Fact Check: ਵਾਇਰਲ ਵੀਡੀਓ CM ਭਗਵੰਤ ਮਾਨ ਦਾ ਨਹੀਂ, ਯੁਵਾ ਜੱਟ ਸਭਾ ਦੇ ਪ੍ਰਧਾਨ ਅਮਨਦੀਪ ਬੋਪਾਰਾਏ ਦਾ ਹੈ

Thursday, May 30, 2024 - 06:59 PM (IST)

Fact Check: ਵਾਇਰਲ ਵੀਡੀਓ CM ਭਗਵੰਤ ਮਾਨ ਦਾ ਨਹੀਂ, ਯੁਵਾ ਜੱਟ ਸਭਾ ਦੇ ਪ੍ਰਧਾਨ ਅਮਨਦੀਪ ਬੋਪਾਰਾਏ ਦਾ ਹੈ

Fact Check By vishvasnews

ਪੰਜਾਬ ‘ਚ ਹੋਣ ਵਾਲਿਆਂ ਵੋਟਾਂ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੁੱਟਮਾਰ ਕੀਤੀ ਗਈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ’ਚ ਇਸ ਦਾਅਵੇ ਨੂੰ ਗ਼ਲਤ ਪਾਇਆ। ਵਾਇਰਲ ਵੀਡੀਓ ‘ਚ ਨਜ਼ਰ ਆ ਰਿਹਾ ਵਿਅਕਤੀ ਭਗਵੰਤ ਮਾਨ ਨਹੀਂ ਸਗੋਂ ਯੁਵਾ ਜੱਟ ਸਭਾ ਦੇ ਪ੍ਰਧਾਨ ਅਮਨਦੀਪ ਸਿੰਘ ਬੋਪਾਰਾਏ ਹਨ, ਜਿਨ੍ਹਾਂ ‘ਤੇ ਇੱਕ ਰੈਲੀ ਦੌਰਾਨ ਹੋਏ ਹਮਲੇ ਦੇ ਵੀਡੀਓ ਨੂੰ ਹੁਣ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?
ਸੋਸ਼ਲ ਮੀਡਿਆ ਯੂਜ਼ਰ ‘Adv Arpit’ ਨੇ ਵਾਇਰਲ ਵੀਡੀਓ (ਆਰਕਾਈਵ ਲਿੰਕ) ਨੂੰ ਸਾਂਝਾ ਕਰਦੇ ਹੋਏ ਲਿਖਿਆ,‘‘ਭਗਵੰਤ ਮਾਨ ਦੀ ਅੱਜ ਕੁੱਟਮਾਰ ਹੋਈ ਹੈ। ਯਾਰ ਮੇਰਾ ਵੀ ਦੋ ਹੱਥ ਕਰਨ ਦਾ ਮਨ ਹੋ ਰਿਹਾ ਹੈ।”

PunjabKesari

ਐਕਸ ਯੂਜ਼ਰ Ravi Satija ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ,‘‘ਓਏ, ਇਹ ਕੀ ਹੋ ਗਿਆ, ਕੇਜਰੀਵਾਲ ਵਾਂਗ ਅੱਜ ਤਾਂ ਭਗਵੰਤ ਮਾਨ ਦੀ ਕੁੱਟਮਾਰ ਹੋ ਗਈ।”

ਪੜਤਾਲ
ਵਾਇਰਲ ਵੀਡੀਓ ਦੇ ਕੀ ਫਰੇਮਾਂ ਨੂੰ ਰਿਵਰਸ ਇਮੇਜ ਕਰਨ ‘ਤੇ ਇਹ ਵੀਡੀਓ ‘JK Rozana News’ ਦੇ ਫੇਸਬੁੱਕ ਪੇਜ਼ ’ਤੇ ਮਿਲਿਆ। ਜਿਸਨੂੰ 13 ਅਪ੍ਰੈਲ 2024 ਨੂੰ ਅਪਲੋਡ ਕਰ ਦੱਸਿਆ ਗਿਆ Breaking Jammu – युवा जाट सभा की रैली मे हुआ हंगामा Amandeep Singh Boparai Page पर हुआ हमला @followers JK Rozana News”

PunjabKesari

ਅਮਨਦੀਪ ਸਿੰਘ ਬੋਪਾਰਾਏ ਨੇ ਵੀ ਵਾਇਰਲ ਵੀਡੀਓ ਸਬੰਧੀ ਪੋਸਟ ਸ਼ੇਅਰ ਕੀਤੀ ਹੈ। 17 ਮਈ 2024 ਨੂੰ ਆਪਣੇ ਵੈਰੀਫਾਈਡ ਫੇਸਬੁੱਕ ਅਕਾਊਂਟ ਤੋਂ ਪੋਸਟ ਸ਼ੇਅਰ ਕਰਦੇ ਹੋਏ ਅਮਨਦੀਪ ਸਿੰਘ ਨੇ ਲਿਖਿਆ- ਪੰਜਾਬ ’ਚ ਕੁਝ ਲੋਕ ਮੇਰੇ ‘ਤੇ ਹੋਏ ਹਮਲੇ ਦੇ ਵੀਡੀਓ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸੀ.ਐੱਮ. ਭਗਵੰਤ ਮਾਨ ‘ਤੇ ਹੋਏ ਹਮਲਾ ਦਾ ਦੱਸਦੇ ਹੋਏ ਸ਼ੇਅਰ ਕਰ ਰਹੇ ਹਨ। ਵਾਇਰਲ ਵੀਡੀਓ ਮੇਰੇ ਉੱਤੇ ਹੋਏ ਹਮਲੇ ਦਾ ਹੈ।

PunjabKesari

ਇਸ ਤੋਂ ਪਹਿਲਾਂ ਵੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਉਸ ਸਮੇਂ ਇਸ ਨੂੰ ਪੰਜਾਬ ’ਚ ਆਮ ਆਦਮੀ ਪਾਰਟੀ ਦੇ ਆਗੂ ਦੀ ਕੁੱਟਮਾਰ ਵਜੋਂ ਸਾਂਝਾ ਕੀਤਾ ਗਿਆ ਸੀ। ਵੀਡੀਓ ਸਬੰਧੀ ਅਸੀਂ ਅਮਨਦੀਪ ਸਿੰਘ ਬੋਪਾਰਾਏ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਸਾਨੂੰ ਦੱਸਿਆ ਸੀ ਕਿ ਇਹ ਵੀਡੀਓ ਜੰਮੂ ਯੁਵਾ ਜਾਟ ਸਭਾ ਦਾ ਹੈ। ਵੀਡੀਓ ਦਾ ਪੰਜਾਬ ਅਤੇ ਆਮ ਆਦਮੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਫ਼ੈਕ੍ਟ ਚੈੱਕ ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ।

ਆਖ਼ਰ ’ਚ ਵੀਡੀਓ ਨੂੰ ਵਾਇਰਲ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ ਗਿਆ। ਪਤਾ ਲੱਗਾ ਕਿ ਫੇਸਬੁੱਕ ‘ਤੇ ਯੂਜ਼ਰ ਦੇ 259 ਦੋਸਤ ਹਨ। ਪ੍ਰੋਫਾਈਲ ‘ਤੇ ਮੌਜੂਦ ਜਾਣਕਾਰੀ ਮੁਤਾਬਕ ਯੂਜ਼ਰ ਇੰਦੌਰ ਦਾ ਰਹਿਣ ਵਾਲਾ ਹੈ। 

ਨਤੀਜਾ: ਵਿਸ਼ਵਾਸ ਨਿਊਜ਼ ਨੇ ਸੀ.ਐੱਮ. ਭਗਵੰਤ ਮਾਨ ਦੀ ਕੁੱਟਮਾਰ ਦੇ ਦਾਅਵੇ ਨਾਲ ਵਾਇਰਲ ਵੀਡੀਓ ਨੂੰ ਗੁੰਮਰਾਹਕੁੰਨ ਪਾਇਆ। ਵਾਇਰਲ ਵੀਡੀਓ ‘ਚ ਨਜ਼ਰ ਆ ਰਿਹਾ ਵਿਅਕਤੀ ਭਗਵੰਤ ਮਾਨ ਨਹੀਂ, ਸਗੋਂ ਯੁਵਾ ਜੱਟ ਸਭਾ ਦਾ ਪ੍ਰਧਾਨ ਅਮਨਦੀਪ ਸਿੰਘ ਬੋਪਾਰਾਏ ਹੈ। ਵੀਡੀਓ ਨੂੰ ਗ਼ਲਤ ਦਾਅਵਿਆਂ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

(Disclaimer: ਇਹ ਫੈਕਟ ਮੂਲ ਤੌਰ 'ਤੇ vishvasnews ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)

 


author

Anuradha

Content Editor

Related News