ਸੂਰਤ ਦੇ ਲਾਲਗੇਟ ਇਲਾਕੇ ''ਚ ਸਥਿਤੀ ਬਣੀ ਤਣਾਅਪੂਰਨ, ਗਣਪਤੀ ਪੰਡਾਲ ''ਚ ਨੌਜਵਾਨਾਂ ਨੇ ਕੀਤਾ ਪਥਰਾਅ

Monday, Sep 09, 2024 - 01:27 AM (IST)

ਸੂਰਤ : ਇਸ ਸਮੇਂ ਗੁਜਰਾਤ ਸਮੇਤ ਦੇਸ਼ ਭਰ ਵਿਚ ਗਣੇਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕ ਸ਼ਰਧਾ ਨਾਲ ਬੱਪਾ ਦੀ ਪੂਜਾ ਕਰਕੇ ਇਸ ਤਿਉਹਾਰ ਦਾ ਆਨੰਦ ਮਾਣ ਰਹੇ ਹਨ। ਫਿਰ ਅਜਿਹੇ ਸਮੇਂ 'ਤੇ ਕਈ ਥਾਵਾਂ 'ਤੇ ਅਣਪਛਾਤੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਅਜਿਹੀ ਹੀ ਇਕ ਘਟਨਾ ਹਾਲ ਹੀ ਵਿਚ ਸੂਰਤ ਦੇ ਸੈਯਦਪੁਰਾ ਇਲਾਕੇ ਤੋਂ ਸਾਹਮਣੇ ਆਈ ਹੈ। ਸੈਯਦਪੁਰਾ ਇਲਾਕੇ 'ਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਗਣਪਤੀ ਪੰਡਾਲ 'ਤੇ ਪਥਰਾਅ ਕਰਨ ਦੀ ਘਟਨਾ ਸਾਹਮਣੇ ਆਈ ਹੈ।

ਉਧਰ, ਲੋਕਾਂ ਨੇ ਪੰਡਾਲ ’ਤੇ ਪਥਰਾਅ ਕਰਨ ਵਾਲੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸੈਯਦਪੁਰਾ ਪੁਲਸ ਚੌਕੀ ਦਾ ਘਿਰਾਓ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਸਥਾਨਕ ਵਿਧਾਇਕ ਵੀ ਮੌਕੇ 'ਤੇ ਪਹੁੰਚ ਗਏ। ਇਸ ਦੌਰਾਨ ਵਿਧਾਇਕ ਕਾਂਤੀ ਬਲਾਰ ਨੇ ਕਿਹਾ ਕਿ ਦੋਸ਼ੀ ਨੌਜਵਾਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪੁਲਸ ਵੱਲੋਂ ਇਨ੍ਹਾਂ ਨੌਜਵਾਨਾਂ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8


 


Sandeep Kumar

Content Editor

Related News