ਦੁਨੀਆ ਭਾਰਤ ਵੱਲ ਅਤੇ ਭਾਰਤ ਦੀ ਜਨਤਾ ਭਾਜਪਾ ਵੱਲ ਦੇਖ ਰਹੀ : PM ਮੋਦੀ
Friday, May 20, 2022 - 12:59 PM (IST)
ਜੈਪੁਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਦੁਨੀਆ 'ਚ ਭਾਰਤ ਪ੍ਰਤੀ 'ਇਕ ਵਿਸ਼ੇਸ਼ ਭਾਵਨਾ' ਜਾਗ੍ਰਿਤ ਹੋਈ ਹੈ ਅਤੇ ਉਹ ਦੇਸ਼ ਵੱਲ ਵੱਡੀਆਂ ਉਮੀਦਾਂ ਨਾਲ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਠੀਕ ਇਸੇ ਤਰ੍ਹਾਂ ਦੇਸ਼ ਦੇ ਲੋਕ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਪ੍ਰਤੀ 'ਇਕ ਵਿਸ਼ੇਸ਼ ਪਿਆਰ' ਰੱਖਦੇ ਹਨ ਅਤੇ ਉਸ ਵੱਲ ਬਹੁਤ ਉਮੀਦ ਨਾਲ ਦੇਖ ਰਹੀ ਹਨ। ਭਾਜਪਾ ਦੇ ਰਾਸ਼ਟਰੀ ਅਹੁਦਾ ਅਧਿਕਾਰੀਆਂ ਦੀ ਤਿੰਨ ਦਿਨਾ ਬੈਠਕ ਦੇ ਉਦਘਾਟਨ ਸੈਸ਼ਨ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਭਾਵੇਂ ਹੁਣ ਤੱਕ ਆਪਣੇ ਸਿਆਸੀ ਸਫ਼ਰ ਦੇ ਸਿਖ਼ਰ 'ਤੇ ਹੈ ਪਰ ਇਸ ਦਾ ਮੂਲ ਟੀਚਾ ਭਾਰਤ ਨੂੰ ਬੁਲੰਦੀਆਂ 'ਤੇ ਲਿਜਾਣਾ ਹੈ। ਜਿਸ ਦਾ ਦੇਸ਼ ਸੁਫ਼ਨਾ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਵਾਲਿਆਂ ਨੇ ਦੇਖਿਆ ਸੀ, ਇਹ ਅਸੀਂ ਸਾਰੇ ਦੇਖ ਰਹੇ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,''ਦੁਨੀਆ 'ਚ ਭਾਰਤ ਦੇ ਪ੍ਰਤੀ ਕਿਸ ਤਰ੍ਹਾਂ ਦੀ ਵਿਸ਼ੇਸ਼ ਭਾਵਨਾ ਜਾਗ੍ਰਿਤ ਹੋਈ ਹੈ, ਇਹ ਅਸੀਂ ਸਾਰੇ ਦੇਖ ਰਹੇ ਹਾਂ। ਦੁਨੀਆ ਅੱਜ ਭਾਰਤ ਵੱਲ ਵੱਡੀਆਂ ਉਮੀਦਾਂ ਨਾਲ ਦੇਖ ਰਹੀ ਹੈ। ਉਸੇ ਤਰ੍ਹਾਂ ਹੀ ਭਾਰਤ 'ਚ ਭਾਜਪਾ ਦੇ ਪ੍ਰਤੀ ਜਨਤਾ ਦਾ ਇਕ ਵਿਸ਼ੇਸ਼ ਸਨੇਹ ਅਨੁਭਵ ਹੋ ਰਿਹਾ ਹੈ। ਦੇਸ਼ ਦੀ ਜਨਤਾ ਨੂੰ ਭਾਜਪਾ 'ਤੇ ਬਹੁਤ ਵਿਸ਼ਵਾਸ ਹੈ। ਉਹ ਭਾਜਪਾ ਵੱਲ ਕਾਫੀ ਉਮੀਦਾਂ ਨਾਲ ਦੇਖ ਰਹੀ ਹੈ।''
ਇਹ ਵੀ ਪੜ੍ਹੋ : ਗੁਰਪਤਵੰਤ ਪਨੂੰ ਨੇ ਹਰਿਆਣਾ ਦੇ CM ਖੱਟੜ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਦਿੱਤੀ ਧਮਕੀ
ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਇੱਛਾਵਾਂ ਨਾਲ ਭਾਜਪਾ ਵਰਗੀ ਸਿਆਸੀ ਪਾਰਟੀ ਦੀ ਜ਼ਿੰਮੇਵਾਰੀ ਵੀ ਬਹੁਤ ਵੱਧ ਜਾਂਦੀ ਹੈ। ਆਜ਼ਾਦੀ ਦੀ 100ਵੀਂ ਵਰ੍ਹੇਗੰਢ ਦੇ ਸਫ਼ਰ ਵਿਚ ਬਾਕੀ ਬਚੇ 25 ਸਾਲਾਂ ਦਾ ਜ਼ਿਕਰ ਕਰਦਿਆਂ, ਮੋਦੀ ਨੇ ਕਿਹਾ ਕਿ ਦੇਸ਼ ਨੇ ਇਸ 'ਅੰਮ੍ਰਿਤ ਕਾਲ' ਵਿਚ ਆਪਣੇ ਲਈ ਟੀਚੇ ਤੈਅ ਕੀਤੇ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਭਾਜਪਾ ਇਨ੍ਹਾਂ ਟੀਚਿਆਂ ਲਈ ਲਗਾਤਾਰ ਕੰਮ ਕਰੇ। ਉਨ੍ਹਾਂ ਕਿਹਾ,''ਦੇਸ਼ ਦੇ ਲੋਕਾਂ ਦੀਆਂ ਜੋ ਉਮੀਦਾਂ ਹਨ, ਅਸੀਂ ਉਨ੍ਹਾਂ ਨੂੰ ਪੂਰਾ ਕਰਨਾ ਹੈ। ਦੇਸ਼ ਦੇ ਸਾਹਮਣੇ ਜੋ ਚੁਣੌਤੀਆਂ ਹਨ, ਉਨ੍ਹਾਂ ਨੂੰ ਅਸੀਂ ਦੇਸ਼ ਦੇ ਲੋਕਾਂ ਨਾਲ ਮਿਲ ਕੇ ਪਾਰ ਕਰਨਾ ਹੈ। ਜਿੱਤ ਦੇ ਸੰਕਲਪ ਨਾਲ ਅੱਗੇ ਵਧਣਾ ਹੈ।'' ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੇਸ਼ ਦੇ ਲੋਕਾਂ 'ਚ ਨਿਰਾਸ਼ਾ ਦਾ ਮਾਹੌਲ ਸੀ ਅਤੇ ਸਰਕਾਰਾਂ ਤੋਂ ਉਨ੍ਹਾਂ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਸਨ ਪਰ 2014 'ਚ ਹੋਈਆਂ ਆਮ ਚੋਣਾਂ 'ਚ ਦੇਸ਼ ਦੀ ਜਨਤਾ ਨੇ ਇਕ ਨਵਾਂ ਇਤਿਹਾਸ ਲਿਖਣ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ,''ਸਾਲ 2014 ਤੋਂ ਬਾਅਦ ਭਾਜਪਾ, ਦੇਸ਼ ਨੂੰ ਇਸ ਸੋਚ ਤੋਂ ਬਾਹਰ ਕੱਢ ਕੇ ਲਿਆਈ ਹੈ। ਅੱਜ ਨਿਰਾਸ਼ਾ ਨਹੀਂ, ਉਮੀਦ ਦਾ ਯੁੱਗ ਹੈ। ਅੱਜ ਭਾਰਤ ਦੇ ਲੋਕ ਇੱਛਾਵਾਂ ਨਾਲ ਭਰੇ ਹਨ। ਅੱਜ ਹਿੰਦੁਸਤਾਨ ਦਾ ਹਰ ਨਾਗਰਿਕ ਨਤੀਜੇ ਚਾਹੁੰਦਾ ਹੈ ਅਤੇ ਸਰਕਾਰਾਂ ਨੂੰ ਕੰਮ ਕਰਦੇ ਹੋਏ ਦੇਖਣਾ ਚਾਹੁੰਦਾ ਹੈ। ਉਹ ਆਪਣੀਆਂ ਅੱਖਾਂ ਸਾਹਮਣੇ ਨਤੀਜੇ ਪ੍ਰਾਪਤ ਕਰਨਾ ਚਾਹੁੰਦਾ ਹੈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ