ਬਾਂਸ ਦੇ ਦਰੱਖਤ ਤੋਂ ਆ ਰਹੀ ਸੀ ਬੱਚੇ ਦੇ ਰੋਣ ਦੀ ਆਵਾਜ਼, ਇਕ ਘੰਟੇ ਤੱਕ ਲੋਕ ਸਮਝਦੇ ਰਹੇ ਭੂਤ
Monday, Jun 19, 2017 - 03:41 PM (IST)

ਇਲਾਹਾਬਾਦ— ਯਮੁਨਾਨਗਰ ਦੇ ਲਾਲਾਪੁਰ ਇਲਾਕੇ 'ਚ ਐਤਵਾਰ ਨੂੰ ਲਿਫਾਫੇ 'ਚ ਲਿਪਟੀ ਇਕ ਨਵਜਾਤ ਬੱਚੀ ਮਿਲਣ ਨਾਲ ਹੱਲਚੱਲ ਮਚ ਗਈ। ਬੱਚੀ ਦੇ ਸਰੀਰ 'ਤੇ ਖੂਨ ਲੱਗਾ ਹੋਇਆ ਸੀ। ਮੌਕੇ 'ਤੇ ਪੁੱਜੀ ਪੁਲਸ ਨੇ ਤੁਰੰਤ ਐਂਬੁਲੈਂਸ ਬੁਲਾ ਕੇ ਸ਼ੰਕਰਗੜ੍ਹ ਪੀ.ਐਚ.ਸੀ ਭੇਜਿਆ। ਐਤਵਾਰ ਦੁਪਹਿਰ ਲਾਲਾਪੁਰ ਥਾਣਾ ਖੇਤਰ ਦੇ ਅੋਠਗੀ ਤਰਹਾਰ ਪਿੰਡ ਦੇ ਮੁਖੀਆ ਕਿਸੇ ਕੰਮ ਤੋਂ ਜੰਗਲ ਵੱਲ ਆਏ ਸੀ। ਰਸਤੇ 'ਚ ਉਨ੍ਹਾਂ ਨੇ ਇਕ ਬਾਂਸ ਦੇ ਕੋਟ ਤੋਂ ਬੱਚੇ ਦੀ ਰੋਣ ਦੀ ਆਵਾਜ਼ ਸੁਣੀ। ਉਨ੍ਹਾਂ ਨੂੰ ਲੱਗਾ ਕਿ ਕੋਈ ਭੂਤ ਹੈ।
ਇਸ ਗੱਲ ਤੋਂ ਘਬਰਾ ਕੇ ਉਹ ਤੁਰੰਤ ਪਿੰਡ ਵੱਲ ਆ ਗਏ। ਗੱਲ ਪਿੰਡ 'ਚ ਫੈਲੀ ਤਾਂ ਬਾਂਸ ਦੇ ਦਰੱਖਤ ਕੋਲ ਭੀੜ ਇੱਕਠੀ ਹੋ ਗਈ। ਨੀਰਜ ਅਤੇ ਅਵਧੇਸ਼ ਨਾਮ ਦੇ ਪਿੰਡ ਵਾਸੀਆਂ ਨੇ ਹਿੰਮਤ ਕਰਕੇ ਬਾਂਸ ਦੇ ਕੋਟ 'ਚ ਦੇਖਿਆ ਤਾਂ ਉਨ੍ਹਾਂ ਨੂੰ ਅੰਦਰ ਲਿਫਾਫੇ 'ਚ ਲਿਪਟੀ ਬੱਚੀ ਨਜ਼ਰ ਆਈ। ਨੀਰਜ ਨੇ ਦੱਸਿਆ ਕਿ ਬਾਂਸ ਦੇ ਕੋਟ 'ਚ ਇਕ ਨਵਜਾਤ ਬੱਚੀ ਕੱਪੜ ਅਤੇ ਲਿਫਾਫੇ 'ਚ ਲਿਪਟੀ ਰੋ ਰਹੀ ਸੀ। ਉਸ ਦੇ ਸਰੀਰ 'ਤੇ ਖੂਨ ਵੀ ਲੱਗਾ ਹੋਇਆ ਸੀ। ਅਜਿਹਾ ਲੱਗ ਰਿਹਾ ਸੀ ਕਿ ਕੁਝ ਘੰਟੇ ਪਹਿਲੇ ਹੀ ਉਸ ਦਾ ਜਨਮ ਹੋਇਆ ਹੈ ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਇੱਥੇ ਸੁੱਟ ਗਏ।
ਸੂਚਨਾ 'ਤੇ ਪੁੱਜੀ ਪੁਲਸ ਨੇ ਅਪੀਲ ਕੀਤੀ ਕਿ ਪਿੰਡ ਦਾ ਕੋਈ ਪਰਿਵਾਰ ਇਸ ਬੱਚੀ ਨੂੰ ਗੋਦ ਲੈਣਾ ਚਾਹੁੰਦਾ ਹੈ ਤਾਂ ਅੱਗੇ ਆ ਸਕਦਾ ਹੈ। ਪਿੰਡ ਦਾ ਕੋਈ ਵਿਅਕਤੀ ਇਸ ਦੇ ਲਈ ਤਿਆਰ ਨਹੀਂ ਹੈ। ਬੱਚੀ ਦੀ ਹਾਲਤ ਦੇਖਦੇ ਹੋਏ ਆਸ਼ਾ ਬਾਹੂ ਮਾਲਤੀ ਅਤੇ ਸ਼ਾਂਤੀ ਦੇਵੀ ਨੂੰ ਬੁਲਾ ਕੇ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ।