ਦਿੱਲੀ 'ਚ ਸਨਸਨੀਖੇਜ਼ ਵਾਰਦਾਤ: ਸ਼ੋਅਰੂਮ 'ਚ ਸੰਨ੍ਹ ਲਾ ਕੇ ਚੋਰਾਂ ਨੇ ਲੁੱਟੀ 25 ਕਰੋੜ ਦੀ ਜਿਊਲਰੀ

Tuesday, Sep 26, 2023 - 01:46 PM (IST)

ਦਿੱਲੀ 'ਚ ਸਨਸਨੀਖੇਜ਼ ਵਾਰਦਾਤ: ਸ਼ੋਅਰੂਮ 'ਚ ਸੰਨ੍ਹ ਲਾ ਕੇ ਚੋਰਾਂ ਨੇ ਲੁੱਟੀ 25 ਕਰੋੜ ਦੀ ਜਿਊਲਰੀ

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ਦੇ ਜਿਊਲਰੀ ਸ਼ੋਅਰੂਮ ਵਿਚ ਕਰੋੜਾਂ ਦੀ ਚੋਰੀ ਹੋਣ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਚੋਰਾਂ ਨੇ ਸ਼ੋਅਰੂਮ 'ਚ ਪਈ 25 ਕਰੋੜ ਰੁਪਏ ਦੀ ਜਿਊਲਰੀ 'ਤੇ ਹੱਥ ਸਾਫ਼ ਕੀਤਾ। ਜਾਣਕਾਰੀ ਮੁਤਾਬਕ ਦਿੱਲੀ ਦੇ ਭੋਗਲ ਇਲਾਕੇ 'ਚ ਸਥਿਤ ਸ਼ੋਅਰੂਮ ਵਿਚ ਚੋਰ ਛੱਤ ਦੇ ਰਸਤਿਓਂ ਦਾਖ਼ਲ ਹੋਏ ਸਨ ਅਤੇ ਕੰਧ 'ਚ ਛੇਕ ਕਰ ਕੇ ਸ਼ੋਅਰੂਮ ਦੇ ਲਾਕਰ ਤੱਕ ਪਹੁੰਚੇ। ਜਿਸ ਸ਼ੋਅਰੂਮ ਵਿਚ ਚੋਰਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ ਉਹ ਉਮਰਾਵ ਅਤੇ ਮਹਾਵੀਰ ਪ੍ਰਸਾਦ ਜੈਨ ਦਾ ਸ਼ੋਅਰੂਮ ਹੈ। 

ਇਹ ਵੀ ਪੜ੍ਹੋ-  ਪਤੀ ਦੀ ਹੱਲਾਸ਼ੇਰੀ ਨੇ ਬਦਲ ਦਿੱਤਾ ਜੀਵਨ ਦਾ ਰਾਹ, IAS ਅਫ਼ਸਰ ਬਣ ਪਤਨੀ ਨੇ ਸਿਰਜਿਆ ਇਤਿਹਾਸ

 

ਸ਼ੋਅਰੂਮ ਦੇ ਮਾਲਕ ਨੇ ਕਿਹਾ ਕਿ ਹੀਰੇ ਅਤੇ ਸੋਨੇ ਦੇ 25 ਕਰੋੜ ਰੁਪਏ ਦੀ ਜਿਊਲਰੀ ਰੱਖੀ ਹੋਈ ਸੀ। ਮਾਰਕੀਟ ਸੋਮਵਾਰ ਨੂੰ ਬੰਦ ਰਹਿੰਦੀ ਹੈ। ਇਸ ਲਈ ਐਤਵਾਰ ਨੂੰ ਸ਼ੋਅਰੂਮ ਬੰਦ ਕਰਨ ਮਗਰੋਂ ਜਦੋਂ ਉਹ ਮੰਗਲਵਾਰ ਨੂੰ ਆਪਣੇ ਸ਼ੋਅਰੂਮ ਪਹੁੰਚੇ ਅਤੇ ਵੇਖਿਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਮੌਕੇ 'ਤੇ ਨਿਜਾਮੁਦੀਨ ਥਾਣੇ ਦੀ ਪੁਲਸ ਪਹੁੰਚ ਗਈ ਅਤੇ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਚੋਰ ਛੱਤ ਦੇ ਰਸਤਿਓਂ ਸ਼ੋਅਰੂਮ ਵਿਚ ਦਾਖ਼ਲ ਹੋਏ ਸਨ। ਜਿਊਲਰੀ ਚੋਰੀ ਕਰ ਕੇ ਚੋਰ ਫ਼ਰਾਰ ਹੋ ਗਏ।  ਸੀ. ਸੀ. ਟੀ. ਵੀ. ਦੀ ਮਦਦ ਨਾਲ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਘਿਨੌਣੀ ਵਾਰਦਾਤ: ਪਹਿਲਾਂ ਔਰਤ ਨੂੰ ਨਗਨ ਕਰ ਕੇ ਡੰਡਿਆਂ ਨਾਲ ਕੁੱਟਿਆ ਫਿਰ ਮੂੰਹ 'ਤੇ ਕੀਤਾ ਪਿਸ਼ਾਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


author

Tanu

Content Editor

Related News