ਔਰਤ ਨੇ ਦੰਦਾਂ ਨਾਲ ਕੱਟਿਆ ਗੁਆਂਢੀ ਦਾ ਕੰਨ, ਫਿਰ ਚਬਾ ਕੇ ਨਿਗਲ ਲਿਆ, ਦਰਜ ਹੋਈ FIR

Sunday, Mar 10, 2024 - 02:53 PM (IST)

ਔਰਤ ਨੇ ਦੰਦਾਂ ਨਾਲ ਕੱਟਿਆ ਗੁਆਂਢੀ ਦਾ ਕੰਨ, ਫਿਰ ਚਬਾ ਕੇ ਨਿਗਲ ਲਿਆ, ਦਰਜ ਹੋਈ FIR

ਲਖਨਊ - ਉੱਤਰ ਪ੍ਰਦੇਸ਼ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨਿਊ ਆਗਰਾ ਇਲਾਕੇ ਵਿੱਚ ਰਹਿਣ ਵਾਲੇ ਦੋ ਕਿਰਾਏਦਾਰਾਂ ਵਿੱਚ ਲੜਾਈ ਹੋ ਗਈ। ਇਸ ਦੌਰਾਨ ਔਰਤ ਨੇ ਨੌਜਵਾਨ ਦਾ ਕੰਨ ਆਪਣੇ ਦੰਦਾਂ ਨਾਲ ਕੱਟ ਲਿਆ। ਇੰਨਾ ਹੀ ਨਹੀਂ ਔਰਤ ਨੇ ਕੰਨ ਦੇ ਕੱਟੇ ਹੋਏ ਹਿੱਸੇ ਨੂੰ ਵੀ ਨਿਗਲ ਲਿਆ। ਨਿਊ ਆਗਰਾ ਥਾਣਾ ਪੁਲਸ ਨੇ ਇਸ ਮਾਮਲੇ ਸਬੰਧੀ ਐੱਫ.ਆਈ.ਆਰ. ਦਰਜ ਕਰ ਲਈ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ :    ਕ੍ਰੈਡਿਟ ਕਾਰਡ ਨਾਲ ਖ਼ਰੀਦੋ ਨਵੀਂ ਚਮਕਦੀ ਕਾਰ, ਇੰਝ ਕਰ ਸਕਦੇ ਹੋ ਹਜ਼ਾਰਾਂ ਦੀ ਬਚਤ

ਇਸ ਕਾਰਨ ਹੋਇਆ ਝਗੜਾ

ਪ੍ਰਾਪਤ ਜਾਣਕਾਰੀ ਅਨੁਸਾਰ ਰਾਮਵੀਰ ਬਘੇਲ ਜੋ ਕਿ ਈ-ਰਿਕਸ਼ਾ ਚਲਾਉਂਦਾ ਹੈ। ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਰਵਿੰਦਰ ਯਾਦਵ ਦੇ ਘਰ ਵਿੱਚ ਆਪਣੇ ਪਰਿਵਾਰ ਨਾਲ ਕਿਰਾਏ ’ਤੇ ਰਹਿੰਦਾ ਹੈ। ਇਸ ਮਕਾਨ ਵਿੱਚ ਹੋਰ ਪਰਿਵਾਰਾਂ ਦੇ ਲੋਕ ਵੀ ਕਿਰਾਏ ’ਤੇ ਰਹਿੰਦੇ ਹਨ। ਰਾਖੀ ਨਾਂ ਦੀ ਇਕ ਕਿਰਾਏਦਾਰ ਹੈ ਜੋ ਹਰ ਰੋਜ਼ ਛੋਟੀ-ਛੋਟੀ ਗੱਲ ਨੂੰ ਲੈ ਕੇ ਲੜਦੀ ਹੈ। ਕਿਰਾਏਦਾਰ ਦੇ ਲੜਕੇ ਦਾ ਪੇਪਰ 4 ਮਾਰਚ ਨੂੰ ਹੋਣਾ ਸੀ। ਇਸ ਕਾਰਨ ਰਾਮਵੀਰ ਸਵੇਰੇ 6 ਵਜੇ ਰਿਕਸ਼ਾ ਲੈ ਕੇ ਚਲਾ ਗਿਆ ਸੀ ਕਿਉਂਕਿ ਦਿਨ ਦਾ ਸਮਾਂ ਸੀ ਮੁੱਖ ਗੇਟ ਨੂੰ ਤਾਲਾ ਨਹੀਂ ਲੱਗਾ ਸੀ। ਇਸ ਗੱਲ 'ਤੇ ਰਾਖੀ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋ :    ਦੇਸ਼ ਦੇ ਇਸ ਸੂਬੇ 'ਚ ਅੱਜ ਰਾਤ ਤੋਂ 3 ਦਿਨਾਂ ਲਈ ਬੰਦ ਰਹਿਣਗੇ ਪੈਟਰੋਲ ਪੰਪ, ਅੱਜ ਹੀ ਫੁੱਲ ਕਰਵਾ ਲਓ ਟੈਂਕੀ

ਔਰਤ ਨੇ ਕੰਨ ਦੇ ਕੱਟੇ ਹੋਏ ਹਿੱਸੇ ਨੂੰ ਵੀ ਨਿਗਲ ਲਿਆ

ਜਦੋਂ ਰਾਮਵੀਰ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਰਾਖੀ ਨੂੰ ਗਾਲ੍ਹਾਂ ਕੱਢਣ ਤੋਂ ਰੋਕਿਆ ਤਾਂ ਉਹ ਗੁੱਸੇ 'ਚ ਆ ਗਈ। ਰਾਖੀ ਦਾ ਪਤੀ ਵੀ ਉਥੇ ਆ ਗਿਆ ਅਤੇ ਰਾਮਵੀਰ ਨੂੰ ਫੜ ਲਿਆ। ਘਰ ਵਿੱਚ ਰਹਿੰਦੇ ਹੋਰ ਕਿਰਾਏਦਾਰ ਵੀ ਦਖਲ ਦੇਣ ਲਈ ਆ ਗਏ। ਇਸ ਦੌਰਾਨ ਰਾਖੀ ਨੇ ਮੌਕਾ ਸੰਭਾਲਦਿਆਂ ਰਾਮਵੀਰ ਦੇ ਕੰਨ ਨੂੰ ਦੰਦਾਂ ਨਾਲ ਕੱਟ ਲਿਆ। ਲੋਕਾਂ ਨੇ ਕੰਨ ਦਾ ਹਿੱਸਾ ਦੇਣ ਲਈ ਕਿਹਾ ਤਾਂ ਜੋ ਉਸ ਦੀ ਸਰਜਰੀ ਹੋ ਸਕੇ। ਪਰ ਇਸ ਦੌਰਾਨ ਰਾਖੀ ਨੇ ਕੰਨ ਦੇ ਕੱਟੇ ਹੋਏ ਹਿੱਸੇ ਨੂੰ ਚਬਾ ਕੇ ਨਿਗਲ ਲਿਆ। ਇਸ ਪੂਰੇ ਮਾਮਲੇ ਦਾ ਨਿਊ ਆਗਰਾ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ :    13 ਦਿਨਾਂ 'ਚ 2950 ਰੁਪਏ ਵਧੀ ਸੋਨੇ ਦੀ ਕੀਮਤ, ਜਾਣੋ ਕਿਉਂ ਵਧ ਰਹੇ ਕੀਮਤੀ ਧਾਤੂ ਦੇ ਭਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News