ਦੁਨੀਆ ਦੀ ਸਭ ਤੋਂ ਮੋਟੀ ਔਰਤ ਨੂੰ ਭਾਰਤ ''ਚ ਮਿਲੀ ਸਫਲਤਾ, 50 ਕਿਲੋ ਘੱਟ ਹੋਇਆ ਭਾਰ

02/25/2017 10:24:56 AM

 ਨਵੀਂ ਦਿੱਲੀ/ ਮੁੰਬਈ—ਦੁਨੀਆ ਦੀ ਸਭ ਤੋਂ ਭਾਰੀ ਔਰਤ ਐਮਾਨ ਅਹਿਮਦ ਦਾ ਕੇਵਲ 12 ਦਿਨਾਂ ''ਚ 50 ਕਿਲੋ ਭਾਰ ਘੱਟ ਹੋ ਗਿਆ ਹੈ। ਮਿਸਰ ਦੀ ਰਹਿਣ ਵਾਲੀ ਐਮਾਨ ਦਾ ਇਲਾਜ ਮੁੰਬਈ ਦੇ ਸੈਫੀ ਹਸਪਤਾਲ ''ਚ ਚੱਲ ਰਿਹਾ ਹੈ। ਹਸਪਤਾਲ ''ਚ ਐਮਾਨ ਨੂੰ 11 ਫਰਵਰੀ ਨੂੰ ਭਰਤੀ ਕਰਵਾਇਆ ਗਿਆ ਸੀ। ਐਮਾਨ 25 ਸਾਲਾਂ ਤੋਂ ਆਪਣੇ ਫਲੈਟ ਤੋਂ ਬਾਹਰ ਵੀ ਨਹੀਂ ਨਿਕਲੀ ਸੀ। ਇਸ ਦੇ ਨਾਲ ਹੀ 2 ਸਾਲ ਤੋਂ ਇਸ ਤਰ੍ਹਾਂ ਦੀ ਸਥਿਤੀ ਸੀ ਕਿ ਉਹ ਆਪਣੇ ਸਰੀਰ ਨੂੰ ਹਿਲਾ ਵੀ ਨਹੀਂ ਸਕਦੀ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਉਹ ਆਪਣੇ ਸਰੀਰ ਨੂੰ ਹਿਲਾ ਸਕਦੀ ਹੈ। ਸੈਫੀ ਹਸਪਤਾਲ ''ਚ ਹੈਡ ਆਫ ਤਕਨੀਕੀ ਫਿਜ਼ੀਓਥਰੈਪੀ ਡਾ. ਸਵਾਤੀ ਸੰਘਵੀ ਨੇ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਆਪਣੇ ਸਰੀਰ ਨੂੰ ਹਿਲਾਵੇ। ਪਹਿਲਾਂ ਉਨ੍ਹਾਂ ਨੇ ਆਪਣਾ ਹੱਥ ਚੁੱਕਿਆ, ਫਿਰ ਬਾਂਹ ਹਲਾਈ। ਉਸ ਦੇ ਬਾਅਦ ਉਨ੍ਹਾਂ ਨੇ ਆਪਣੀ ਮੁੱਠੀ ਬੰਦ ਕੀਤੀ ਅਤੇ ਕਿਸੇ ਚੀਜ਼ ਨੂੰ ਫੜਿਆ।

ਐਮਾਨ ਦੀ ਪਹਿਲੀ ਸਰਜਰੀ ਕਰੀਬ 2 ਹਫਤੇ ਬਾਅਦ ਹੋਵੇਗੀ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਹਿਲਾਂ ਮਕਸਦ ਐਮਾਨ ਦਾ ਭਾਰ ਘੱਟ ਕਰਨ ਦਾ ਹੈ, ਤਾਂਕਿ ਉਨ੍ਹਾਂ ਨੂੰ ਆਪਰੇਸ਼ਨ ਥੀਏਟਰ ''ਚ ਲਿਆਇਆ ਜਾ ਸਕੇ। ਐਮਾਨ ਨੂੰ ਉੱਚ ਪ੍ਰੋਟੀਨ ਅਤੇ ਫਾਈਬਰ ਦੀ ਖੁਰਾਕ ਦਿੱਤੀ ਜਾ ਰਹੀ ਹੈ, ਤਾਂਕਿ ਉਹ ਆਪਣਾ ਭਾਰ ਘੱਟ ਕਰ ਸਕੇ। ਡਾਕਟਰਾਂ ਦਾ ਮਕਸਦ ਹੈ ਕਿ ਸਾਲ 2017 ਦੇ ਅੰਦਰ ਉਨ੍ਹਾਂ ਦਾ ਭਾਰ 200 ਕਿਲੋਂ ਤੱਕ ਆ ਜਾਵੇ। ਜਦੋਂ ਉਨ੍ਹਾਂ ਨੂੰ ਹਸਪਤਾਲ ''ਚ ਭਰਤੀ ਕਰਵਾਇਆ ਗਿਆ ਸੀ ਤਾਂ ਉਨ੍ਹਾਂ ਦਾ ਭਾਰ ਕਰੀਬ 500 ਕਿਲੋ ਸੀ। ਐਮਾਨ ਦੇ ਹੁਣ ਦਿਨਾਂ ''ਚ 2 ਸੈਸ਼ਨ ਫਿਜ਼ੀਓਥਰੈਪੀ ਦੇ ਹੁੰਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਅਜੇ ਅਸੀਂ ਐਮਾਨ ਨੂੰ ਜ਼ਿਆਦਾ ਹਿਲਾ ਨਹੀਂ ਸਕਦੇ ਕਿਉਂਕਿ ਉਹ ਪਿਛਲੇ ਕੁਝ ਸਾਲਾਂ ਤੋਂ ਬਿਲਕੁੱਲ ਨਹੀਂ ਹਿੱਲੀ ਹੈ।

Related News