ਮੋਟਰਸਾਈਕਲ ਖੜ੍ਹੀ ਕਰਨ ਨੂੰ ਲੈ ਕੇ ਹੋਇਆ ਵਿਵਾਦ, ਛੋਟੇ ਭਰਾ ਨੇ ਵੱਡੇ ਭਰਾ ਦਾ ਚਾਕੂ ਮਾਰ ਕੀਤਾ ਕਤਲ

03/12/2024 2:08:45 PM

ਸੁਲਤਾਨਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ 'ਚ ਮੋਤਿਗਰਪੁਰ ਥਾਣਾ ਖੇਤਰ ਦੇ ਮੀਰਪੁਰ ਪਿੰਡ 'ਚ ਮੋਟਰਸਾਈਕਲ ਖੜ੍ਹੀ ਕਰਨ ਦੇ ਮਾਮੂਲੀ ਵਿਵਾਦ 'ਚ ਇਕ ਵਿਅਕਤੀ ਨੇ ਆਪਣੇ ਹੀ ਭਰਾ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਸੋਮੇਨ ਬਰਮਾ ਨੇ ਹਾਦਸੇ ਵਾਲੀ ਜਗ੍ਹਾ ਦਾ ਨਿਰੀਖਣ ਕਰਦੇ ਹੋਏ ਕਾਨੂੰਨੀ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਪੁਲਸ ਸੂਤਰਾਂ ਨੇ ਦੱਸਿਆ ਕਿ ਮੀਰਪੁਰ ਪਿੰਡ 'ਚ ਹਿਰਦਯੇਰਾਮ ਨਾਗਰ ਦੇ ਛੋਟੇ ਪੁੱਤ ਵਿਪਿਨ ਨੇ ਸੋਮਵਾਰ ਰਾਤ ਗਲੀ 'ਚ ਮੋਟਰਸਾਈਕਲ ਖੜ੍ਹੀ ਕੀਤੀ ਸੀ, ਇਸੇ ਗੱਲ ਨੂੰ ਲੈ ਕੇ ਵਿਪਿਨ ਦੇ ਵੱਡੇ ਭਰਾ ਸੰਦੀਪ ਕੁਮਾਰ (35) ਨੇ ਨਾਰਾਜ਼ਗੀ ਜ਼ਾਹਰ ਕੀਤੀ ਤਾਂ ਦੋਹਾਂ ਵਿਚਾਲੇ ਕਹਾਸੁਣੀ ਸ਼ੁਰੂ ਹੋ ਗਈ।

ਸੂਤਰਾਂ ਅਨੁਸਾਰ ਕੁਝ ਹੀ ਦੇਰ 'ਚ ਕਹਾਸੁਣੀ ਹੱਥੋਪਾਈ 'ਚ ਬਦਲ ਗਈ, ਮਾਂ ਨੌਰੰਗੀ ਦੇਵੀ ਅਤੇ ਪਿਤਾ ਹਰਿਦਯਰਾਮ ਨਾਗਰ ਦੋਹਾਂ ਵਿਚਾਲੇ ਵਿਚ-ਬਚਾਅ ਕਰਨ ਲੱਗੇ। ਪੁਲਸ ਅਨੁਸਾਰ ਦੋਹਾਂ ਨੇ ਮਾਂ-ਬਾਪ ਦੀ ਇਕ ਨਾ ਸੁਣੀ। ਆਖ਼ੀਰ 'ਚ ਮਾਤਾ-ਪਿਤਾ ਗੁਆਂਢ ਦੇ ਲੋਕਾਂ ਨੂੰ ਮਦਦ ਲਈ ਬੁਲਾਉਣ ਗਏ। ਉਦੋਂ ਵਿਪਿਨ ਘਰੋਂ ਚਾਕੂ ਲੈ ਕੇ ਆਇਆ ਅਤੇ ਸੰਦੀਪ ਦੇ ਢਿੱਡ 'ਚ ਮਾਰ ਦਿੱਤਾ। ਪੁਲਸ ਅਨੁਸਾਰ ਸੰਦੀਪ ਚਾਕੂ ਲੱਗਣ ਤੋਂ ਬਾਅਦ ਉੱਥੇ ਤੜਫਣ ਲੱਗਾ ਅਤੇ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਸੁਪਰਡੈਂਟ ਸੋਮੇਨ ਬਰਮਾ ਮੌਕੇ 'ਤੇ ਪਹੁੰਚੇ। ਨਾਲ ਹੀ ਫੋਰੈਂਸਿਕ ਟੀਮ ਵੀ ਪਹੁੰਚੀ ਅਤੇ ਸਬੂਤ ਜੁਟਾਏ। ਉਪਰੋਕਤ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਭਰਾ ਫਰਾਰ ਹੋ ਗਿਆ। ਐੱਸ.ਪੀ. ਬਰਮਾ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਪੁਲਸ ਪੋਸਟਮਾਰਟਮ ਲਈ ਲੈ ਗਈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


DIsha

Content Editor

Related News