ਇੱਥੇ ਮੌਤ ਨਾਲ ਖੇਡ ਰਹੇ ਹਨ ਪਰਵਾਸੀ, ਸਰਕਾਰ ਦੇ ਨਿਰਦੇਸ਼ਾਂ ਦਾ ਨਹੀਂ ਹੋ ਰਿਹਾ ਅਸਰ

06/24/2017 11:53:09 AM

ਧਰਮਸ਼ਾਲਾ— ਹਿਮਾਚਲ 'ਚ ਬਰਸਾਤਾਂ ਦੇ ਦਿਨਾਂ 'ਚ ਜ਼ਿਆਦਾ ਬਾਰਿਸ਼ ਹੋਣ ਕਰਕੇ ਖੱਡਾਂ ਅਤੇ ਨਾਲਿਆਂ 'ਚ ਇਕ ਦਮ ਪਾਣੀ ਭਰਨ ਨਾਲ ਧਰਮਸ਼ਾਲਾ ਦੇ ਨਜ਼ਦੀਕ ਖੇਤਰਾਂ 'ਚ ਰਹਿਣ ਵਾਲੇ ਪ੍ਰਵਾਸੀਆਂ ਨੂੰ ਹਟਾਉਣ ਲਈ ਨਿਰਦੇਸ਼ਾਂ ਦੇ ਬਾਵਜੂਦ ਵੀ ਇਨ੍ਹਾਂ ਨੇ ਉੱਥੇ ਹੀ ਬਸੇਰਾ ਕੀਤਾ ਹੋਇਆ ਹੈ। ਸਰਕਾਰ ਨੇ ਵੀ ਸਾਰੇ ਜਿਲੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਖੱਡਾਂ-ਨਦੀਆਂ ਦੇ ਨਜ਼ਦੀਕ ਬਸੇਰਾ ਕੀਤਾ ਪ੍ਰਵਾਸੀ ਅਤੇ ਬਸਤੀਆਂ ਨੇ ਹੋਰ ਸੁਰੱਖਿਆ ਸਥਾਨ 'ਤੇ ਟਰਾਂਸਪੋਰਟ ਰਾਹੀਂ ਨਿਰਦੇਸ਼ ਦਿੱਤੇ ਹਨ, ਪਰ ਜ਼ਿਲਾ ਮੁੱਖੀ ਧਰਮਾਸ਼ਾਲਾ ਦੇ ਨਜ਼ਦੀਕ ਸ਼ਿੱਲਾ ਦੇ ਕੋਲ ਵੀ ਇਸ ਤਰ੍ਹਾਂ ਦੀ ਬਸਤੀ ਹੈ। ਜਿਸ ਕਰਕੇ ਬਰਸਾਤ ਹੋਣ 'ਤੇ ਹਰ ਪਲ੍ਹ ਹਾਦਸੇ ਦਾ ਡਰ ਲੱਗਿਆ ਰਹਿੰਦਾ ਹੈ। ਹਾਲਾਂਕਿ ਸਰਕਾਰ ਨੇ ਨਦੀਂ-ਖੱਡਾਂ ਦੇ ਨਜ਼ਦੀਕ ਬਸੇਰਾ ਕੀਤੀਆਂ ਸਾਰੀਆਂ ਬਸਤੀਆਂ ਨੂੰ ਐਲਾਨ ਕਰ ਦਿੱਤਾ ਹੈ ਕਿ ਉਹ ਹੋਰ ਸੁਰੱਖਿਆ ਸਥਾਨ 'ਤੇ ਬਸੇਰਾ ਕਰਨ, ਪਰ ਕਾਂਗੜਾ ਦੇ ਧਰਮਸ਼ਾਲਾਂ ਦੇ ਨਜ਼ਦੀਕ ਹੀ ਇਨ੍ਹਾਂ ਬਸਤੀਆਂ ਨੂੰ ਨਿਰਦੇਸ਼ਾਂ 'ਤੇ ਅਮਲ ਨਹੀਂ ਹੋ ਰਿਹਾ।
ਦੱਸਿਆ ਜਾ ਰਿਹਾ ਹੈ ਕਿ ਸ਼ਿੱਲਾ ਦੇ ਨਜ਼ਦੀਕ ਮਾਂਝੀ ਖੱਡ ਦੇ ਇਕਦਮ ਕਿਨਾਰੇ 'ਤੇ ਕਰੀਬ 2 ਦਰਜਨ ਤੋਂ ਵੱਧ ਪ੍ਰਵਾਸੀ ਆਪਣਾ ਡੇਰਾ ਬਣਾ ਕੇ ਬੈਠੇ ਹਨ। ਇਸ ਤਰ੍ਹਾਂ ਮਨੇਡ ਦੇ ਨਜ਼ਦੀਕ ਵੀ ਖੱਡ ਦੇ ਵਿਚਕਾਰ ਕਈਆਂ ਝੁੱਗੀਆਂ ਹਨ। ਅਜਿਹੇ 'ਚ ਖੱਡ 'ਚ ਬਾਰਿਸ਼ ਤੋਂ ਬਾਅਦ ਭਰਨ ਵਾਲੇ ਪਾਣੀ ਕਾਰਨ ਸਭ ਤੋਂ ਵੱਧ ਖਤਰਾ ਬਣਿਆ ਹੋਇਆ ਹੈ।  


Related News