ਬ੍ਰਜੇਸ਼ ਠਾਕੁਰ ''ਤੇ ਅਦਾਲਤੀ ਕੰਪਲੈਕਸ ਵਿਚ ਔਰਤ ਨੇ ਸਿਆਹੀ ਸੁੱਟੀ

Thursday, Aug 09, 2018 - 03:12 AM (IST)

ਬ੍ਰਜੇਸ਼ ਠਾਕੁਰ ''ਤੇ ਅਦਾਲਤੀ ਕੰਪਲੈਕਸ ਵਿਚ ਔਰਤ ਨੇ ਸਿਆਹੀ ਸੁੱਟੀ

ਮੁਜ਼ੱਫਰਪੁਰ—ਬਿਹਾਰ ਦੇ ਮੁਜ਼ੱਫਰਪੁਰ ਸਥਿਤ ਬਾਲਿਕਾ ਗ੍ਰਹਿ 'ਚ 34 ਲੜਕੀਆਂ ਦੇ ਸੈਕਸ ਸ਼ੋਸ਼ਣ ਮਾਮਲੇ ਦੇ ਮੁੱਖ ਮੁਲਜ਼ਮ ਬ੍ਰਜੇਸ਼ ਠਾਕੁਰ ਨੂੰ ਅੱਜ ਅਦਾਲਤ ਵਿਚ ਪੇਸ਼ੀ ਲਈ ਲਿਜਾਣ ਦੌਰਾਨ ਅਦਾਲਤੀ ਕੰਪਲੈਕਸ ਵਿਚ ਇਕ ਔਰਤ ਨੇ ਉਸ ਦੇ ਚਿਹਰੇ 'ਤੇ ਕਾਲੀ ਸਿਆਹੀ ਸੁੱਟ ਦਿੱਤੀ। ਪੁਲਸ ਨੇ ਔਰਤ ਨੂੰ ਹਿਰਾਸਤ 'ਚ ਲੈ ਲਿਆ। ਉਪਰੋਕਤ ਜ਼ਿਲੇ ਦੀ ਅਦਾਲਤ ਵਿਚ ਬ੍ਰਜੇਸ਼ ਨੂੰ ਬੜੀ ਸਖਤ ਸੁਰੱਖਿਆ ਦਰਮਿਆਨ ਲਿਜਾਇਆ ਜਾ ਰਿਹਾ ਸੀ। ਪੁਲਸ ਨੇ ਸਿਆਹੀ ਸੁੱਟਣ ਦੇ ਦੋਸ਼ ਵਿਚ ਜਨ ਅਧਿਕਾਰ ਪਾਰਟੀ ਦੀ ਮਹਿਲਾ ਵਰਕਰ ਸ਼ੀਤਲ ਗੁਪਤਾ ਨੂੰ ਹਿਰਾਸਤ 'ਚ ਲਿਆ ਹੈ। ਅਦਾਲਤੀ ਕੰਪਲੈਕਸ ਵਿਚ ਬ੍ਰਜੇਸ਼ ਦਾ ਵਿਰੋਧ ਕਰਨ ਪਹੁੰਚੇ ਜਨ ਅਧਿਕਾਰ ਪਾਰਟੀ ਦੇ ਰਾਸ਼ਟਰੀ ਸਕੱਤਰ ਅਤੇ ਬੁਲਾਰੇ ਪ੍ਰੇਮ ਚੰਦ ਸਿੰਘ ਨੇ ਆਪਣੀ ਪਾਰਟੀ ਦੀ ਮਹਿਲਾ ਵਰਕਰ ਨੂੰ ਬੇਕਸੂਰ ਦੱਸਿਆ।


Related News