ਰੂਸ ''ਚ ਇਸ ਕਾਰਨ ਰੋਕਿਆ ਗਿਆ ਕੋਰੋਨਾ ਵੈਕਸੀਨ ਦਾ ਟ੍ਰਾਇਲ

Saturday, Oct 31, 2020 - 02:59 AM (IST)

ਰੂਸ ''ਚ ਇਸ ਕਾਰਨ ਰੋਕਿਆ ਗਿਆ ਕੋਰੋਨਾ ਵੈਕਸੀਨ ਦਾ ਟ੍ਰਾਇਲ

ਮਾਸਕੋ - ਰੂਸ ਵਿਚ ਕੋਰੋਨਾ ਦੀ ਵੈਕਸੀਨ ਦਾ ਟ੍ਰਾਇਲ ਫਿਲਹਾਲ ਰੋਕਿਆ ਜਾ ਚੁੱਕਿਆ ਹੈ। ਟੀਕੇ ਦੀ ਜ਼ਿਆਦਾ ਮੰਗ ਅਤੇ ਡੋਜ਼ ਦੀ ਕਮੀ ਨਵੇਂ ਵਲੰਟੀਅਰਸ ਵਿਚ ਕੋਵਿਡ ਵੈਕਸੀਨ ਦੇ ਟ੍ਰਾਇਲ 'ਤੇ ਅਚਾਨਕ ਰੋਕ ਲਾਈ ਜਾ ਚੁੱਕੀ ਹੈ। ਵੀਰਵਾਰ ਨੂੰ ਅਧਿਐਨ ਚਲਾਉਣ ਵਾਲੀ ਫਰਮ ਦੇ ਇਕ ਨੁਮਾਇੰਦੇ ਨੇ ਆਖਿਆ ਕਿ ਮਾਸਕੋ ਦੀ ਅਹਿਮ ਕੋਰੋਨਾ ਵੈਕਸੀਨ ਯੋਜਨਾ 'ਤੇ ਰੋਕ ਲਾਉਣਾ ਇਕ ਝਟਕਾ ਹੈ। ਦੱਸ ਦਈਏ ਕਿ ਰੂਸ ਵਿਚ ਕੋਵਿਡ-19 ਦੀ ਵੈਕਸੀਨ ਸਪੁਤਨਿਕ-ਵੀ ਦਾ 85 ਫੀਸਦੀ ਲੋਕਾਂ 'ਤੇ ਕੋਈ ਸਾਈਡ ਇਫੈਕਟ ਨਜ਼ਰ ਨਹੀਂ ਆਇਆ। ਇਸ ਵੈਕਸੀਨ ਨੂੰ ਤਿਆਰ ਕਰਨ ਵਾਲੀ ਗਾਮਲੇਯਾ ਰਿਸਰਚ ਸੈਂਟਰ ਦੇ ਹੈੱਡ ਅਲੇਗਜੈਂਡਰ ਨੇ ਸੋਮਵਾਰ ਨੂੰ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਹੈ। ਅਲੇਗਜੈਂਡਰ ਨੇ ਆਖਿਆ ਕਿ ਕੋਰੋਨਾ ਦੀ ਵੈਕਸੀਨ ਦੇ ਸਾਈਡ ਇਫੈਕਟ 15 ਫੀਸਦੀ ਲੋਕਾਂ ਵਿਚ ਦੇਖੇ ਗਏ। ਸਪੁਤਨਿਕ-ਵੀ ਦੇ ਤੀਜੇ ਪੜਾਅ ਦੇ ਟ੍ਰਾਇਲ ਅਜੇ ਚੱਲ ਰਹੇ ਹਨ।

ਭਾਰਤ ਵਿਚ ਰੂਸੀ ਵੈਕਸੀਨ ਦਾ ਟ੍ਰਾਇਲ ਅਗਲੇ ਸਾਲ ਹੋਵੇਗਾ ਖਤਮ
ਇੰਡੀਆ ਵਿਚ ਰੂਸੀ ਦੀ ਵੈਕਸੀਨ ਦਾ ਟ੍ਰਾਇਲ ਮਾਰਚ ਮਹੀਨੇ ਤੱਕ ਖਤਮ ਹੋ ਸਕਦਾ ਹੈ। ਰੂਸੀ ਵੈਕਸੀਨ ਦਾ ਭਾਰਤ ਵਿਚ ਟ੍ਰਾਇਲ ਕਰ ਰਹੀ ਹੈਦਰਾਬਾਦ ਦੀ ਫਾਰਮਾ ਕੰਪਨੀ ਡਾ. ਰੈੱਡੀ ਨੇ ਆਖਿਆ ਕਿ ਰੂਸੀ ਵੈਕਸੀਨ ਦੇ ਤੀਜੇ ਪੜਾਅ ਦਾ ਮਨੁੱਖੀ ਟ੍ਰਾਇਲ ਮਾਰਚ ਤੱਕ ਪੂਰਾ ਹੋਣ ਦੀ ਉਮੀਦ ਹੈ। ਫਾਰਮਾ ਕੰਪਨੀ ਡਾ. ਰੈੱਡੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਈਰੇਜ਼ ਇਜ਼ਰਾਇਲ ਨੇ ਆਖਿਆ ਕਿ ਸਪੁਤਨਿਕ-ਵੀ ਵੈਕਸੀਨ ਦੇ ਮੱਧ ਪੜਾਅ ਦੇ ਟੈਸਟ ਲਈ ਰਜਿਸਟ੍ਰੇਸ਼ਨ ਅਗਲੇ ਕੁਝ ਹਫਤਿਆਂ ਵਿਚ ਸ਼ੁਰੂ ਹੋਵੇਗਾ ਅਤੇ ਦਸੰਬਰ ਤੱਕ ਇਸ ਪ੍ਰੀਖਣ ਦੇ ਖਤਮ ਹੋਣ ਦੀ ਸ਼ੰਕਾ ਹੈ।

ਭਾਰਤ ਦੀ ਫਾਰਮਾ ਕੰਪਨੀ ਨਾਲ ਮਿਲਾਇਆ ਹੱਥ
ਰੂਸ ਨੇ ਆਪਣੇ ਇਥੇ ਤਿਆਰ ਸਪੁਤਨਿਕ-ਵੀ ਵੈਕਸੀਨ ਦੇ ਫੇਜ਼-3 ਦੇ ਟ੍ਰਾਇਲ ਲਈ ਭਾਰਤ ਵਿਚ ਫਾਰਮਾ ਕੰਪਨੀ ਡਾ. ਰੈੱਡੀ ਲੈਬਸ ਨਾਲ ਹੱਥ ਮਿਲਾ ਰਹੇ ਹਨ। ਵੈਕਸੀਨ ਦੇ ਕਲੀਨਿਕਲ ਟ੍ਰਾਇਲ ਲਈ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀ. ਸੀ. ਜੀ. ਆਈ.) ਨੇ ਇਜਾਜ਼ਤ ਦੇ ਦਿੱਤੀ ਹੈ। ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਤੋਂ ਵੀ ਸਹਿਮਤੀ ਦਿੱਤੀ ਜਾ ਚੁੱਕੀ ਹੈ। ਹੁਣ ਦੇਸ਼ ਭਰ ਦੇ 12 ਸਰਕਾਰੀ ਅਤੇ ਪ੍ਰਾਈਵੇਟ ਸੰਸਥਾਨਾਂ ਵਿਚ ਇਕੱਠੇ ਵੈਕਸੀਨ ਦਾ ਟ੍ਰਾਇਲ ਸ਼ੁਰੂ ਕੀਤਾ ਜਾ ਚੁੱਕਿਆ ਹੈ। ਇਸ ਵਿਚ ਜੀ. ਐੱਸ. ਵੀ. ਐੱਮ. ਮੈਡੀਕਲ ਕਾਲਜ ਸਮੇਤ 5 ਸਰਕਾਰੀ, ਜਦਕਿ 6 ਸੰਸਥਾਨ ਹਨ।


author

Khushdeep Jassi

Content Editor

Related News