ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਇੱਕੋ ਪਰਿਵਾਰ ਦੇ 5 ਜੀਆਂ ਦੀ ਦਰਦਨਾਕ ਮੌਤ

Saturday, Aug 03, 2024 - 05:36 AM (IST)

ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਇੱਕੋ ਪਰਿਵਾਰ ਦੇ 5 ਜੀਆਂ ਦੀ ਦਰਦਨਾਕ ਮੌਤ

ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਸਨੌਧਾ ਥਾਣਾ ਖੇਤਰ 'ਚ ਸ਼ੁੱਕਰਵਾਰ ਸ਼ਾਮ ਸਾਗਰ-ਜਬਲਪੁਰ ਰੋਡ 'ਤੇ ਇਕ ਟਰੱਕ ਅਤੇ ਕਾਰ ਵਿਚਾਲੇ ਹੋਈ ਆਹਮੋ-ਸਾਹਮਣੀ ਟੱਕਰ 'ਚ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਾਰੇ ਜ਼ਿਲ੍ਹੇ ਦੇ ਪਰਸੋਰੀਆ ਦੇ ਰਹਿਣ ਵਾਲੇ ਸਨ। ਪੁਲਸ ਸੂਤਰਾਂ ਅਨੁਸਾਰ ਪਰਸੋਰੀਆ ਜੈਨ ਸਮਾਜ ਦੇ ਸਮਾਜ ਸੇਵੀ ਸੁਰੇਸ਼ ਜੈਨ ਦੇ ਪਰਿਵਾਰਕ ਮੈਂਬਰ ਸਾਗਰ ਤੋਂ ਕਾਰ ਰਾਹੀਂ ਪਰਸੋਰੀਆ ਪਰਤ ਰਹੇ ਸਨ ਕਿ ਸਨੌਧਾ ਥਾਣਾ ਖੇਤਰ ਵਿਚ ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਉਨ੍ਹਾਂ ਦੀ ਟੱਕਰ ਹੋ ਗਈ।

ਇਹ ਵੀ ਪੜ੍ਹੋ : 50 ਹਜ਼ਾਰ ਕਰੋੜ ਰੁਪਏ ਦੇ 8 ਹਾਈ-ਸਪੀਡ ਰੋਡ ਕੋਰੀਡੋਰ ਪ੍ਰਾਜੈਕਟਾਂ ਨੂੰ ਕੈਬਨਿਟ ਨੇ ਦਿੱਤੀ ਮਨਜ਼ੂਰੀ

ਇਸ ਹਾਦਸੇ 'ਚ ਸੁਰੇਸ਼ ਜੈਨ ਦੀ ਪਤਨੀ ਪ੍ਰਭਾ ਜੈਨ, ਉਨ੍ਹਾਂ ਦੇ ਬੇਟੇ ਸੰਦੇਸ਼ ਜੈਨ, ਨੂੰਹਾਂ ਨਿਧੀ ਅਤੇ ਨੈਨਸੀ ਅਤੇ ਇਕ ਪੋਤੇ ਉਤਕਰਸ਼ ਜੈਨ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ। ਘਟਨਾ ਤੋਂ ਬਾਅਦ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸੇ ਵਿਚ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਿਆ ਹੈ, ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News