ਮੁਸਲਿਮ ਵਕੀਲ ਦੀ ਮੌਲਵੀ ਨੂੰ ਧਮਕੀ-ਮੰਦਰ ਉਥੇ ਹੀ ਬਣੇਗਾ ਜਿਥੇ ਰਾਮ ਲੱਲਾ ਪੈਦਾ ਹੋਏ

Wednesday, Dec 06, 2017 - 09:50 AM (IST)

ਨਵੀਂ ਦਿੱਲੀ - ਸੁਪਰੀਮ ਕੋਰਟ ਵਿਚ ਮੰਗਲਵਾਰ (5 ਦਸੰਬਰ) ਨੂੰ ਅਯੁੱਧਿਆ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਸੁੰਨੀ ਵਕਫ ਬੋਰਡ ਵਲੋਂ ਪੈਰਵੀ ਕਰਦੇ ਹੋਏ ਅਦਾਲਤ ਵਿਚ ਦਲੀਲ ਦਿੱਤੀ ਕਿ ਅਯੁੱਧਿਆ ਮਾਮਲੇ ਦੀ ਸੁਣਵਾਈ ਜੁਲਾਈ 2019 ਤੋਂ ਬਾਅਦ ਕੀਤੀ ਜਾਵੇ। ਹਾਲਾਂਕਿ ਅਦਾਲਤ ਨੇ ਉਨ੍ਹਾਂ ਦੀਆਂ ਦਲੀਲਾਂ ਨੂੰ ਖਾਰਿਜ ਕਰਦੇ 8 ਫਰਵਰੀ 2018 ਦੀ ਤਰੀਕ ਤੈਅ ਕਰ ਦਿੱਤੀ ਹੈ। ਹੁਣ ਮੀਡੀਆ 'ਚ ਇਸ ਗੱਲ 'ਤੇ ਬਹਿਸ ਛਿੜੀ ਹੋਈ ਹੈ ਕਿ ਕਪਿਲ ਸਿੱਬਲ ਨੇ ਬਤੌਰ ਵਕੀਲ ਜੋ ਕਿ ਕੁਝ ਅਦਾਲਤ ਵਿਚ ਕਿਹਾ ਕੀ ਉਹ ਕਾਂਗਰਸ ਦੀ ਰਾਏ ਹੈ? ਇਕ  ਨਿਊਜ਼ ਚੈਨਲ ਦੇ ਸ਼ੋਅ ਦੌਰਾਨ ਜਦੋਂ ਇਹੀ ਸਵਾਲ ਮੁਸਲਿਮ ਵਕੀਲ ਸਈਦ ਰਜਵਾਨ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਵੇਂ ਮੌਸਮ ਦਾ ਬਦਲਣਾ ਤੈਅ ਹੈ, ਉਸੇ ਤਰ੍ਹਾਂ ਇਹ ਵੀ ਤੈਅ ਹੈ ਕਿ ਮੰਦਰ ਉਥੇ ਹੀ ਬਣੇਗਾ, ਜਿਥੇ ਰਾਮ ਲੱਲਾ ਪੈਦਾ ਹੋਏ ਸਨ। ਰਿਜਵਾਨ ਨੇ ਕਿਹਾ ਕਿ ਜੇਕਰ ਦੇਸ਼ ਦੇ ਮੁਸਲਮਾਨ ਇਸ ਵਿਚ ਅੜਿੱਕਾ ਡਾਹੁਣਗੇ ਤਾਂ ਦੇਸ਼ ਵਿਚ ਭਿਆਨਕ ਤੂਫਾਨ ਆ ਜਾਵੇਗਾ, ਜਿਸ ਵਿਚ ਸਭ ਤੋਂ ਜ਼ਿਆਦਾ ਆਮ ਮੁਸਲਮਾਨ ਮਾਰੇ ਜਾਣਗੇ। ਰਿਜਵਾਨ ਨੇ ਕਿਹਾ ਕਿ ਜਦੋਂ ਤੂਫਾਨ ਚੱਲੇਗਾ ਤਾਂ ਇਹ ਕਪਿਲ ਸਿੱਬਲ ਜਾਂ ਅਖਿਲੇਸ਼ ਸਿੰਘ ਉਨ੍ਹਾਂ ਨੂੰ ਬਚਾਉਣ ਨਹੀਂ ਆਉਣਗੇ।  


Related News