ਨਰਿੰਦਰ ਮੋਦੀ ਅਤੇ ''ਇੰਡੀਆ'' ਵਿਚਾਲੇ ਲੜਾਈ ਹੈ, ਦੱਸਣ ਦੀ ਲੋੜ ਨਹੀਂ ਕਿ ਕੌਣ ਜਿੱਤੇਗਾ : ਰਾਹੁਲ ਗਾਂਧੀ

Tuesday, Jul 18, 2023 - 05:53 PM (IST)

ਨਰਿੰਦਰ ਮੋਦੀ ਅਤੇ ''ਇੰਡੀਆ'' ਵਿਚਾਲੇ ਲੜਾਈ ਹੈ, ਦੱਸਣ ਦੀ ਲੋੜ ਨਹੀਂ ਕਿ ਕੌਣ ਜਿੱਤੇਗਾ : ਰਾਹੁਲ ਗਾਂਧੀ

ਬੈਂਗਲੁਰੂ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿਰੋਧੀ ਦਲਾਂ ਦੇ ਨਵੇਂ ਗਠਜੋੜ ਦੇ ਨਾਮ 'ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇਨਕਿਲੂਸਿਵ ਅਲਾਇੰਸ (ਇੰਡੀਆ)' ਦਾ ਜ਼ਿਕਰ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਹੁਣ ਲੜਾਈ 'ਇੰਡੀਆ ਅਤੇ ਨਰਿੰਦਰ ਮੋਦੀ' ਵਿਚਾਲੇ ਹੈ ਅਤੇ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਜਿੱਤ ਕਿਸ ਦੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਵੀ ਕੋਈ ਹਿੰਦੁਸਤਾਨ ਦੇ ਸਾਹਮਣੇ ਖੜ੍ਹਾ ਹੁੰਦਾ ਹੈ ਤਾਂ ਜਿੱਤ ਕਿਸ ਦੀ ਹੁੰਦੀ ਹੈ ਇਹ ਦੱਸਣ ਦੀ ਲੋੜ ਨਹੀਂ ਹੈ। 

ਵਿਰੋਧੀ ਧਿਰ ਦੇ 26 ਦਲਾਂ ਦੀ ਬੈਠਕ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ,''ਜਦੋਂ ਅਸੀਂ ਚਰਚਾ ਕਰ ਰਹੇ ਸੀ ਤਾਂ ਅਸੀਂ ਖੁਦ ਤੋਂ ਇਹ ਸਵਾਲ ਪੁੱਛਿਆ ਕਿ ਲੜਾਈ ਕਿਸ ਵਿਚਾਲੇ ਹੈ। ਇਹ ਲੜਾਈ ਵਿਰੋਧੀ ਧਿਰ ਅਤੇ ਭਾਜਪਾ ਦਰਮਿਆਨ ਨਹੀਂ ਹੈ। ਦੇਸ਼ ਦੀ ਆਵਾਜ਼ ਨੂੰ ਦਬਾਇਆ ਅਤੇ ਕੁਚਲਿਆ ਜਾ ਰਿਹਾ ਹੈ। ਇਹ ਦੇਸ਼ ਦੀ ਆਵਾਜ਼ ਲਈ ਲੜਾਈ ਹੈ। ਇਸ ਲਈ ਇਹ 'ਇੰਡੀਆ' ਨਾਮ ਚੁਣਿਆ ਗਿਆ।'' ਉਨ੍ਹਾਂ ਕਿਹਾ,''ਇਹ ਲੜਾਈ ਐੱਨ.ਡੀ.ਏ. ਅਤੇ ਇੰਡੀਆ ਵਿਚਾਲੇ ਹੈ। ਨਰਿੰਦਰ ਮੋਦੀ ਜੀ ਅਤੇ ਇੰਡੀਆ ਵਿਚਾਲੇ ਲੜਾਈ ਹੈ, ਉਨ੍ਹਾਂ ਦੀ ਵਿਚਾਰਧਆਰਾ ਅਤੇ ਇੰਡੀਆ ਦਰਮਿਆਨ ਹੈ। ਜਦੋਂ ਕੋਈ ਹਿੰਦੁਸਤਾਨ ਦੇ ਸਾਹਮਣੇ ਖੜ੍ਹਾ ਹੁੰਦਾ ਹੈ ਤਾਂ ਜਿੱਤ ਕਿਸ ਦੀ ਹੁੰਦੀ ਹੈ ਇਹ ਦੱਸਣ ਦੀ ਲੋੜ ਨਹੀਂ ਹੈ।'' ਰਾਹੁਲ ਨੇ ਇਹ ਵੀ ਕਿਹਾ ਕਿ ਵਿਰੋਧੀ ਦਲਾਂ ਦੀ ਅਗਲੀ ਬੈਠਕ ਮੁੰਬਈ 'ਚ ਹੋਵੇਗੀ। ਉਨ੍ਹਾਂ ਕਿਹਾ,''ਅਸੀਂ ਤੈਅ ਕੀਤਾ ਹੈ ਕਿ ਇਕ ਕਾਰਜ ਯੋਜਨਾ ਤਿਆਰ ਕਰਾਂਗੇ, ਜਿੱਥੇ ਅਸੀਂ ਆਪਣੀ ਵਿਚਾਰਧਾਰਾ ਅਤੇ ਦੇਸ਼ ਲਈ ਜੋ ਕਰਨ ਜਾ ਰਹੇ ਹਾਂ, ਉਸ ਬਾਰੇ ਦੱਸਿਆ ਜਾਵੇਗਾ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News