ਵਿਦਿਆਰਥੀਆਂ ਵਲੋਂ ਖ਼ੁਦਕੁਸ਼ੀ ਕਰਨ ਦੀਆਂ ਘਟਨਾਵਾਂ 'ਚ ਹੋਇਆ ਚਿੰਤਾਜਨਕ ਵਾਧਾ

Thursday, Aug 29, 2024 - 10:44 AM (IST)

ਨਵੀਂ ਦਿੱਲੀ (ਭਾਸ਼ਾ)- ਭਾਰਤ 'ਚ ਵਿਦਿਆਰਥੀਆਂ ਵਲੋਂ ਖ਼ੁਦਕੁਸ਼ੀ ਕਰਨ ਦੀਆਂ ਘਟਨਾਵਾਂ 'ਚ ਚਿੰਤਾਜਨਕ ਵਾਧਾ ਹੋਇਆ ਹੈ। ਇਕ ਨਵੀਂ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੇ ਅੰਕੜਿਆਂ ਦੇ ਆਧਾਰ 'ਤੇ,''ਵਿਦਿਆਰਥੀ ਖ਼ੁਦੁਕਸ਼ੀ : ਭਾਰਤ 'ਚ ਫੈਲਦੀ ਮਹਾਮਾਰੀ'' ਰਿਪੋਰਟ ਬੁੱਧਵਾਰ ਨੂੰ ਸਾਲਾਨਾ ਆਈਸੀ3 ਸੰਮੇਲਨ ਅਤੇ ਐਕਸਪੋ 2024 'ਚ ਜਾਰੀ ਕੀਤੀ ਗਈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜਿੱਥੇ ਖ਼ੁਦਕੁਸ਼ੀ ਦੀਆਂ ਘਟਨਾਵਾਂ ਦੀ ਗਿਣਤੀ 'ਚ ਹਰ ਸਾਲ 2 ਫੀਸਦੀ ਦਾ ਵਾਧਾ ਹੋਇਆ ਹੈ, ਉੱਥੇ ਹੀ ਵਿਦਿਆਰਥੀ ਖ਼ੁਦਕੁਸ਼ੀ ਦੇ ਮਾਮਲਿਆਂ 'ਚ 4 ਫ਼ੀਸਦੀ ਦਾ ਵਾਧਾ ਹੋਇਆ ਹੈ, ਜਦੋਂ ਕਿ ਵਿਦਿਆਰਥੀ ਖ਼ੁਦਕੁਸ਼ੀ ਦੇ ਮਾਮਲਿਆਂ ਦੀ ਘੱਟ ਰਿਪੋਰਟਿੰਗ ਹੋਣ ਦੀ ਸੰਭਾਵਨਾ ਹੈ। ਆਈਸੀ3 ਇੰਸਟੀਚਿਊਟ ਵਲੋਂ ਤਿਆਰ ਰਿਪੋਰਟ 'ਚ ਕਿਹਾ ਗਿਆ,''ਪਿਛਲੇ 2 ਦਹਾਕਿਆਂ 'ਚ, ਵਿਦਿਆਰਥੀ ਖ਼ੁਦਕੁਸ਼ੀ ਦੀਆਂ ਘਟਨਾਵਾਂ 'ਚ 4 ਫ਼ੀਸਦੀ ਦਾ ਖ਼ਤਰਨਾਕ ਸਾਲਾਨਾ ਦਰ ਨਾਲ ਵਾਧਾ ਹੋਇਆ ਹੈ, ਜੋ ਰਾਸ਼ਟਰੀ ਔਸਤ ਤੋਂ ਦੁੱਗਣੀ ਹੈ। ਸਾਲ 2022 'ਚ ਕੁੱਲ ਵਿਦਿਆਰਥੀ ਖ਼ੁਦਕੁਸ਼ੀ ਮਾਮਲਿਆਂ 'ਚ 53 ਫ਼ੀਸਦੀ ਪੁਰਸ਼ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ। ਸਾਲ 2021 ਅਤੇ 2022 ਦਰਮਿਆਨ, ਵਿਦਿਆਰਥੀਆਂ ਦੀ ਖ਼ੁਦਕੁਸ਼ੀ 'ਚ 6 ਫ਼ੀਸਦੀ ਦੀ ਕਮੀ ਆਈ, ਜਦੋਂ ਕਿ ਵਿਦਿਆਰਥੀਆਂ ਦੀ ਖ਼ੁਦਕੁਸ਼ੀ 'ਚ 7 ਫ਼ੀਸਦੀ ਦਾ ਵਾਧਾ ਹੋਇਆ।''

ਰਿਪੋਰਟ 'ਚ ਕਿਹਾ ਗਿਆ,''ਪਿਛਲੇ ਦਹਾਕੇ 'ਚ, ਜਦੋਂ ਕਿ 0-24 ਸਾਲ ਦੀ ਉਮਰ ਵਰਗ ਆਬਾਦੀ 58.2 ਕਰੋੜ ਤੋਂ ਘੱਟ ਕੇ 58.1 ਕਰੋੜ ਹੋ ਗਈ, ਉੱਥੇ ਹੀ ਵਿਦਿਆਰਥੀ ਖ਼ੁਦਕੁਸ਼ੀਆਂ ਦੀ ਗਿਣਤੀ 6,654 ਤੋਂ ਵੱਧ ਕੇ 13,044 ਹੋ ਗਈ।'' ਰਿਪੋਰਟ ਅਨੁਸਾਰ ਮਹਾਰਾਸ਼ਟਰ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਨੂੰ ਸਭ ਤੋਂ ਵੱਧ ਵਿਦਿਆਰਥੀ ਖ਼ੁਦਕੁਸ਼ੀ ਵਾਲੇ ਰਾਜਾਂ ਵਜੋਂ ਪਛਾਣਿਆ ਜਾਂਦਾ ਹੈ, ਜੋ ਕੁੱਲ ਮਿਲਾ ਕੇ ਰਾਸ਼ਟਰੀ ਪੱਧਰ ਦਾ ਇਕ ਤਿਹਾਈ ਹੈ। ਦੱਖਣੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਸਮੂਹਿਕ ਰੂਪ ਨਾਲ ਅਜਿਹੇ ਮਾਮਲਿਆਂ ਦੀ ਗਿਣਤੀ 29 ਫ਼ੀਸਦੀ ਹੈ, ਜਦੋਂ ਕਿ ਆਪਣੇ ਉੱਚ ਸਿੱਖਿਅਕ ਵਾਤਾਵਰਣ ਲਈ ਜਾਣਿਆ ਜਾਣ ਵਾਲਾ ਰਾਜਸਥਾਨ 10ਵੇਂ ਸਥਾਨ 'ਤੇ ਹੈ, ਜੋ ਕੋਟਾ ਵਰਗੇ ਕੋਚਿੰਗ ਸੈਂਟਰਾਂ ਨਾਲ ਜੁੜੇ ਦਬਾਅ ਨੂੰ ਦਰਸਾਉਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News