ਮਹਿਲਾ ਕਰਮਚਾਰੀਆਂ ਦੇ ਹਵਾਲੇ ਹੋਣਗੇ ਇਸ ਸੂਬੇ ਦੇ ਰੇਲਵੇ ਸਟੇਸ਼ਨ

Thursday, Mar 01, 2018 - 12:41 AM (IST)

ਮਹਿਲਾ ਕਰਮਚਾਰੀਆਂ ਦੇ ਹਵਾਲੇ ਹੋਣਗੇ ਇਸ ਸੂਬੇ ਦੇ ਰੇਲਵੇ ਸਟੇਸ਼ਨ

ਇਲਾਹਾਬਾਦ—ਉਤਰ ਪ੍ਰਦੇਸ਼ ਦੇ ਇਲਾਹਾਬਾਦ ਮੰਡਲ 'ਚ 2 ਸਟੇਸ਼ਨਾਂ 'ਤੇ ਹੁਣ ਸਿਰਫ ਮਹਿਲਾ ਕਰਮਚਾਰੀ ਹੀ ਨਜ਼ਰ ਆਉਣਗੀਆਂ। ਹਾਵੜਾ-ਦਿੱਲੀ ਰੇਲ ਰੂਟ 'ਤੇ ਸਥਿਤ ਇਨ੍ਹਾਂ ਦੋਵਾਂ ਸਟੇਸ਼ਨਾਂ 'ਤੇ ਸ਼ਟੇਸ਼ਨ ਮਾਸਟਰ ਤੋਂ ਲੈ ਕੇ ਆਰ.ਪੀ.ਐੱਫ. ਜਵਾਨ, ਬੁਕਿੰਗ ਕਲਰਕ ਸਮੇਤ ਸਾਰੇ ਪਰਦਿਆਂ 'ਤੇ ਮਹਿਲਾਵਾਂ ਦੀ ਤਾਇਨਾਤੀ ਕੀਤੀ ਜਾਵੇਗੀ। ਇਸ ਲਈ ਰੇਲਵੇ ਇਲਾਹਾਬਾਦ ਦੇ ਛਿਵਕੀ ਅਤੇ ਬਮਹਰੌਲੀ ਸਟੇਸ਼ਨ 'ਚੋਂ ਕਿਸੇ ਇਕ ਸਟੇਸ਼ਨ ਦੀ ਚੋਣ ਕਰਨਗੇ। ਇਸ ਤੋਂ ਇਲਾਵਾ ਕਾਨਪੁਰ ਦੇ ਅਨਵਰਗੰਜ ਅਤੇ ਗੋਵਿੰਦਪੁਰੀ ਸਟੇਸ਼ਨ 'ਚੋਂ ਕਿਸੇ ਇਕ 'ਤੇ ਮਹਿਲਾ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾਵੇਗੀ। 
ਦੱਸ ਦਈਏ ਕਿ  ਰੇਲਵੇ ਨੇ ਇਲਾਹਾਬਾਦ ਮੰਡਲ ਦੇ 'ਏ' ਗ੍ਰੇਡ ਸਟੇਸ਼ਨਾਂ ਇਲਾਹਾਬਾਦ ਜੰਕਸ਼ਨ ਅਤੇ ਕਾਨਪੁਰ ਸੇਂਟਰਲ ਕੋਲ ਇਕ ਸਟੇਸ਼ਨ 'ਤੇ ਪੂਰੀ ਤਰ੍ਹਾਂ ਨਾਲ ਮਹਿਲਾ ਕਰਮਚਾਰੀਆਂ ਦੀ ਤਾਇਨਾਤੀ ਦੀ ਯੋਜਨਾ ਬਣਾਈ ਹੈ। ਇਸ ਦੇ ਤਹਿਤ ਇਲਾਹਬਾਦ ਦੇ ਬਮਹਰੌਲੀ, ਛਿੰਵਕੀ ਅਤੇ ਕਾਨਪੁਰ ਦੇ ਗੋਵਿੰਦਪੁਰੀ ਅਤੇ ਅਨਵਰਗੰਜ ਸਟੇਸ਼ਨ ਦੀ ਚੋਣ ਕੀਤੀ ਗਈ ਹੈ। ਇਨ੍ਹਾਂ 'ਚੋਂ 2 ਸਟੇਸ਼ਨਾਂ ਦੀ ਕਮਾਨ ਮਹਿਲਾਵਾਂ ਨੂੰ ਦੇਣ ਦਾ ਫੈਸਲਾ ਲਿਆ ਗਿਆ ਹੈ। ਰੇਲਵੇ ਦੇ ਫੈਸਲੇ ਅਨੁਸਾਰ ਇਨ੍ਹਾਂ ਦੋਵਾਂ ਸਟੇਸ਼ਨਾਂ 'ਤੇ ਤਿੰਨ ਸ਼ਿਫਟ 'ਚ ਸਿਰਫ ਮਹਿਲਾ ਕਰਮਚਾਰੀਆਂ ਨੂੰ ਹੀ ਤਾਇਨਾਤ ਕੀਤਾ ਜਾਵੇਗਾ, ਜਿਸ ਦੇ ਲਈ ਕਮਰਸ਼ਲ, ਆਪਰੇਟਿੰਗ ਅਤੇ ਸੁਰੱਖਿਆ ਵਿਭਾਗ ਦੀ ਮਹਿਲਾ ਕਰਮਚਾਰੀਆਂ ਨਾਲ ਤਬਾਦਲੇ ਦੀ ਸਹਿਮਤੀ ਲਈ ਜਾਵੇਗੀ। 
ਸਫਲ ਨਤੀਜਿਆ ਤੋਂ ਬਾਅਦ ਵਧਾਈ ਜਾਵੇਗੀ ਸਟੇਸ਼ਨਾਂ ਦੀ ਗਿਣਤੀ
ਫੈਸਲਾ ਲਾਗੂ ਹੋਣ ਤੋਂ ਬਾਅਦ ਇਨ੍ਹਾਂ ਸਟੇਸ਼ਨਾਂ 'ਤੇ ਰੇਲ ਪਰਿਚਾਲਨ ਦੀ ਕਮਾਨ ਸੰਭਾਲਣ ਵਾਲੇ ਸਟੇਸ਼ਨ ਮਾਸਟਰ ਨੂੰ ਲੈ ਕੇ ਸਾਰੇ ਅਹੁਦਿਆਂ 'ਤੇ ਸਿਰਫ ਮਹਿਲਾ ਕਰਮਚਾਰੀ ਹੀ ਕੰਮ ਕਰਦੀਆਂ ਨਜ਼ਰ ਆਉਣਗੀਆਂ। ਸਿਰਫ ਰੇਲਵੇ ਦੇ ਰੋਜ਼ਾਨਾ ਕੰਮਕਾਰ ਹੀ ਨਹੀਂ ਬਲਕਿ ਸੁਰੱਖਿਆ ਨਾਲ ਜੁੜੇ ਆਰ.ਪੀ.ਐੱਫ. ਦੇ ਅਹੁਦਿਆਂ 'ਤੇ ਵੀ ਮਹਿਲਾ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਵੇਗਾ। ਰੇਲਵੇ ਦੇ ਇਸ ਫੈਸਲੇ 'ਤੇ ਇਲਾਹਾਬਾਦ ਮੰਡਲ ਦੇ ਡੀ.ਆਰ.ਐੱਮ. ਐੱਸ.ਕੇ. ਪੰਕਜ ਦਾ ਕਹਿਣਾ ਹੈ ਕਿ ਮਹਿਲਾਵਾਂ ਸਾਰੇ ਅਹੁਦਿਆਂ 'ਤੇ ਆਪਣੇ ਕੰਮ ਨੂੰ ਬਾਖੂਬੀ ਅੰਜਾਮ ਦੇ ਰਹੀ ਹੈ। ਅਜਿਹੇ 'ਚ 2 ਸਟੇਸ਼ਨਾਂ ਦੇ ਨਤੀਜੇ ਦੇਖਣ ਤੋਂ ਬਾਅਦ ਰੇਲਵੇ ਵਲੋਂ ਮਹਿਲਾ ਕਰਮਚਾਰੀਆਂ ਦੀ ਤਾਇਨਾਤੀ ਵਾਲੇ ਸਟੇਸ਼ਨਾਂ ਦੀ ਗਿਣਤੀ ਨੂੰ ਵਧਾਇਆ ਜਾ ਸਕਦਾ ਹੈ। 
ਮਹਿਲਾ ਸਸ਼ਕਤੀਕਰਣ ਦਾ ਵੱਡਾ ਸੰਦੇਸ਼ ਦੇਣ ਦੀ ਤਿਆਰੀ
ਜ਼ਿਕਰਯੋਗ ਹੈ ਕਿ ਰੇਲਵੇ 'ਚ ਮਹਿਲਾਵਾਂ ਬਹੁਤ ਸਮੇਂ ਤੋਂ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰ ਰਹੀਆਂ ਹਨ। ਇਨ੍ਹਾਂ ਚ ਮਹਿਲਾ ਲੋਕੋ ਪਾਈਲਟ ਅਤੇ ਟੀ.ਟੀ.ਈ. ਦੇ ਅਹੁਦਿਆਂ ਦੀ ਚੁਣੌਤੀਪੂਰਨ ਜ਼ਿੰਮੇਦਾਰੀ ਵੀ ਮਹਿਲਾਵਾਂ ਨਿਭਾ ਰਹੀਆਂ ਹਨ। ਅਜਿਹੇ 'ਚ ਹੁਣ ਮਹਿਲਾਵਾਂ ਦੇ ਹੱਥਾਂ 'ਚ ਦੋ ਸਟੇਸ਼ਨਾਂ ਦੀ  ਕਮਾਨ ਪੂਰੀ ਤਰ੍ਹਾਂ ਸੌਂਪ ਕੇ ਮਹਿਲਾ ਸਸ਼ਕਤੀਕਰਣ ਦਾ ਵੱਡਾ ਸੰਦੇਸ਼ ਦੇਣ ਦੀ ਤਿਆਰ ਕੀਤੀ ਗਈ ਹੈ।


Related News