ਫੈਲੀ ਇਸ ਅਫ਼ਵਾਹ ਨੂੰ ਲੈ ਕੇ ਰੇਲਵੇ ਨੇ ਦੱਸੀ ਸੱਚਾਈ

Thursday, Apr 08, 2021 - 06:55 PM (IST)

ਫੈਲੀ ਇਸ ਅਫ਼ਵਾਹ ਨੂੰ ਲੈ ਕੇ ਰੇਲਵੇ ਨੇ ਦੱਸੀ ਸੱਚਾਈ

ਜਲੰਧਰ : ਦੇਸ਼ ਭਰ ’ਚ ਕੋਰੋਨਾ ਦੀ ਦੂਸਰੀ ਲਹਿਰ ਕਾਰਨ ਲਾਕਡਾਊਨ ਦਾ ਡਰ ਫਿਰ ਤੋਂ ਸਤਾ ਰਿਹਾ ਹੈ। ਖਬਰਾਂ ਆ ਰਹੀਆਂ ਹਨ ਕਿ ਰਾਜਧਾਨੀ ਦਿੱਲੀ ’ਚ ਸੰਭਾਵਿਤ ਲਾਕਡਾਊਨ ਕਾਰਨ ਦਿੱਲੀ ਦੇ ਆਨੰਦ ਵਿਹਾਰ ਟਰਮੀਨਲ ਤੇ ਦੂਸਰੇ ਸਟੇਸ਼ਨਾਂ ’ਤੇ ਯਾਤਰੀਆਂ ਦੀ ਵੱਡੀ ਗਿਣਤੀ ’ਚ ਭੀੜ ਜਮ੍ਹਾ ਹੋਈ ਹੈ।
ਇਸੇ ਨੂੰ ਲੈ ਕੇ ਰੇਲਵੇ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਪਿਛਲੇ ਸਾਲ ਕੋਰੋਨਾ ਮਹਾਮਾਰੀ ਦੌਰਾਨ 375 ਮੇਲ ਐਕਸਪ੍ਰੈੱਸ ਟਰੇਨਾਂ ਚੱਲ ਰਹੀਆ ਸਨ, ਉਥੇ ਹੀ ਹੁਣ 305 ਮੇਲ ਐਕਸਪ੍ਰੈੱਸ ਦਿੱਲੀ ਤੋਂ ਚੱਲ ਰਹੀਆਂ ਹਨ ਯਾਨੀ ਕਿ 88 ਫੀਸਦੀ ਟਰੇਨਾਂ ਇਸ ਸਮੇਂ ਚਲਾਈਆਂ ਜਾ ਰਹੀਆਂ ਹਨ, ਜੋ ਯਾਤਰੀਆਂ ਦੀਆਂ ਲੋੜਾਂ ਅਨੁਸਾਰ ਵਾਧੂ ਹਨ।

PunjabKesari

ਦੱਸ ਦੇਈਏ ਕਿ ਕੁਝ ਅਖਬਾਰਾਂ ਤੇ ਨਿਊਜ਼ ਚੈਨਲਾਂ ਨੇ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਦਿੱਲੀ ’ਚ ਸੰਭਾਵਿਤ ਲਾਕਡਾਊਨ ਕਾਰਨ ਦਿੱਲੀ ਖੇਤਰ ਦੇ ਸਟੇਸ਼ਨਾਂ ’ਤੇ ਵਿਸ਼ੇਸ਼ ਤੌਰ ’ਤੇ ਨਵੀਂ ਦਿੱਲੀ/ਆਨੰਦ ਵਿਹਾਰ ’ਚ ਯਾਤਰੀਆਂ ਦੀ ਭੀੜ ਜਮ੍ਹਾ ਹੈ, ਜਦਕਿ ਅਜਿਹਾ ਨਹੀਂ ਹੈ।


author

Anuradha

Content Editor

Related News