ਪੁਲਵਾਮਾ ਹਮਲੇ ’ਚ ਸ਼ਹੀਦ ਜਵਾਨਾਂ ਦੀਆਂ ਵਿਧਵਾਵਾਂ ਨੇ ਮੰਗੀ ‘ਇੱਛਾ ਮੌਤ’ ਦੀ ਇਜਾਜ਼ਤ

Sunday, Mar 05, 2023 - 01:36 AM (IST)

ਪੁਲਵਾਮਾ ਹਮਲੇ ’ਚ ਸ਼ਹੀਦ ਜਵਾਨਾਂ ਦੀਆਂ ਵਿਧਵਾਵਾਂ ਨੇ ਮੰਗੀ ‘ਇੱਛਾ ਮੌਤ’ ਦੀ ਇਜਾਜ਼ਤ

ਜੈਪੁਰ (ਭਾਸ਼ਾ) : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ 2019 ’ਚ ਅੱਤਵਾਦੀ ਹਮਲੇ ’ਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨਾਂ ਦੀਆਂ ਵਿਧਵਾਵਾਂ ਨੇ ਰਾਜਸਥਾਨ ਸਰਕਾਰ ’ਤੇ ਉਨ੍ਹਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਕਰਨ ਦਾ ਦੋਸ਼ ਲਾਉਂਦਿਆਂ ਰਾਜਪਾਲ ਕਲਰਾਜ ਮਿਸ਼ਰਾ ਤੋਂ ਇੱਛਾ ਮੌਤ ਦੀ ਇਜਾਜ਼ਤ ਮੰਗੀ ਹੈ। ਭਾਜਪਾ ਦੀ ਰਾਜ ਸਭਾ ਮੈਂਬਰ ਕਿਰੋੜੀ ਮੀਨਾ ਨੇ ਸ਼ਨੀਵਾਰ ਨੂੰ ਇਹ ਦਾਅਵਾ ਕੀਤਾ ਹੈ। ਮੀਨਾ ਪਿਛਲੇ ਕੁਝ ਦਿਨਾਂ ਤੋਂ ਸ਼ਹੀਦਾਂ ਦੇ ਪਰਿਵਾਰਾਂ ਸਮੇਤ ਇੱਥੇ ਧਰਨੇ ’ਤੇ ਬੈਠੇ ਹਨ।

ਇਹ ਵੀ ਪੜ੍ਹੋ : Big News : ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਦੁਬਈ ਤੋਂ ਲਿਆਂਦਾ ਕਰੋੜਾਂ ਦਾ ਸੋਨਾ ਜ਼ਬਤ

ਸੰਸਦ ਮੈਂਬਰ ਮੀਨਾ ਅਤੇ ਸ਼ਹੀਦਾਂ ਦੀਆਂ ਵਿਧਵਾਵਾਂ ਮੰਜੂ ਜਾਟ, ਮਧੂਬਾਲਾ, ਸੁੰਦਰੀ ਦੇਵੀ ਅਤੇ ਰੇਣੂ ਸਿੰਘ ਨਾਲ ਰਾਜ ਭਵਨ ਗਏ ਅਤੇ ‘ਇੱਛਾ ਮੌਤ’ ਦੀ ਇਜਾਜ਼ਤ ਮੰਗਣ ਲਈ ਆਪਣਾ ਮੰਗ ਪੱਤਰ ਸੌਂਪਿਆ। ਰਾਜ ਭਵਨ ਤੋਂ ਬਾਹਰ ਆ ਕੇ ਜਦੋਂ ਉਹ ਮੁੱਖ ਮੰਤਰੀ ਨਿਵਾਸ ਵੱਲ ਵਧਣ ਲੱਗੇ ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ। ਸੰਸਦ ਮੈਂਬਰ ਨੇ ਟਵੀਟ ਕੀਤਾ ਕਿ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਪੁਲਸ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਇਸ ’ਚ ਪੁਲਵਾਮਾ ਅੱਤਵਾਦੀ ਹਮਲੇ ’ਚ ਸ਼ਹੀਦ ਹੋਏ ਰੋਹਿਤਾਸ਼ ਲਾਂਬਾ ਦੀ ਪਤਨੀ ਵੀਰਾਂਗਨਾ ਮੰਜੂ ਜਾਟ ਜ਼ਖ਼ਮੀ ਹੋ ਗਈ।


author

Mandeep Singh

Content Editor

Related News