ਬਜਟ 'ਤੇ ਬੋਲੇ CM ਕੇਜਰੀਵਾਲ- 'ਦਿੱਲੀ ਵਾਲਿਆਂ ਨਾਲ ਫਿਰ ਮਤਰੇਆ ਵਤੀਰਾ'
Wednesday, Feb 01, 2023 - 03:46 PM (IST)
ਨਵੀਂ ਦਿੱਲੀ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਦੇਸ਼ ਦਾ ਆਮ ਬਜਟ ਪੇਸ਼ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਚਮਕਦਾ ਸਿਤਾਰਾ ਹੈ। ਬਜਟ ਨੂੰ ਲੈ ਕੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਇਸ ਬਜਟ ਦੇ ਐਲਾਨ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਆਪਣੀ ਪ੍ਰਤੀਕਿਰਿਆ ਟਵਿੱਟਰ ਜ਼ਰੀਏ ਦਿੱਤੀ ਹੈ।
ਇਹ ਵੀ ਪੜ੍ਹੋ- Budget 2023: ਹੁਣ ਸਾਰਿਆਂ ਦੇ ਸਿਰ 'ਤੇ ਹੋਵੇਗੀ ਆਪਣੀ 'ਛੱਤ', ਵਿੱਤ ਮੰਤਰੀ ਨੇ ਕੀਤਾ ਵੱਡਾ ਐਲਾਨ
ਦਿੱਲੀ ਵਾਸੀਆਂ ਨਾਲ ਮਤਰੇਆ ਵਤੀਰਾ
ਮੁੱਖ ਮੰਤਰੀ ਕੇਜਰੀਵਾਲ ਨੇ ਟਵੀਟ 'ਚ ਕਿਹਾ ਕਿ ਦਿੱਲੀ ਵਾਲਿਆਂ ਨਾਲ ਇਕ ਵਾਰ ਫਿਰ ਤੋਂ ਮਤਰੇਆ ਵਤੀਰਾ ਕੀਤਾ ਗਿਆ। ਦਿੱਲੀ ਵਾਲਿਆਂ ਨੇ ਪਿਛਲੇ ਸਾਲ 1.75 ਲੱਖ ਕਰੋੜ ਤੋਂ ਜ਼ਿਆਦਾ ਆਮਦਨ ਟੈਕਸ ਦਿੱਤਾ। ਉਸ 'ਚੋਂ ਸਿਰਫ਼ 325 ਕਰੋੜ ਰੁਪਏ ਦਿੱਲੀ ਦੇ ਵਿਕਾਸ ਲਈ ਦਿੱਤੇ। ਇਹ ਤਾਂ ਦਿੱਲੀ ਵਾਲਿਆਂ ਨਾਲ ਘੋਰ ਅਨਿਆਂ ਹੈ।
ਮਹਿੰਗਾਈ ਤੋਂ ਕੋਈ ਰਾਹਤ ਨਹੀਂ- ਕੇਜਰੀਵਾਲ
ਕੇਜਰੀਵਾਲ ਨੇ ਇਕ ਹੋਰ ਟਵੀਟ ਕਰਦਿਆਂ ਕਿਹਾ ਕਿ ਇਸ ਬਜਟ 'ਚ ਮਹਿੰਗਾਈ ਤੋਂ ਕੋਈ ਰਾਹਤ ਨਹੀਂ। ਉਲਟਾ ਇਸ ਬਜਟ ਨਾਲ ਮਹਿੰਗਾਈ ਹੀ ਵਧੇਗੀ। ਬੇਰੁਜ਼ਗਾਰੀ ਦੂਰ ਕਰਨ ਦੀ ਕੋਈ ਠੋਸ ਯੋਜਨਾ ਨਹੀਂ ਹੈ। ਸਿੱਖਿਆ ਬਜਟ ਘਟਾ ਕੇ 2.64 ਫ਼ੀਸਦੀ ਤੋਂ 2.5 ਫ਼ੀਸਦੀ ਕਰਨਾ ਮੰਦਭਾਗਾ ਹੈ। ਸਿਹਤ ਬਜਟ ਘਟਾ ਕੇ 2.2 ਫ਼ੀਸਦੀ ਤੋਂ 1.98 ਫ਼ੀਸਦੀ ਕਰਨਾ ਹਾਨੀਕਾਰਕ ਹੈ।
ਇਹ ਵੀ ਪੜ੍ਹੋ- ਵਿਆਹ ਦੇ 4 ਦਿਨ ਬਾਅਦ ਲਾੜੀ ਨੇ ਚਾੜ੍ਹਿਆ ਚੰਨ, ਖੁਸ਼ੀਆਂ ਮਨਾਉਂਦੇ ਪਰਿਵਾਰ ਦੇ ਉੱਡੇ ਹੋਸ਼ ਜਦੋਂ...
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਨੂੰ ਲੈ ਕੇ ਕਿਹਾ ਕਿ ਹੁਣ ਦੇਸ਼ ਦੇ ਆਮ ਪਰਿਵਾਰ ਦੀਆਂ ਔਰਤਾਂ ਨੂੰ ਤਾਕਤ ਮਿਲੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਇੰਫਰਾਸਟ੍ਰਕਚਰ 'ਤੇ ਵੀ ਜ਼ੋਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਡਬਲ ਮਰਡਰ; ਪ੍ਰੋਫ਼ੈਸਰ ਜੋੜੇ ਦਾ ਬੇਰਹਿਮੀ ਨਾਲ ਕਤਲ, ਫ਼ਲੈਟ ਦੇ ਅੰਦਰ ਦੀ ਹਾਲਤ ਵੇਖ ਦੰਗ ਰਹਿ ਗਏ ਗੁਆਂਢੀ