ਕਾਰੀਗਰੀ ਦਾ ਬਿਹਤਰੀਨ ਨਮੂਨਾ, 200 ਸਾਲ ਤੋਂ ਸਹੀ ਸਮਾਂ ਦੱਸ ਰਹੀ ਇਹ ਅਦਭੁਤ ਘੜੀ

Saturday, Aug 17, 2024 - 06:38 PM (IST)

ਨੈਸ਼ਨਲ ਡੈਸਕ- ਬਾਗਪਤ ਦੇ ਮੁੱਖ ਬਾਜਾਰ ’ਚ ਸਥਿਤ ਨਵਾਬਾਂ ਦੀ ਹਵੈਲੀ, ਜੋ ਲਗਭਗ 200 ਸਾਲ ਪੁਰਾਣੀ ਹੈ। ਆਪਣੀ ਅਨੋਖੀ ਸੋਲਰ ਘੜੀ ਦੇ ਲਈ ਪ੍ਰਸਿੱਧ ਹੈ। ਇਹ ਘੜੀ ਹਵੈਲੀ ਦੇ ਉੱਚੇ ਮੰਜ਼ਿਲ 'ਤੇ ਬਣਾਈ ਗਈ ਹੈ ਜੋ ਸੂਰਜ ਦੀ ਕਿਰਣਾਂ ਦੇ ਰਾਹੀਂ ਸਹੀ ਸਮਾਂ ਦੱਸਦੀ ਹੈ। ਇਸ ਅਦਭੁਤ ਘੜੀ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ।
ਇਹ ਹਵੇਲੀ ਨਵਾਬ ਸ਼ੌਕਤ ਅਲੀ ਦੇ ਪਰਿਵਾਰ ਵੱਲੋਂ ਬਣਵਾਈ ਗਈ ਸੀ ਅਤੇ ਹੁਣ ਇਸ ’ਚ ਉਨ੍ਹਾਂ ਦੀ ਪੰਜਵੀਂ ਪੀੜੀ ਰਹਿੰਦੀ ਹੈ। ਹਵੇਲੀ ਦਾ ਨਿਰਮਾਣ ਛੋਟੇ ਆਕਾਰ ਦੀਆਂ ਇੱਟਾਂ ਨਾਲ ਕੀਤਾ ਗਿਆ ਸੀ, ਜਦੋਂ ਸੀਮੈਂਟ ਦੀ ਵਰਤੋਂ  ਨਹੀਂ ਹੁੰਦੀ ਸੀ। ਅੱਜ ਵੀ ਇਹ ਹਵੇਲੀ ਆਪਣੀ ਪੁਰਾਣੀ ਸ਼ਾਨ ’ਚ ਬਰਕਰਾਰ ਹੈ।

ਸੋਲਰ ਘੜੀ ਦਾ ਨਿਰਮਾਣ ਕਰਵਾਇਆ

ਨਵਾਬ ਸ਼ੌਕਤ ਅਲੀ ਪੰਜ ਵਕਤ ਦੀ ਨਮਾਜ਼ ਅਦਾ ਕਰਦੇ ਸਨ, ਜਿਸ ਲਈ ਉਨ੍ਹਾਂ ਨੂੰ ਸਮੇਂ ਦੀ ਸਹੀ ਜਾਣਕਾਰੀ ਦੀ ਲੋੜ ਸੀ। ਇਸੇ ਜ਼ਰੂਰਤ ਨੂੰ ਪੂਰਾ ਕਰਨ ਲਈ ਰਾਜਸਥਾਨ ਤੋਂ ਕਾਰੀਗਰਾਂ ਨੂੰ ਸੱਦ ਕੇ  ਇਸ ਸੋਲਰ ਘੜੀ ਦਾ ਨਿਰਮਾਣ ਕਰਵਾਇਆ ਗਿਆ। ਹਵੈਲੀ ਦੇ ਵਾਰਿਸ ਨਵਾਬ ਅਹਿਮਦ ਹਮੀਦ ਦੇ ਪਰਿਵਾਰ ਨੇ ਇਸ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੈ।

ਹਵੇਲੀ ਦਾ ਸਿਆਸੀ  ਇਤਿਹਾਸ

ਹਵੇਲੀ ਦਾ ਸਿਆਸੀ ਇਤਿਹਾਸ ਵੀ ਓਨਾ ਹੀ ਖੁਸ਼ਹਾਲ  ਹੈ। ਨਵਾਬ ਕੋਕਬ ਹਮੀਦ, ਜੋ ਇਸ ਹਵੇਲੀ ਦੇ ਪੁਰਾਣੇ ਮਾਲਕ ਸਨ, ਪੰਜ ਵਾਰ ਬਾਗਪਤ ਦੇ ਵਿਧਾਇਕ ਅਤੇ ਮੰਤਰੀ ਰਹਿ ਚੁੱਕੇ ਹਨ। ਇੰਦਰਾ ਗਾਂਧੀ ਵੀ ਇਸ ਹਵੇਲੀ ’ਚ ਉਨ੍ਹਾਂ ਨਾਲ ਮਿਲਣ ਆਈਆਂ ਸਨ।

ਸੋਲਰ ਘੜੀ ਦੀ ਅਨੋਖੀ ਖਾਸੀਅਤ

ਇਸ ਸੋਲਰ ਘੜੀ ਦੀ ਖਾਸੀਅਤ ਇਹ ਹੈ ਕਿ ਇਹ ਧੁੱਪ ਅਤੇ ਰਾਤ ਦੀ ਰੋਸ਼ਨੀ ਨਾਲ ਚਲਦੀ ਹੈ ਅਤੇ ਸਹੀ ਸਮਾਂ ਦੱਸਦੀ ਹੈ। ਇਸ ਅਨੋਖੀ ਵਿਰਾਸਤ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ ਅਤੇ ਇਸ ਦੀ ਭੂਰੀ-ਭੂਰੀ ਪ੍ਰਸ਼ੰਸਾ ਕਰਦੇ ਹਨ।


Sunaina

Content Editor

Related News