ਹਿਮਾਚਲ ਦੀਆਂ ਚੋਟੀਆਂ ’ਤੇ ਬਰਫ਼ਬਾਰੀ ਕਾਰਨ ਤਾਪਮਾਨ ਡਿੱਗਿਆ
Friday, Dec 03, 2021 - 04:04 PM (IST)

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੀਆਂ ਉੱਚਾਈ ਵਾਲੀਆਂ ਥਾਂਵਾਂ ’ਤੇ ਪਿਛਲੇ 24 ਘੰਟਿਆਂ ਦੌਰਾਨ ਹੋਈ ਬਰਫ਼ਬਾਰੀ ਨਾਲ ਰਾਜ ’ਚ ਠੰਡ ਨੇ ਜ਼ੋਰ ਫੜ ਲਿਆ ਹੈ। ਰੋਹਤਾਂਗ, ਕੁੰਜੁਮ, ਲੇਡੀ ਆਫ਼ ਕੇਲਾਂਗ, ਬਾਰਾਲਾਚਾ, ਕਿੰਨੌਰ ਜ਼ਿਲ੍ਹੇ ’ਚ ਕਿੰਨਰ-ਕੈਲਾਸ਼ ਪਰਬਤਮਾਲਾ, ਚੰਬਾ ਦੇ ਮਣੀਮਹੇਸ਼ ਅਤੇ ਪਾਂਗੀ, ਕਾਂਗੜਾ ਜ਼ਿਲ੍ਹੇ ਦੇ ਧੌਲਧਾਰ ਸਮੇਤ ਉੱਚੇ ਪਰਬਤਾਂ ’ਤੇ ਬਰਫ਼ਬਾਰੀ ਦਾ ਦੌਰ ਜਾਰੀ ਹੈ। ਲਾਹੌਲ ਸਪੀਤੀ ਦੇ ਕਾਜ਼ਾ ’ਚ ਅੱਜ ਯਾਨੀ ਸ਼ੁੱਕਰਵਾਰ ਨੂੰ ਦੂਜੇ ਦਿਨ 10 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ। ਮੌਸਮ ਵਿਭਾਗ ਅਨੁਸਾਰ ਲਾਹੌਲ-ਸਪੀਤੀ ’ਚ ਕੋਕਸਰ ’ਚ 8.09 ਸੈਂਟੀਮੀਟਰ, ਗੋਂਡਲਾ ’ਚ 5.2 ਸੈਂਟੀਮੀਟਰ, ਹੰਸਾ ’ਚ 5 ਸੈਂਟੀਮੀਟਰ, ਕਿੰਨੌਰ ’ਚ ਸੁਮਡੋ ’ਚ 3.7 ਮਿਲੀਮੀਟਰ ਅਤੇ ਜਿਲ੍ਹਾ ਹੈੱਡ ਕੁਆਰਟਰ ਕੇਲਾਂਗ ’ਚ ਤਿੰਨ ਸੈਂਟੀਮੀਟਰ ਬਰਫ਼ਬਾਰੀ ਹੋਈ।
ਇਸ ਦੇ ਨਾਲ ਹੀ ਕੇਲਾਂਗ ’ਚ ਬੀਤੀ ਰਾਤ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 1.7 ਡਿਗਰੀ ਸੈਲਸੀਅਤ ਹੇਠਾਂ ਡਿੱਗ ਗਿਆ ਪਰ ਪਿਛਲੇ 24 ਘੰਟਿਆਂ ’ਚ ਸਿਰਮੌਰ ’ਚ ਪਾਉਂਟਾ ਸਾਹਿਬ ਦਾ ਵੱਧ ਤੋਂ ਵੱਧ ਤਾਪਮਾਨ 19.3 ਡਿਗਰੀ ਰਿਹਾ। ਮਨਾਲੀ ’ਚ 8 ਮਿਲੀਮੀਟਰ, ਕੁੱਲੂ ’ਚ ਬੰਜਾਰ ’ਚ 7.2 ਮਿਲੀਮੀਟਰ, ਕਿੰਨੌਰ ’ਚ ਸਾਂਗਲਾ ’ਟ 6.8 ਮਿਲੀਮੀਟਰ, ਕਲਪਾ ’ਚ 5.8 ਮਿਲੀਮੀਟਰ, ਬਿਲਾਸਪੁਰ ’ਚ 3 ਮਿਲੀਮੀਟਰ, ਸੁੰਦਰਨਗਰ ਅਤੇ ਮੰਡੀ ’ਚ 2 ਮਿਲੀਮੀਟਰ, ਸ਼ਿਮਲਾ ਅਤੇ ਜੁੱਬਡ ਹਾਟੀ ’ਚ ਇਕ ਮਿਲੀਮੀਟਰ ਮੀਂਹ ਪਿਆ। ਮੈਦਾਨਾਂ ’ਚ ਮੀਂਹ ਅਤੇ ਪਹਾੜਾਂ ’ਤੇ ਬਰਫ਼ਬਾਰੀ ਦਾ ਦੌਰ ਹਾਲੇ ਵੀ ਜਾਰੀ ਹੈ। ਖ਼ਰਾਬ ਮੌਸਮ ਕਾਰਨ ਦਿਨ ਦਾ ਤਾਪਮਾਨ ਆਮ ਤੋਂ 5-6 ਡਿਗਰੀ ਹੇਠਾਂ ਚੱਲਾ ਗਿਆ।