ਦਿੱਲੀ-ਮੇਰਠ ਰੇਲ ਕੋਰੀਡੋਰ ''ਤੇ ਪ੍ਰਿਅੰਕਾ ਨੇ ਦਿੱਤਾ ਇਹ ਬਿਆਨ

06/19/2020 12:24:00 AM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਵਾਰਡਰਾ ਨੇ ਦੋਸ਼ ਲਗਾਇਆ ਕਿ ਜਵਾਨਾਂ ਦੀ ਸ਼ਹਾਦਤ ਤੋਂ ਬਆਦ ਚੀਨ ਨੂੰ ਸਖਤ ਸੰਦੇਸ਼ ਦਿੱਤਾ ਜਾਣਾ ਚਾਹੀਦਾ ਪਰ ਸਰਕਾਰ ਨੇ ਦਿੱਲੀ-ਮੇਰਠ ਸੈਮੀ ਹਾਈ ਸਪੀਡ ਕੋਰੀਡੋਰ ਦਾ ਠੇਕਾ ਇਕ ਚੀਨੀ ਕੰਪਨੀ ਨੂੰ ਦੇ ਕੇ ਗੋਢੇ ਟੇਕਣ ਦੀ ਰਣਨੀਤੀ ਅਪਣਾਈ ਹੈ।
ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਨੇ ਕਿਹਾ ਕਿ ਸਾਰੀਆਂ ਕੰਪਨੀਆਂ ਵੀ ਇਸ ਕੋਰੀਡੋਰ ਨੂੰ ਬਣਾਉਣ ਦੇ ਕਾਬਲ ਹੈ। ਉਨ੍ਹਾਂ ਨੇ ਟਵੀਟ ਦੇ ਨਾਲ ਜੋ ਖਬਰ ਸਾਂਝੀ ਕੀਤੀ ਹੈ, ਉਸਦੇ ਅਨੁਸਾਰ ਦਿੱਲੀ-ਮੇਰਠ ਸੈਮੀ ਹਾਈ ਸਪੀਡ ਰੇਲ ਪ੍ਰੋਜੈਕਟ ਦੇ ਲਈ ਅੰਡਰ ਗਰਾਊਂਡ ਸਟ੍ਰੈਚ ਬਣਾਉਣ ਦਾ ਠੇਕਾ ਚੀਨੀ ਕੰਪਨੀ 'ਸ਼ੰਘਾਈ ਟਨਲ ਇੰਜੀਨੀਅਰਿੰਗ ਕੰਪਨੀ ਲਿ. ਮੀ. (ਐੱਸ. ਟੀ. ਈ. ਸੀ.) ਨੂੰ ਮਿਲਿਆ ਹੈ, ਕਿਉਂਕਿ ਉਸ ਨੇ ਸਭ ਤੋਂ ਘੱਟ 1126 ਕਰੋੜ ਰੁਪਏ ਦੀ ਬੋਲੀ ਲਗਾਈ ਹੈ।


Gurdeep Singh

Content Editor

Related News