ਆਜ਼ਾਦੀ ਤੋਂ ਬਾਅਦ ਦੂਜੀ ਵਾਰ ਬੰਦ ਹੋਇਆ ਤਾਜ ਮਹਿਲ

Saturday, Apr 25, 2020 - 02:20 AM (IST)

ਆਜ਼ਾਦੀ ਤੋਂ ਬਾਅਦ ਦੂਜੀ ਵਾਰ ਬੰਦ ਹੋਇਆ ਤਾਜ ਮਹਿਲ

ਨਵੀਂ ਦਿੱਲੀ— ਕੋਰੋਨਾ ਵਾਇਰਸ ਨਾਲ ਦੇਸ਼ ਦੀ ਚਮਕਦਾਰ ਤੇ ਸੈਲਾਨੀਆਂ ਨਾਲ ਭਰੀ ਇਤਿਹਾਸਕ ਇਮਾਰਤਾਂ 'ਚ ਹੁਣ ਸਨਾਟਾ ਪਿਆ ਹੋਇਆ ਹੈ। ਮਹਾਮਾਰੀ ਨੇ ਕਈ ਭਵਨਾਂ ਤੇ ਸਮਾਰਕਾਂ ਦੀਆਂ ਉਨਮਾਦੀ ਊਰਜਾ ਨੂੰ ਇਕ ਭਿਆਨਕ ਸ਼ਾਤੀ 'ਚ ਤਬਦੀਲ ਕਰ ਦਿੱਤਾ ਹੈ। 17 ਮਾਰਚ ਦੇ ਦਿਨ ਘਰੇਲੂ ਤੇ ਵਿਦੇਸ਼ੀ ਸੈਲਾਨੀ ਹੈਰਾਨ ਰਹਿ ਗਏ ਜਦੋ ਦੁਨੀਆ ਦੇ ਪਹਿਲੇ ਅਜੂਬੇ ਤਾਜ ਮਹਿਲ 'ਚ ਜਾਣ ਨਹੀਂ ਦਿੱਤਾ ਗਿਆ। ਭਾਰਤ ਦੇ ਪੁਰਾਤੱਤਵ ਸਰਵੇਖਣ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਦੇਸ਼ ਦੇ ਯਾਦਗਾਰਾਂ ਤੇ ਇਤਿਹਾਸਕ ਇਮਾਰਤਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਸੀ। ਆਜ਼ਾਦ ਭਾਰਤ 'ਚ ਅਜਿਹਾ ਦੂਜੀ ਵਾਰ ਹੋਇਆ ਸੀ ਜਦੋ ਤਾਜ ਮਹਿਲ ਨੂੰ ਸੈਲਾਨੀਆਂ ਦੇ ਲਈ ਬੰਦ ਕੀਤਾ ਗਿਆ ਹੋਵੇ, ਇਸ ਤੋਂ ਪਹਿਲਾਂ 1971 ਦੇ ਭਾਰਤ-ਪਾਕਿਸਤਾਨ ਜੰਗ ਦੇ ਸਮੇਂ ਤਾਜ ਮਹਿਲ ਨੂੰ ਬੰਦ ਕੀਤਾ ਗਿਆ ਸੀ।

PunjabKesari
ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦੇਸ਼ ਦੇ ਸੈਰ-ਸਪਾਟਾ ਤੇ ਸੈਰ-ਸਪਾਟਾ ਉਦਯੋਗ 'ਤੇ ਬਹੁਤ ਬੁਰਾ ਅਸਰ ਹਿਆ। ਸੈਰ ਸਪਾਟੇ ਦੇ ਮਾਮਲੇ 'ਚ ਸਭ ਤੋਂ ਜ਼ਿਆਦਾ ਪ੍ਰਭਵਿਤ ਸੂਬਾ ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਹੈ। ਘਰੇਲੂ ਸੈਰ-ਸਪਾਟਾ ਉਦਯੋਗ 'ਚ ਉੱਤਰ ਪ੍ਰਦੇਸ਼ ਦਾ 15.4 ਫੀਸਦੀ ਯੋਗਦਾਨ ਹੁੰਦਾ ਹੈ ਤਾਂ 2018 'ਚ ਕੁੱਲ ਅੰਤਰਰਾਸ਼ਟਰੀ ਸੈਲਾਨੀਆਂ ਦਾ ਇਕ ਚੌਥਾਈ ਹਿੱਸਾ ਮਹਾਰਾਸ਼ਟਰ 'ਚ ਆਇਆ ਸੀ।


author

Gurdeep Singh

Content Editor

Related News