ਬਿਹਾਰ ''ਚ ਜੱਜ ਦੇ ਘਰ ਹੋਈ ਚੋਰੀ
Wednesday, Mar 07, 2018 - 01:26 AM (IST)

ਦਰਭੰਗਾ—ਬਿਹਾਰ ਦੇ ਦਰਭੰਗਾ ਜ਼ਿਲੇ ਦੇ ਚਰਚਿਤ ਇੰਜੀਨੀਅਰਜ਼ ਕਤਲਕਾਂਡ ਦੀ ਸੁਣਵਾਈ ਕਰਨ ਵਾਲੇ ਸੈਸ਼ਨ ਜੱਜ ਰੁਪੇਸ਼ ਦੇਵ ਦੇ ਆਫਿਸਰਜ਼ ਕਾਲੋਨੀ ਸਥਿਤ ਨਿਵਾਸ ਤੋਂ ਅਣਪਛਾਤੇ ਚੋਰਾਂ ਨੇ ਲੱਖਾਂ ਰੁਪਏ ਦੀ ਕੀਮਤ ਦਾ ਸਾਮਾਨ ਚੋਰੀ ਕਰ ਲਿਆ।
ਪੁਲਸ ਸੂਤਰਾਂ ਨੇ ਦੱਸਿਆ ਕਿ ਮਾਣਯੋਗ ਜੱਜ ਹੋਲੀ ਦੀ ਛੁੱਟੀ ਕਾਰਨ ਦਰਭੰਗਾ ਤੋਂ ਬਾਹਰ ਗਏ ਹੋਏ ਸਨ। ਐਤਵਾਰ ਵਾਪਸ ਆਉਣ 'ਤੇ ਉਨ੍ਹਾਂ ਘਰ ਦਾ ਤਾਲਾ ਟੁੱਟਿਆ ਵੇਖਿਆ। ਇਸ ਸਬੰਧੀ ਉਨ੍ਹਾਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ।