ਕੈਨੇਡਾ ਜਾਣ ਦਾ ਇੰਨਾ ਕ੍ਰੇਜ਼! ਕਿਸੇ ਹੋਰ ਦਾ ਪਾਸਪੋਰਟ ਲੈ ਏਅਰਪੋਰਟ ਪਹੁੰਚ ਗਿਆ ਨੌਜਵਾਨ, ਫਿਰ...

Wednesday, May 15, 2024 - 06:02 AM (IST)

ਕੈਨੇਡਾ ਜਾਣ ਦਾ ਇੰਨਾ ਕ੍ਰੇਜ਼! ਕਿਸੇ ਹੋਰ ਦਾ ਪਾਸਪੋਰਟ ਲੈ ਏਅਰਪੋਰਟ ਪਹੁੰਚ ਗਿਆ ਨੌਜਵਾਨ, ਫਿਰ...

ਨਵੀਂ ਦਿੱਲੀ (ਨਵੋਦਿਆ ਟਾਈਮਜ਼)– ਦਿੱਲੀ ਦੇ ਆਈ. ਜੀ. ਆਈ. ਇੰਟਰਨੈਸ਼ਨਲ ਏਅਰਪੋਰਟ ’ਤੇ ਕਿਸੇ ਦੂਜੇ ਦਾ ਪਾਸਪੋਰਟ ਲੈ ਕੇ ਕੈਨੇਡਾ ਦੀ ਯਾਤਰਾ ਕਰਨ ਲਈ ਪਹੁੰਚੇ ਇਕ ਯਾਤਰੀ ਨੂੰ ਇਮੀਗ੍ਰੇਸ਼ਨ ਨੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : 17 ਸਾਲਾਂ 'ਚ 33 ਗੁਣਾ ਵਧਿਆ ਪੀਐਮ ਮੋਦੀ ਦਾ ਬੈਂਕ ਬੈਲੇਂਸ, ਹਲਫ਼ਨਾਮੇ 'ਚ ਹੋਇਆ ਖੁਲਾਸਾ

ਪੁੱਛਗਿੱਛ ’ਚ ਮਿਲੀ ਜਾਣਕਾਰੀ ਦੇ ਆਧਾਰ ’ਤੇ ਏਅਰਪੋਰਟ ਪੁਲਸ ਨੇ ਯਾਤਰੀ ਨੂੰ ਪਾਸਪੋਰਟ ਮੁਹੱਈਆ ਕਰਵਾਉਣ ਵਾਲੇ ਪੰਜਾਬ ਦੇ 2 ਏਜੰਟਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਮੋਹਾਲੀ ਦੇ 32 ਸਾਲਾ ਸਪਿੰਦਰ ਸਿੰਘ ਤੇ ਪਟਿਆਲਾ ਦੇ 35 ਸਾਲਾ ਜਗਦੇਵ ਸਿੰਘ ਵਜੋਂ ਹੋਈ ਹੈ।

ਉਨ੍ਹਾਂ ਨੇ ਅੰਬਾਲਾ (ਹਰਿਆਣਾ) ਦੇ ਵਾਸੀ 20 ਸਾਲਾ ਨਵਜੋਤ ਸਿੰਘ ਨੂੰ ਕੈਨੇਡਾ ਭੇਜਣ ਲਈ ਕਿਸੇ ਦੂਜੇ ਦਾ ਪਾਸਪੋਰਟ ਮੁਹੱਈਆ ਕਰਵਾ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News