ਦੋ ਮਹਿਲਾਵਾਂ ਦੀ ਕਰਤੂਤ, ਨਾਬਾਲਗ ਵਿਦਿਆਰਥਣ ਨੂੰ ਵਰਗਲਾ ਕੇ ਬਗਾਨੇ ਲੜਕੇ ਨਾਲ ਭਜਾਇਆ

Sunday, Feb 18, 2018 - 05:16 PM (IST)

ਦੋ ਮਹਿਲਾਵਾਂ ਦੀ ਕਰਤੂਤ, ਨਾਬਾਲਗ ਵਿਦਿਆਰਥਣ ਨੂੰ ਵਰਗਲਾ ਕੇ ਬਗਾਨੇ ਲੜਕੇ ਨਾਲ ਭਜਾਇਆ

ਸੋਹਨਾ — ਸੋਹਨਾ ਦੇ ਪਿੰਡ ਖੇਡਲਾ 'ਚ ਦਸਵੀਂ ਜਮਾਤ 'ਚ ਪੜਣ ਵਾਲੀ ਇਕ ਵਿਦਿਆਰਥਣ ਨੂੰ ਇਕ ਲੜਕਾ ਅਤੇ ਦੋ ਔਰਤਾਂ ਵਰਗਲਾ ਕੇ ਆਪਣੇ ਨਾਲ ਲੈ ਕੇ ਫਰਾਰ ਹੋ ਗਏ। ਪਰਿਵਾਰ ਵਾਲਿਆਂ ਨੇ ਇਸ ਦੀ ਸ਼ਿਕਾਇਤ ਸੋਹਨਾ ਪੁਲਸ ਨੂੰ ਦਿੱਤੀ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਨੇ ਲੜਕੀ ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ਤੋਂ ਬਰਾਮਦ ਕਰ ਲਿਆ ਹੈ। ਇਸ ਦੇ ਨਾਲ ਹੀ ਦੋਸ਼ੀ ਮਹਿਲਾਵਾਂ ਅਤੇ ਲੜਕੇ ਦੇ ਖਿਲਾਫ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਅਨੁਸਾਰ ਲੜਕੀ ਪਿੰਡ ਦੇ ਸਕੂਲ 'ਚ 10ਵੀਂ ਜਮਾਤ ਵਿਚ ਪੜ੍ਹਦੀ ਹੈ। ਉਸਨੂੰ ਪਿੰਡ ਦੀਆਂ ਦੋ ਮਹਿਲਾਵਾਂ ਗਿਆਨਵਤੀ ਅਤੇ ਰਜਨੀ ਨੇ ਦੋਸ਼ੀ ਲੜਕੇ ਦੇਵੀ ਸਿੰਘ ਨਾਲ ਮਿਲ ਕੇ ਵਰਗਲਾ ਲਿਆ ਅਤੇ ਭਜਾ ਕੇ ਲੈ ਗਏ। ਇਸ ਘਟਨਾ ਦੀ ਸੂਚਨਾ ਸੋਹਨਾ ਪੁਲਸ ਨੂੰ ਦਿੱਤੀ ਗਈ ਸੋਹਨਾ ਪੁਲਸ ਨੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਦੀ ਜਾਂਚ ਕਰਦੇ ਹੋਏ ਲੜਕੀ ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ਤੋਂ ਬਰਾਮਦ ਕਰ ਲਿਆ। ਨਾਬਾਲਗ ਵਿਦਿਆਰਥਣ ਦਾ ਪੁਲਸ ਨੇ ਮੈਡੀਕਲ ਕਰਵਾ ਕੇ ਅਦਾਲਤ 'ਚ ਉਸਦੇ ਬਿਆਨ ਦਰਜ ਕਰਵਾ ਦਿੱਤੇ ਹਨ।


Related News