''ਸਭ ਕਾ ਸਾਥ, ਸਭ ਕਾ ਵਿਕਾਸ'' ਦੀ ਲੋੜ ਨਹੀਂ, ਅਸੀਂ ਉਨ੍ਹਾਂ ਦਾ ਸਾਥ ਦੇਵਾਂਗੇ ਜੋ ਸਾਡੇ ਨਾਲ ਹਨ : ਸੁਵੇਂਦੂ ਅਧਿਕਾਰੀ

Wednesday, Jul 17, 2024 - 05:27 PM (IST)

ਕੋਲਕਾਤਾ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਸੁਵੇਂਦੂ ਅਧਿਕਾਰੀ ਨੇ ਹਾਲੀਆ ਲੋਕ ਸਭਾ ਚੋਣਾਂ 'ਚ ਪੱਛਮੀ ਬੰਗਾਲ 'ਚ ਪਾਰਟੀ ਦੇ ਖ਼ਰਾਬ ਪ੍ਰਦਰਸ਼ਨ ਲਈ ਘੱਟ ਗਿਣਤੀ ਭਾਈਚਾਰੇ ਤੋਂ ਘੱਟ ਸਮਰਥਨ ਮਿਲਣ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ 'ਸਭ ਕਾ ਸਾਥ, ਸਭ ਕਾ ਵਿਕਾਸ' ਦੀ ਜ਼ਰੂਰਤ ਨਹੀਂ ਹੈ ਅਤੇ ਇਸ ਦੀ ਬਜਾਏ ਉਨ੍ਹਾਂ ਨੇ 'ਹਮ ਉਨ ਕੇ ਸਾਥ ਜੋ ਹਮਾਰੇ ਸਾਥ' ਦਾ ਪ੍ਰਸਤਾਵ ਦਿੱਤਾ। ਸੁਵੇਂਦੂ ਅਧਿਕਾਰੀ ਨੇ ਪਾਰਟੀ ਦੇ ਘੱਟ ਗਿਣਤੀ ਮੋਰਚਾ ਦੀ ਜ਼ਰੂਰਤ ਨੂੰ ਵੀ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ,''ਮੈਂ ਰਾਸ਼ਟਰਵਾਦੀ ਮੁਸਲਮਾਨਾਂ ਲਈ ਵੀ ਗੱਲ ਕੀਤੀ ਹੈ। ਅਸੀਂ ਸਾਰੇ 'ਸਭ ਕਾ ਸਾਥ, ਸਭ ਕਾ ਵਿਕਾਸ' ਦੀ ਗੱਲ ਕਰਦੇ ਹਾਂ ਪਰ ਅੱਗੇ ਤੋਂ ਹੁਣ ਮੈਂ ਇਹ ਨਹੀਂ ਕਹਾਂਗਾ, ਕਿਉਂਕਿ ਮੇਰਾ ਮੰਨਣਾ ਹੈ ਕਿ ਇਸ ਦੀ ਬਜਾਏ ਇਹ 'ਹਮ ਉਨ ਕੇ ਸਾਥ ਜੋ ਹਮਾਰੇ ਸਾਥ' ਹੋਣਾ ਚਾਹੀਦਾ... ਘੱਟ ਗਿਣਤੀ ਮੋਰਚੇ ਦੀ ਕੋਈ ਜ਼ਰੂਰਤ ਨਹੀਂ ਹੈ।'' ਪੱਛਮੀ ਬੰਗਾਲ 'ਚ ਕਰੀਬ 30 ਫ਼ੀਸਦੀ ਘੱਟ ਗਿਣਤੀ ਵੋਟਰ ਹਨ। ਸਾਲ 2014 'ਚ ਭਾਜਪਾ ਨੇ 'ਸਭ ਕਾ ਸਾਥ, ਸਭ ਕਾ ਵਿਕਾਸ' ਦਾ ਨਾਅਰਾ ਦਿੱਤਾ ਸੀ ਅਤੇ 2019 'ਚ ਇਕ ਕਦਮ ਅੱਗੇ ਵਧਦੇ ਹੋਏ ਇਸ ਨੂੰ 'ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ' ਕਰ ਦਿੱਤਾ ਸੀ। 

ਅਧਿਕਾਰੀ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਦੌਰਾਨ ਕਈ ਇਲਾਕਿਆਂ 'ਚ ਤ੍ਰਿਣਮੂਲ ਕਾਂਗਰਸ ਦੇ ਜਿਹਾਦੀ ਗੁੰਡਿਆਂ ਨੇ ਹਿੰਦੂਆਂ ਨੂੰ ਵੋਟ ਨਹੀਂ ਪਾਉਣ ਦਿੱਤਾ। ਅਧਿਕਾਰੀ ਨੇ ਕਿਹਾ,''ਪੱਛਮੀ ਬੰਗਾਲ 'ਚ, ਆਜ਼ਾਦ ਅਤੇ ਨਿਰਪੱਖ ਚੋਣਾਂ ਸੰਭਵ ਨਹੀਂ ਹਨ। ਤ੍ਰਿਣਮੂਲ ਦੇ ਜਿਹਾਦੀ ਗੁੰਡੇ ਅਜਿਹਾ ਨਹੀਂ ਹੋਣ ਦੇਣਗੇ। ਆਜ਼ਾਦ ਅਤੇ ਨਿਰਪੱਖ ਚੋਣਾਂ ਸੂਬੇ 'ਚ ਅਸ਼ਾਂਤ ਖੇਤਰ ਐਕਟ ਲਾਗੂ ਕਰ ਕੇ ਹੀ ਸੰਭਵ ਹਨ। ਅਸੀਂ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਕੇ ਪਿਛਲੇ ਦਰਵਾਜ਼ੇ ਤੋਂ ਸੂਬੇ 'ਚ ਸੱਤਾ ਹਥਿਆਉਣਾ ਚਾਹੁੰਦੇ।'' ਉਨ੍ਹਾਂ ਕਿਹਾ,''ਲੋਕ ਦੇ ਜਨਾਦੇਸ਼ ਤੋਂ ਚੋਣ ਜਿੱਤਣ 'ਤੇ ਹੀ ਅਸੀਂ ਸੱਤਾ 'ਚ ਆਵਾਂਗੇ ਪਰ ਉਸ ਲਈ ਆਜ਼ਾਦ ਅਤੇ ਨਿਰਪੱਖ ਚੋਣ ਯਕੀਨੀ ਕਰਨੀ ਹੋਵੇਗੀ।''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News