵਾਸਤਵ)- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਤੇ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਅਨੁਰਾਗ ਠਾਕੁਰ ਨੇ ਗਾਂਧੀ ਪਰਿਵਾਰ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਵੋਟਰਾਂ ਵਿਚ ਇਸ ਪਰਿਵਾਰ ਦੀ ਭਰੋਸੇਯੋਗਤਾ ਇਸ ਕਦਰ ਡਿੱਗ ਗਈ ਹੈ ਕਿ ਹੁਣ ਇਹ ਲੋਕ ਉੱਤਰ ਪ੍ਰਦੇਸ਼ ਆਉਣ ਤੋਂ ਵੀ ਝਿਜਕਦੇ ਹਨ। ਇਥੇ ਵਿਸ਼ੇਸ਼ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਨੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਉੱਤਰ ਪ੍ਰਦੇਸ਼ ਤੋਂ ਚੋਣ ਲੜਨ ਦੀਆਂ ਸੰਭਾਵਨਾਵਾਂ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਜਿਨ੍ਹਾਂ ਦੇ ਵਕੀਲ ਰਾਮ ਮੰਦਰ ਦਾ ਵਿਰੋਧ ਕਰ ਰਹੇ ਸਨ ਅਤੇ ਜਿਨ੍ਹਾਂ ਦੀ ਸਹਿਯੋਗੀ ਅੰਦੋਰਨਕਾਰੀਆਂ ’ਤੇ ਗੋਲੀਆਂ ਚਲਾ ਰਹੇ ਸਨ। ਹੁਣ ਉਸਦੇ ਲਈ ਉੱਤਰ ਪ੍ਰਦੇਸ਼ ਵਿਚ ਕੋਈ ਥਾਂ ਨਹੀਂ ਬਚੀ ਹੈ। ਕਾਂਗਰਸ ਵਿਰੋਧ ਦੀ ਸਿਆਸਤ ਕਰ ਰਹੀ ਹੈ। ਉਸਨੇ ਸੇਂਗੋਲ ਅਤੇ ਨਵੀਂ ਸੰਸਦ ਦਾ ਵਿਰੋਧ ਕੀਤਾ, ਇਸ ਲਈ ਜਨਤਾ ਉਸਨੂੰ ਨਜ਼ਰਅੰਦਾਜ਼ ਕਰ ਰਹੀ ਹੈ ਅਤੇ ਉਸਦਾ ਬੁਰਾ ਹਾਲ ਹੋਵੇਗਾ।

ਉਨ੍ਹਾਂ ਨੇ ਕਾਂਗਰਸ ਨੇਤਾਵਾਂ ਨੂੰ ਉਨ੍ਹਾਂ ਦੇ ਹਾਲੀਆ ਬਿਆਨਾਂ ਲਈ ਵੀ ਕਰੜੇ ਹੱਥੀਂ ਲਿਆ। ਯਾਦ ਰਹੇ ਕਿ ਹਾਲ ਹੀ ਵਿਚ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕੁੱਤੇ ਸ਼ਬਦ ਦੀ ਵਰਤੋਂ ਇਕ ਭਾਸ਼ਣ ਵਿਚ ਕੀਤੀ ਸੀ। ਠਾਕੁਰ ਨੇ ਕਿਹਾ ਕਿ ਭਾਜਪਾ ਦੱਖਣ ਵਿਚ ਹੋਰ ਪਾਰਟੀਆਂ ਨਾਲ ਗੱਠਜੋੜ ਕਰ ਕੇ ਨਵੇਂ ਗੱਠਜੋੜ ਬਣਾਏਗੀ ਅਤੇ ਇਸ ਦੀ ਮੌਜੂਦਗੀ ਹੋਰ ਮਜ਼ਬੂਤ ​​ਹੋਵੇਗੀ। ਕਰਨਾਟਕ ਵਿਚ ਕਾਂਗਰਸ ਸਰਕਾਰ ਕੰਮ ਨਹੀਂ ਕਰ ਰਹੀ ਹੈ। ਜਿਸ ਕਾਰਨ ਵੋਟਰ ਉਸ ਤੋਂ ਨਾਰਾਜ਼ ਹਨ। ਇੱਥੋਂ ਤੱਕ ਕਿ ਉਨ੍ਹਾਂ ਦੇ ਮੰਤਰੀ ਵੀ ਕੰਮ ਕਰਵਾਉਣ ਤੋਂ ਅਸਮਰੱਥ ਹਨ।

ਇਹੀ ਹਾਲ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਦਾ ਹੈ। ਉੱਥੇ ਹੀ ਉਸਦਾ ਗ੍ਰਾਫ ਵੀ ਡਿੱਗ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿਚ ਜੋ ਬਿਜਲੀ ਪਹਿਲਾਂ ਮੁਫ਼ਤ ਸੀ, ਉਹ ਹੁਣ ਨਹੀਂ ਰਹੀ। ਪਾਣੀ ਦੇ ਬਿੱਲ ਵੀ ਆਉਣੇ ਸ਼ੁਰੂ ਹੋ ਗਏ ਹਨ। ਰੁਜ਼ਗਾਰ ਮਿਲਣ ਦਾ ਸਵਾਲ ਤਾਂ ਦੂਰ ਦੀ ਗੱਲ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਯੂ.ਸੀ.ਸੀ ਬਿੱਲ ਦਾ ਪੂਰਾ ਖਰੜਾ ਆਉਣ ਤੋਂ ਬਾਅਦ ਪਾਰਟੀ ਦਾ ਪ੍ਰਭਾਵ ਹੋਰ ਵਧੇਗਾ। ਉਨ੍ਹਾਂ ਦਾ ਸਪੱਸ਼ਟ ਮੰਨਣਾ ਸੀ ਕਿ ਰਾਮ ਮੰਦਰ ਦੀ ਉਸਾਰੀ ਨਾਲ ਭਾਜਪਾ ਪ੍ਰਤੀ ਲੋਕਾਂ ਦਾ ਭਰੋਸਾ ਵਧਿਆ ਹੈ। ਇਸ ਦਾ ਅਸਰ ਲੋਕ ਸਭਾ ਚੋਣਾਂ ’ਚ ਵੱਡੇ ਪੱਧਰ ’ਤੇ ਦੇਖਣ ਨੂੰ ਮਿਲੇਗਾ। ਭਾਜਪਾ ਨੇ ਜੋ ਕਿਹਾ ਉਹ ਕੀਤਾ ਹੈ, ਚਾਹੇ ਉਹ 370 ਅਤੇ 35ਏ ਦੇ ਪ੍ਰਾਵਧਾਨਾਂ ਨੂੰ ਹਟਾਉਣਾ ਹੋਵੇ, ਤਿੰਨ ਤਲਾਕ ਨੂੰ ਖਤਮ ਕਰਨਾ ਹੋਵੇ ਜਾਂ ਰਾਮ ਮੰਦਰ ਦੀ ਉਸਾਰੀ ਹੋਵੇ। ਇਸ ਨਾਲ ਹੀ ਭਾਜਪਾ ਦੀ ਭਰੋਸੇਯੋਗਤਾ ਵਧ ਰਹੀ ਹੈ। ਉਨ੍ਹਾਂ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਭਾਰਤ ਰਤਨ ਦੇਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਕੁਰਸੀ ਦਾ ਸਤਿਕਾਰ ਕਰਨਾ ਉਨ੍ਹਾਂ ਤੋਂ ਹੀ ਸਿੱਖਿਆ ਹੈ।


Rakesh

Content Editor

Related News